jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਸ਼ਹੀਦੀ ਯਾਦਗਾਰ ਦੀ ਇਮਾਰਤ --ਸੰਤ ਸਮਾਜ ਦੀ ਮਹਿਤਾ ਵਿਖੇ ਹੋਈ ਇਕੱਤਰਤਾ ਚ ਸ਼੍ਰੋਮਣੀ ਕਮੇਟੀ ਖਿਲਾਫ ਬਣੀ ਰਣਨੀਤੀ

www.sabblok.blogspot.com
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਨੂੰ ਬਰਕਰਾਰ ਰੱਖਣ ਲਈ ਸੰਤ ਸਮਾਜ ਬਜਿਦ
image ਚੋਂਕ ਮਹਿਤਾ.03 ਮਈ.(ਪੀ ਟੀ ਆਈ ) – ਅੰਮ੍ਰਿਤਸਰ  ਮੋਤਾ ਸਿੰਘ-ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਖੇ  ਤਿਆਰ ਕੀਤੀ ਗਈ ਯਾਦਗਾਰ ਸ਼ਹੀਦਾਂ  ਦੀ ਇਮਾਰਤ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਦੇ ਨਾਮ ਵਾਲਾ ਸੰਗ ਮਰ -ਮਰ ਵਾਲਾ ਪੱਥਰ ਅਤੇ  ਬੋਰਡ ਹਟਾਉਣ ਦੇ ਮੁੱਦੇ ਤੇ ਸੰਤ  ਸਮਾਜ਼ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਜ਼ਬਰਦਸਤ ਖਿਚੋਤਾਣ ਸ਼ੁਰੂ  ਹੋ ਗਈ ਹੈ।  ਸ਼੍ਰੋਮਣੀ  ਕਮੇਟੀ  ਦੇ  ਪ੍ਰਧਾਨ  ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ  ਬੀਤੇ  ਕੱਲ੍ਹ ਸ਼ਹੀਦੀ ਯਾਦਗਾਰ ਨੂੰ ਸਾਢ੍ਹੇ 9 ਮਹੀਨਿਆਂ ਚ ਤਿਆਰ ਕਰਨ ਵਾਲੀ ਸਿੱਖ ਜ਼ਮਾਤ ਦੀ ਨੁਮਾਈਦ੍ਯਾਂ ਸੰਸਥਾ ਦਮਦਮੀਂ ਟਕਸਾਲ ਚੋਂਕ ਮਹਿਤਾ ਜੱਥਾ ਭਿੰਡਰਾ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਵਾਅਦਾ ਖਿਲਾਫੀ ਦਾ ਝੂਠਾ ਦੋਸ਼ ਲਗਾਉਣ ਨੂੰ ਸਿੱਖ ਸੰਸਥਾਂਵਾਂ ਅਤੇ ਸੰਪ੍ਰਦਾਵਾਂ  ਨੇ ਇਸ ਦਾ ਗੰਭੀਰ ਰੂਪ ਵਿੱਚ ਨੋਟਿਸ ਲੈਂਦਿਆਂ ਅੱਜ ਦਮਦਮੀਂ ਟਕਸਾਲ ਚੋਂਕ ਮਹਿਤਾ ਜੱਥਾ ਭਿੰਡਰਾ  ਦੇ ਮੁੱਖ ਹੈਡਕੁਆਟਰ ਗੁਰਦਰਸ਼ਨ ਪ੍ਰਕਾਸ਼  ਵਿਖੇ ਰੱਖੀ ਹੰਗਾਮੀਂ  ਮੀਟਿੰਗ  ਵਿੱਚ ਸੰਤ  ਸਮਾਜ ਨਾਲ ਸਬੰਧਿਤ ਕਈ ਸਿਰ ਕੱਢ ਜੱਥੇਬੰਦੀਆਂ  ਦੇ ਨੁਮਾਈਦਿਆਂ ਨੇ ਸ਼ਿਰਕਤ  ਕੀਤੀ । ਬਾਅਦ ਦੁਪਿਹਰੋ ਸ਼ੁਰੂ  ਹੋਈ ਇਕੱਤਰਤਾ ਵਿੱਚ ਟਕਸਾਲ  ਦੇ  ਮੁੱਖੀ  ਗਿਆਨੀ ਹਰਨਾਮ  ਸਿੰਘ ਖਾਲਸਾ  ਦੀ ਪ੍ਰਧਾਨਗੀਂ  ਹੇਠ  ਹੋਈ ਇਕੱਤਰਤਾ  ਵਿੱਚ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ  ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ  ਵਲੋਂ ਟਕਸਾਲ  ਦੇ ਮੁੱਖੀ  ਖਿਲਾਫ  ਵਰਤੀ ਗਈ ਸ਼ਬਦਾਂਵਲੀ  ਨੂੰ ਨਿੰਦਿਆਂ ਗਿਆ । ਅਤੇ   ਸ਼੍ਰੋਮਣੀ  ਕਮੇਟੀ  ਵਲੋਂ ਦਮਦਮੀਂ ਟਕਸਾਲ ਅਤੇ ਹੋਰਨਾ  ਸਿੱਖ ਅਤੇ ਪੰਥਕ ਜੱਥੇਬੰਦੀਆਂ  ਵਲੋਂ ਸੰਤ ਜਰਨੈਲ ਸਿੰਘ ਖਾਲਸਾ
ਭਿੰਡਰਾਵਾਲੇ  ਦੇ ਨਾਮ ਵਾਲੇ ਬੋਰਡ ਅਤੇ ਪੱਥਰ ਨੂੰ ਬਰਕਰਾਰ ਰੱਖਣ ਲਈ  ਲਏ ਗਏ ਸਟੈਂਡ ਬਦਲੇ  ਭੰਡਣ ਦੀ ਸਖਤ ਸ਼ਬਦਾਂ ਚ ਨਿੰਦਾਂ  ਕੀਤੀ  ਗਈ ।
ਬੰਦ ਕਮਰਾ ਹੋਈ ਇਕੱਤਰਤਾ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ  ਹਰਨਾਮ ਸਿੰਘ ਖਾਲਸਾ  ਨੇ ਕਿਹਾ ਕਿ ਬੀਤੇ  ਦਿਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਮੇਰੇ ਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਉਣਾ ਸਿੱਖ ਸਮਾਜ਼ ਵਿੱਚ ਗਲਤ ਅਤੇ ਝੂਠਾ ਪ੍ਰਚਾਰ ਕਰਨ ਦੇ ਬਰਾਬਰ ਹੈ। ਉਨਾ  ਨੇ ਕਿਹਾ ਕਿ  ਸਿੱਖਾਂ  ਦੀ ਸਿਰਮੌਰ ਜੱਥੇਬੰਦੀ ਦਮਦਮੀਂ ਟਕਸਾਲ ਜਿਸ  ਨੇ  ਸਦਾ  ਹੀ ਸਿੱਖਾਂ ਦੀ ਸਮੇਂ ਸਮੇਂ ਸਿਰ ਅਵਗਾਈ ਕੀਤੀ ਹੈ।  84  ਵਿੱਚ ਫੌਜ਼ੀ ਹਮਲੇ ਦੌਰਾਨ  ਸ਼ਹੀਦ ਹੋਏ  ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਵਾਲਿਆਂ  ਅਤੇ ਹੋਰਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ  ਦੀ ਯਾਦਗਾਰ ਤੋਂ ਸੰਤਾਂ  ਦੇ ਨਾਮ ਨੂੰ ਖਤਮ ਕਰਨ ਦੀ ਸ਼੍ਰੋਮਣੀ  ਕਮੇਟੀ ਦੀ ਕਾਰਵਾਈ ਨੂੰ ਕਿਵੇ ਬਰਦਾਸ਼ਿਤ ਕਰ ਸਕਦੀ ਹੈ।  ਉਨ੍ਹਾ ਨੇ ਕਿਹਾ ਕਿ ਅਵਤਾਰ  ਸਿੰਘ ਸਿੱਖ ਕੌਮ ਦੇ ਮਹਾਨ  ਜਰਨੈਲ ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਵਾਲੇ ਦਾ  ਖੋਆ ਖੋਜ਼ ਇਥੋਂ ਮਿਟਾਉਣ ਲਈ ਰਾਜਿਸ਼ਾ ਰੱਚ  ਰਿਹਾ ਹੈ।
ਗਿਆਨੀ  ਹਰਨਾਮ ਸਿੰਘ ਖਾਲਸਾ  ਨੇ  ਕਿਹਾ ਕਿ ਸ਼੍ਰੋਮਣੀ  ਕਮੇਟੀ ਜੋ ਕਿ ਸਾਡੇ ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾ ਰਹੀ ਹੈ । ਪਹਿਲਾਂ ਆਪਣੀ  ਪੀੜੀ ਹੇਠ ਸੋਟਾ  ਫੇਰੇ ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ  ਕਮੇਟੀ ਵਿੱਚ ਪਾਸ  ਕੀਤੇ  ਗਏ  ਮਤੇ ਜਿਸ  ਦਾ ਨੰਬਰ 1474  ਜੋ ਕਿ  3-5-2012 ਨੂੰ ਇਕੱਰਤਾ ਹੋਈ ਸੀ । ਉਸ ਵਿੱਚ ਇਹ ਲਿਖਿਆ ਗਿਆ ਸੀ ਜੂਨ 1984 ਵਿੱਚ ਭਾਰਤੀ ਫੋਜ ਦੇ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਵਾਲੇ ਅਤੇ ਹੋਰਨਾ ਅਨੇਕਾ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦਗਾਰ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ  ਪਈ ਖਾਲੀ ਥਾਂ ਤੇ ਆਰਕੀਟੈਕਟ ਤੋਂ ਨਕਸ਼ਾ ਪਾਸ ਕਰਵਾ ਕੇ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਤਿਆਰ ਕਰਨ ਦੀ ਪ੍ਰਵਾਨਗੀਂ ਦਿਤੀ  ਗਈ ਸੀ ।  ਉਨ੍ਹਾ  ਨੇ ਕਿਹਾ ਕਿ ਸਾਡੇ  ਕੋਲ ਸ਼੍ਰੋਮਣੀ  ਕਮੇਟੀ  ਵਲੋਂ ਪਾਸ ਕੀਤੇ ਮਤੇ  ਦੀਆਂ ਫੋਟੋ  ਕਾਪੀਆਂ ਮਜੂਦ ਹਨ । ਅਤੇ ਉਹ ਦਸਤਾਂਵੇਜ਼ ਪਏ ਹਨ ।  ਜਿਸ  ਨਾਲ ਅਸੀ ਸ਼੍ਰੋਮਣੀ  ਕਮੇਟੀ ਨੂੰ ਝੂਠਲਾ  ਸਕਦੇ  ਹਾ । ਪਰ  ਸਾਡਾ ਨਿਸ਼ਾਨਾ  ਸਿੱਖਾਂ  ਦੀ ਨੁਮਾਈਂਦਾ ਜ਼ਮਾਤ ਖਿਲਾਫ ਕੋਈ ਐਕਸ਼ਨ ਲੈਣਾ ਨਹੀ ਹੈ । ਸਗੋਂ  ਕਮੇਟੀ  ਵਲੋਂ  ਕੀਤੀਆਂ  ਜਾ ਰਹੀਆਂ ਆਪ ਹੁਦਰੀਆਂ ਨੂੰ ਰੋਕਣ ਲਈ ਵਰਜਣਾ  ਹੈ।
ਗਿਆਨੀ ਹਰਨਾਮ  ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ  ਵਲੋਂ ਗਠਿਤ  ਕੀਤੀ ਗਈ ਸਬ ਕਮੇਟੀ ਦੀ ਹੋਈ 17-10-2011 ਨੂੰ ਹੋਈ ਮੀਟਿੰਗ ਵਿੱਚ ਯਾਦਗਾਰ ਬਣਾਉਣ ਸਬੰਧੀ  ਰੂਪ ਰੇਖਾ ਤਿਆਰ ਹੋਈ ਸੀ । ਸੰਤ ਸਮਾਜ਼  ਦੀ ਅੱਜ  ਹੋਈ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ  ਵਲੋਂ ਸੰਤ ਜਰਨੈਲ  ਸਿੰਘ ਖਾਲਸਾ ਭਿੰਡਰਾਵਾਲੇ  ਦੀ ਤਸਵੀਰ  ਵਾਲੀ ਘੜੀ ਯਾਦਗਾਰ ਦੀ ਇਮਾਰਤ ਤੋਂ ਲਾਹੁਣ  ਮੰਦਭਾਗਾ  ਕਰਾਰ ਦਿਤਾ।  ਉਨ੍ਹਾ  ਨੇ ਉਚੇਚੇ  ਤੌਰ ਤੇ ਇਸ  ਗੱਲ ਦਾ ਜਿਕਰ ਕੀਤਾ ਕਿ ਯਾਦਗਾਰ ਦੀ ਆਰੰਭਤਾ ਵੇਲੇ ਅਤੇ ਉਦਘਾਟਨ ਵੇਲੇ ਸ਼੍ਰੀ ਹਰਮੰਦਿਰ ਸਾਹਿਬ ਦੇ ਗ੍ਰੰਥੀ  ਸਿੰਘ  ਨੇ ਅਰਦਾਸ  ਕਰਨ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਅਤੇ ਹੋਰਨਾ ਸ਼ਹੀਦਾਂ ਸਿੰਘਾਂ ਦਾ ਜਿਕਰ ਕੀਤਾ ਸੀ । ਉਨ੍ਹਾ ਨੇ ਕਿਹਾ ਕਿ ਅਸੀ ਸ਼੍ਰੋਮਣੀ  ਕਮੇਟੀ ਨੂੰ ਇਹ ਚੈਤਾਵਨੀ ਦਿੰਦੇ  ਹਾ ਉਹ  ਯਾਦਗਾਰ ਦੀ ਇਮਾਰਤ ਨਾਲੋਂ ਸੰਤਾਂ ਦੀ ਤਸਵੀਰ ਅਤੇ  ਪਨਾਮ  ਵਾਲੇ ਪੱਥਰ ਅਤੇ ਬੋਰਡ ਨੂੰ ਉਤਾਰਨ  ਤੋਂ  ਗੁਰੇਜ਼  ਕਰਨ । ਜੇਕਰ ਮੱਕੜ ਅਤੇ ਉਸ ਦੀ ਟੀਮ ਅਜਿਹਾ  ਕਰਨ ਤੋਂ ਗੁਰੇਜ਼  ਨਹੀ ਕਰਦੀ ਹੈ । ਤਾਂ ਫਿਰ ਸੰਤ ਸਮਾਜ ਖਾਸ਼  ਕਰ ਦਮਦਮੀਂ ਟਕਸਾਲ ਚੋਂਕ ਮਹਿਤਾ  ਜੱਥਾ ਭਿੰਡਰਾ ਸ਼੍ਰੋਮਣੀ  ਕਮੇਟੀ ਖਿਲਾਫ  ਵੱਡੇ  ਪੱਧਰ ਤੇ ਸ਼ੰਘਰਸ਼  ਕਰੇਗੀ । ੁਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ  ਹੁੰਮ ਹੁੰਮਾਂ  ਕੇ ਸ਼ਾਮਲ ਹੋਣਗੀਆਂ ।
ਅੱਜ ਪਾਸ  ਹੇਏ ਮਤੇ ਵਿੱਚ ਸੰਤ ਸਮਾਜ ਦੇ ਆਗੂ  ਨੇ ਦੱਸਿਆ ਕਿ 6 ਮਈ ਨੂੰ ਦਮਦਮੀਂ ਟਕਸਾਲ ਚੋਂਕ ਮਹਿਤਾ ਦਿਨ ਸੋਮਵਾਰ ਨੂੰ ਸਮਾ ਸਵੇਰੇ 11 ਵਜੇ ਸੰਤ  ਸਮਾਜ ਦੀ ਕੌਮਾਂਤਰੀ ਪੱਧਰ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋ ਰਹੀ ਹੈ । ਜਿਸ  ਵਿੱਚ ਦੁਨੀਆਂ ਭਰ ਚੋਂ  ਸਭ ਸਿੱਖ ਸੰਸਥਾਵਾਂ ,ਸੰਪ੍ਰਦਾਵਾਂ ਅਤੇ ਸਭਾ ਅਤੇ ਸੁਸਾਇਟੀਆਂ ਪੁੰਹਚਣਗੀਆਂ । 11 ਵਜੇ  ਦੀ ਮੀਟਿੰਗ  ਤੋਂ ਬਾਅਦ ਸੰਤ ਸਮਾਜ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ  ਪੁੰਹਚੇਗਾ ਅਤੇ ਉਥੇਂ  ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ  ਸਿੰਘ ਸਾਹਿਬ ਗਿਆਨੀ ਗੁਰਬਚਨ  ਸਿੰਘ ਨੂੰ ਮੰਗ  ਪੱਤਰ ਦੇਵੇਗਾ।
ਇੱਕ ਸਵਾਲ  ਦੇ ਜਵਾਬ ਵਿੱਚ ਗਿਆਨੀ ਹਰਨਾਮ  ਸਿੰਘ ਖਾਲਸਾ  ਨੇ ਕਿਹਾ ਕਿ ਅੱਜ ਸਾਡੀ ਵਿਸੇਸ਼ ਇਕੱਰਤਾ ਯਾਦਗਾਰ ਦੀ ਇਮਾਰਤ ਤੇ ਸੰਤਾਂ ਦੇ ਨਾਮ  ਵਾਲੇ  ਪੱਥਰ ਨੂੰ ਲੈ ਕੇ ਹੋਈ ਸੀ ਇਹ ਇਕੱਤਰਤਾ ਅੰਮ੍ਰਿਤਸਰ ਅਜੀਤ  ਨਗਰ ਸਥਿਤ ਅਵਤਾਰ ਸਿੰਘ  ਮੱਕੜ ਦੇ ਘਰ ਵਿਖੇ ਹੋਈ  ਸੀ । ਜਿਸ ਵਿੱਚ  ਅਵਤਾਰ  ਸਿੰਘ  ਮੱਕੜ , ਗਿਆਨੀ  ਗੁਰਬਚਨ  ਸਿੰਘ , ਰਾਜਿੰਦਰ  ਸਿੰਘ ਮਹਿਤਾ  ਤੋਂ ਇਲਾਵਾ ਸਾਬਕਾ  ਜੱਥੇਦਾਰ ਸਿੰਘ ਸਾਹਿਬ  ਗਿਆਨੀ ਜਸਬੀਰ  ਖਾਲਸਾ ਅਤੇ ਮੈ ਖੁਦ  ਆਦਿ ਸ਼ਾਮਲ ਸਨ ।  ਪਰ ਅਵਤਾਰ  ਸਿੰਘ ਮੱਕੜ  ਵਲੋਂ ਵਖਾਈ ਗਈ ਹੈਂਕੜ ਅਤੇ ਸੰਤਾਂ ਦੇ  ਨਾਮ ਬਾਰੇ  ਸਹਿਮਤੀ  ਨਾ ਦੇਣ ਕਰਕੇ ਅੱਜ  ਦੀ ਮੀਟਿੰਗ ਬੇਸਿੱਟਾਂ  ਸਾਬਤ  ਹੋਈ ਹੈ ।  ਇੱਕ  ਸਵਾਲ  ਦੇ ਜਵਾਬ ਵਿੱਚ ਉਨ੍ਹਾ  ਨੇ ਕਿਹਾ ਜੇਕਰ ਸਬ ਕਮੇਟੀ  ਸਾਡੇ  ਕੋਲ ਸੰਤਾਂ ਦੇ ਹੱਕ ਵਿੱਚ ਆਏਗੀ ਤਾਂ ਅਸੀ ਉਨ੍ਹਾ ਦੀ  ਗੱਲ ਧਿਆਨ ਨਾਲ ਸ਼ੁਣਾਗੇਂ । ਅਤੇ ਜੇਕਰ ਗਿਆਨੀ  ਗੁਰਬਚਨ ਸਿੰਘ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ  ਦੇ ਹੱਕ ਵਿੱਚ ਠੋਸ਼ ਫੈਂਸਲਾਂ  ਲੈਣ ਰਜ਼ਾਮੰਦ ਹੋਣਗੇਂ ਤਾਂ ਅਸੀ ਸਮੁੱਚਾ  ਸੰਤ ਸਮਾਜ ਉਨ੍ਹਾ ਦਾ ਸਹਿਯੋਗ ਕਰਾਂਗੇ।
ਪੰਥਕ  ਸੇਵਾ  ਲਹਿਰ ਦੇ  ਮੁੱਖੀ  ਸੰਤ ਬਲਜੀਤ  ਸਿੰਘ ਖਾਲਸਾ  ਦਾਦੂਸਾੁਿਹਬ ਵਾਲੇ  ਨੇ ਕਿਹਾ ਕਿ ਪੰਥਕ   ਲਹਿਰ   ਸੰਤਾਂ  ਦੇ ਨਾਮ ਵਾਲੇ  ਪੱਥਰ ਨੂੰ ਬਹਾਲ  ਰੱਖਣ  ਦੇ ਹੱਕ ਵਿੱਚ ਸੰਤ ਸਮਾਜ  ਦੀ ਹਮਾਇਤ  ਤੇ ਹੈ । ਅਤੇ ਅਸੀ ਇਸ ਮੁੱਦੇ ਤੇ ਸੰਤ ਸਮਾਜ  ਦਾ ਸਮਰਥਣ  ਕਰਨ ਲਈ ਖਾਲਸਾ ਐਕਸ਼ਨ ਕਮੇਟੀ ,ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਪੰਚ ਪ੍ਰਧਾਨੀ ਨੂੰ ਵੀ ਤਿਆਰ  ਕਰਨਗੇ।  ਇਸ ਮੌਕੇ  ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ  ਜਸਬੀਰ ਸਿੰਘ ਖਾਲਸਾ , ਭਾਈ ਈਸ਼ਰ ਸਿੰਘ ,ਸੰਤ ਬਾਬਾ ਸੁਖਚੈਨ ਸਿੰਘ ਧਰਮਪੁਰ ਜਨਰਲ ਸਕੱਤਰ ਸੰਤ ਸਮਾਜ,ਪੰਥਕ ਸੇਵਾ ਲਹਿਰ ਮੁੱਖੀ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ,ਸੰਤ ਬਾਬਾ ਲਖਬੀਰ  ਸਿੰਘ, ਭਾਈ ਸੁਖਵਿੰਦਰ ਸਿੰਘ ,ਸੰਤ ਬਾਬਾ  ਮਨਜੀਤ ਸਿੰਘ , ਬਾਬਾ  ਸੁਰਜੀਤ ਸਿੰਘ ,ਜੱਥੇਦਾਰ ਗੁਰਦੇਵ  ਸਿੰਘ ,ਅਲਵਿੰਦਰ  ਸਿੰਘ , ਭਾਈ ਰਣਬੀਰ ਸਿੰਘ ,ਸੰਤ ਬਾਬਾ ਮੇਜਰ  ਸਿੰਘ ,ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ  ਵਲੋਂ  ਭਾਈ  ਗੁਰਪਰੀਤ  ਸਿੰਘ ,ਬਾਬਾ  ਮੇਜਰ  ਸਿੰਘ ਵਾਂਅ ਵਾਲੇ ,ਬਾਬਾ ਬੰਤਾਂ  ਸਿੰਘ , ਬਾਬਾ ਸੇਵਾ ਸਿੰਘ, ਭਾਈ ਸੁਖਬੀਰ  ਸਿੰਘ ,ਭਾਈ ਕਸ਼ਮੀਰ  ਸਿੰਘ , ਬਾਬਾ ਦਰਸ਼ਨ ਸਿੰਘ , ਬਾਬਾ ਚਰਨਜੀਤ  ਸਿੰਘ ਮੈਂਬਰ ਸ਼੍ਰੋਮਣੀ  ਕਮੇਟੀ ,ਭਾਈ ਤੇਜਵੰਤ  ਸਿੰਘ ,ਭਾਈ ਅਜੈਬ  ਸਿੰਘ ਅਭਿਆਸੀ , ਬਾਬਾ ਮਿਲਖਾ  ਸਿੰਘ ,ਬਾਬਾ ਦਲੇਰ ਸਿੰਘ ,ਬਾਬਾ ਅਜੀਤ ਸਿੰਘ ,ਬਾਬਾ  ਲੱਖਾ ਸਿੰਘ ,  ਬਾਬਾ ਸਵਰਨਜੀਤ  ਸਿੰਘ ਨਿਹੰਗ,ਬਾਬਾ ਸੁਖਦੇਵ  ਸਿੰਘ ,ਬਾਬਾ ਸੁਰਜੀਤ  ਸਿੰਘ ,ਬਾਬਾ ਬੈਹੜ੍ਹ ਸਿੰਘ ,ਗੁਰਜੀਤ  ਸਿੰਘ ,ਗੁਰਦੀਪ ਸਿੰਘ,ਸੁਖਵਿੰਦਰ ਸਿੰਘ ਅਗਵਾਨ , ਅਵਤਾਰ ਸਿੰਘ ਬੁੱਟਰ ਆਦਿ  ਹਾਜ਼ਰ ਸਨ।

No comments: