www.sabblok.blogspot.com
ਚੰਡੀਗੜ੍ਹ, 20 ਮਈ -ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ
ਹੈ ਕਿ ਸਿਆਸੀ ਤੌਰ 'ਤੇ ਬੁਖਲਾਈ ਕਾਂਗਰਸ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ
ਬਲਾਕ ਸੰਮਤੀ ਚੋਣਾਂ ਵਿਚ ਆਪਣੀ ਹਾਰ ਦੀ ਨਮੋਸ਼ੀ ਤੋਂ
ਬਚਣ ਲਈ ਚੋਣਾਂ ਦੌਰਾਨ ਹਿੰਸਾ ਹੋਣ ਦਾ ਢੰਡੋਰਾ ਪਿੱਟ ਰਹੀ ਹੈ | ਉਨ੍ਹਾਂ ਪੰਜਾਬ
ਕਾਂਗਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਲੋਕਤੰਤਰੀ ਸੰਸਥਾਵਾਂ ਤੇ ਪੰਜਾਬ ਦੇ ਸ਼ਾਂਤੀ ਪਸੰਦ
ਲੋਕਾਂ ਨੂੰ ਬਦਨਾਮ ਕਰਨ ਦੀ ਥਾਂ ਸੂਬੇ ਵਿਚ ਆਪਣੀ ਖ਼ਤਮ ਹੋ ਚੁੱਕੀ ਸਾਖ ਦੇ ਕਾਰਨਾਂ
ਬਾਰੇ ਮੁਲਾਂਕਣ ਕਰਨ ਨਾ ਕਿ ਨਾਕਾਮਯਾਬੀਆਂ ਲਈ ਹਿੰਸਾ ਹੋਣ ਦਾ ਬਹਾਨਾ ਘੜਨ | ਉਨ੍ਹਾਂ
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਮੁੱਦਿਆਂ ਆਧਾਰਿਤ ਸਾਫ਼
ਸੁਥਰੀ ਰਾਜਨੀਤੀ ਕਰਨ ਤੇ ਭੰਡੀ ਪ੍ਰਚਾਰ ਦੀ ਥਾਂ ਲੋਕਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਣ |
No comments:
Post a Comment