www.sabblok.blogspot.com
ਚੰਡੀਗੜ੍ਹ ਝ ਹਰੀਸ਼ ਚੰਦਰ ਬਾਗਾਂ ਵਾਲਾ-ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਬੀਤੇ
ਦਿਨ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਮੁਤਾਬਕ 22 ਜ਼ਿਲਿਆਂ ਵਿਚ ਅਕਾਲੀ-ਭਾਜਪਾ ਗਠਜੋੜ
ਨੇ ਆਪਣੀ ਵੱਡੀ ਜਿੱਤ ਦਾ ਝੰਡਾ ਗੱਡਿਆ ਹੈ।
ਭਾਵੇਂ ਕਾਂਗਰਸ ਇਨ੍ਹਾਂ ਚੋਣਾਂ ਵਿਚ ਸਰਗਰਮੀ ਨਾਲ ਜੁਟੀ ਪਰ ਨਤੀਜਿਆਂ ਨੇ ਨਿਰਾਸ਼ਾ ਹੀ
ਪੱਲੇ ਪਾਈ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਜਨਤਾ
ਵਲੋਂ ਹੁਣੇ ਹੋ ਕੇ ਹਟੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਇਕ ਵਾਰ ਫਿਰ
ਅਕਾਲੀ-ਭਾਜਪਾ ਗਠਜੋੜ ਦੇ ਹੱਕ ਵਿਚ ਫਤਵਾ ਦੇਣ ਲਈ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ
ਅੱਜ ਇੱਥੇ ਜਾਰੀ ਕੀਤੇ ਗਏ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ, ‘‘ਇਨ੍ਹਾਂ ਚੋਣਾਂ ਦੇ
ਨਤੀਜੇ ਦਰਅਸਲ ਅਕਾਲੀ-ਭਾਜਪਾ ਗਠਜੋੜ ਦੀਆਂ ਸੂਬੇ ਵਿਚ ਅਮਨ ਤੇ ਭਾਈਚਾਰਾ ਕਾਇਮ ਰੱਖਣ,
ਵਿਕਾਸ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਦੀਆਂ ਨੀਤੀਆਂ ਦੀ ਜਿੱਤ ਹੈ। ਪੰਜਾਬ ਦੇ ਲੋਕਾਂ
ਨੇ ਇੱਕ ਵਾਰ ਫਿਰ ਸਸਤੀ ਸ਼ੋਹਰਤ ਵਾਲੀ ਰਾਜਨੀਤੀ, ਕੂੜ ਪ੍ਰਚਾਰ ਅਤੇ ‘ਸਬਕ ਸਿਖਾਉਣ’ ਵਰਗੇ
ਨਾਹਰਿਆਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ। ਕਾਂਗਰਸ ਇੱਕ ਵਾਰ ਫਿਰ ਸੂਬੇ ਦੇ
ਲੋਕਾਂ ਦੀ ਨਬਜ਼ ਪਛਾਣਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਕਿ ਉਹ ਵਿਕਾਸ ਅਤੇ ਉਸਾਰੂ
ਰਾਜਨੀਤੀ ਚਾਹੁੰਦੇ ਹਨ ਨਾ ਕਿ ਟਕਰਾਅ।’’ ਸ੍ਰ. ਬਾਦਲ ਨੇ ਅਕਾਲੀ-ਭਾਜਪਾ ਗਠਜੋੜ ਦੇ
ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੀ ਚੋਣ ਮੁਹਿੰਮ
ਦੌਰਾਨ ਚੋਣ ਜ਼ਾਬਤੇ ਵਿਚ ਰਹਿੰਦੇ
ਹੋਏ ਅਮਨ-ਅਮਾਨ ਨਾਲ ਪ੍ਰਚਾਰ ਕਰਕੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਵਾਰ-ਵਾਰ ਉਕਸਾਉਣ ਅਤੇ ਭੜਕਾਉਣ ਦੇ ਕੀਤੇ ਗਏ ਯਤਨਾਂ ਦੇ ਬਾਵਜੂਦ ਅਕਾਲੀ-ਭਾਜਪਾ ਵਰਕਰਾਂ ਨੇ ਸ਼ਾਂਤੀ ਦਾ ਪੱਲ੍ਹਾ ਨਹੀਂ ਛੱਡਿਆ। ਮੁੱਖ ਮੰਤਰੀ ਨੇ ਸਮੁੱਚੇ ਚੋਣ ਅਮਲ ਨੂੰ ਸ਼ਾਂਤੀਮਈ ਤੇ ਨਿਰਪੱਖ ਢੰਗ ਨਾਲ ਸਿਰੇ ਚੜ੍ਹਾਉਣ ਲਈ ਸਮੁੱਚੀ ਚੋਣ ਮਸ਼ੀਨਰੀ ਅਤੇ ਸੁਰੱਖਿਆ ਅਮਲੇ ਦਾ ਵੀ ਧੰਨਵਾਦ ਕੀਤਾ। ਕਾਂਗਰਸ ਪਾਰਟੀ ਵਲੋਂ ਧਾਰਨ ਕੀਤੇ ਗਏ ਟਕਰਾਅ ਵਾਲੇ ਵਤੀਰੇ ਕਾਰਨ ਇਹ ਕਾਫੀ ਔਖਾ ਕਾਰਜ ਸੀ ਜਿਹੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਬੜੇ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਿਆ ਹੈ। ਸ੍ਰ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਨੇ ਬੀਤੇ ਤੋਂ ਕੋਈ ਵੀ ਸਬਕ ਨਾ ਸਿੱਖਦੇ ਹੋਏ ਇਨ੍ਹਾਂ ਚੋਣਾਂ ਦੇ ਸਾਰੇ ਅਮਲ ਦੌਰਾਨ ਵੀ ਭੜਕਾਹਟ ਪੈਦਾ ਕਰਨ, ਝੂਠੇ ਇਲਜ਼ਾਮ ਲਾਉਣ ਅਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਲੜਾਈ ਝਗੜੇ ਕਰਵਾਉਣ ਦੇ ਯਤਨ ਹੀ ਕਰਦੀ ਰਹੀ। ਪਰ ਲੋਕਾਂ ਨੇ ਇਕ ਵਾਰ ਫਿਰ ਇਨ੍ਹਾਂ ਨਾਂਹ-ਪੱਖੀ ਰੁਝਾਨ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਹੋਈ ਹੂੰਝਾ ਫੇਰ ਜਿੱਤ ਨੂੰ ਸੂਬਾ ਸਰਕਾਰ ਵਲੋਂ ਹੇਠਲੇ ਪੱਧਰ ਤੱਕ ਕੀਤੇ ਗਏ ਲਾਮਿਸਾਲ ਵਿਕਾਸ ਕਾਰਜ ਅਤੇ ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਰਾਜਨੀਤਕ ਮਾਹੌਲ ਉਸਾਰਨ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਕ ਵਾਰ ਫਿਰ ਝੂਠ ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਨੁੱਕਰੇ ਲਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਹੋਈ ਇਹ ਲਾਮਿਸਾਲ ਜਿੱਤ ਨਾਲ ਅਕਾਲੀ-ਭਾਜਪਾ ਗਠਜੋੜ ਅਤੇ ਸਰਕਾਰ ਉਤੇ ਇੱਕ ਨਵੀਂ ਜ਼ਿੰਮੇਵਾਰੀ ਵੀ ਆ ਪਈ ਹੈ ਅਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਨਾਲੋਂ ਵੀ ਵੱਧ ਜ਼ੋਰ ਨਾਲ ਸੂਬੇ ਦਾ ਵਿਕਾਸ ਅਤੇ ਲੋਕਾਂ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸਾਡੇ ਵਿਚ ਮੁੜ-ਮੁੜ ਵਿਸਵਾਸ਼ ਪ੍ਰਗਟ ਕਰਕੇ ਸਾਡਾ ਮਾਣ ਵਧਾਇਆ ਹੈ ਉਸ ਨਾਲ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਉਮੀਦਾਂ ਦਾ ਪੂਰਾ-ਪੂਰਾ ਅਹਿਸਾਸ ਹੈ ਅਤੇ ਅਕਾਲੀ-ਭਾਜਪਾ ਸਰਕਾਰ ਉਨ੍ਹਾਂ ਦੀਆਂ ਆਸਾਂ ਉਤੇ ਖਰਾ ਉਤਰੇਗੀ।
ਬਾਜਵਾ ਪਹਿਲੇ ਗੇੜ ’ਚ ਹੀ ਮੂਧੇ ਮੂੰਹ- ਸੁਖਬੀਰ : ਸੂਬੇ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਭੋਗ ਪੈ ਗਿਆ ਹੈ ਅਤੇ ਇਸ ਦੇ ਨਵੇਂ ਬਣੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਹਿਲੇ ਗੇੜ ’ਚ ਹੀ ਮੂਧੇ ਮੂੰਹ ਜਾ ਡਿੱਗੇ ਹਨ। ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਵਿੱਚ ਆਖਰੀ ਸਾਹ ਲੈ ਰਹੀ ਕਾਂਗਰਸ ਪਾਰਟੀ ਦੀ ਚਿਤਾ ਨੁੰ ਅਗਨੀ ਦਿਖਾਉਣ ਲਈ ਹੀ ਬੁਲਾਇਆ ਗਿਆ ਸੀ। ਉਹਨਾਂ ਕਿਹਾ ਕਿ ਸ਼੍ਰੀ ਬਾਜਵਾ ਵਲੋਂ ਇਹਨਾਂ ਚੋਣਾਂ ਦੌਰਾਨ ਕੀਤਾ ਗਿਆ ਪਿੱਟ ਸਿਆਪਾ ਕਾਂਗਰਸ ਪਾਰਟੀ ਦੀ ਮੌਤ ਦੀ ਭਵਿੱਖਬਾਣੀ ਸਾਬਤ ਹੋਇਆ ਹੈ। ਸ. ਬਾਦਲ ਨੇ ਅਕਾਲੀ-ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਲੋਂ ਪੈਦਾ ਕੀਤੀ ਭੜਕਾਹਟ ਦੇ ਬਾਵਜੂਦ ਬੜੇ ਜ਼ਾਬਤੇ ਵਿੱਚ ਰਹਿ ਕੇ ਆਪਣੇ ਉਮੀਦਵਾਰਾਂ ਦੀ ਸਫ਼ਲਤਾ ਲਈ ਦਿਨ ਰਾਤ ਕੰਮ ਕੀਤਾ।

No comments:
Post a Comment