jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਵਿਛੋੜਾ ਦੇ ਗਏ

www.sabblok.blogspot.com             

Inline image 1
ਜਲੰਧਰ, 28 ਮਈ:       ਬਜ਼ੁਰਗ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਜੀ ਬੀਤੀ ਰਾਤ ਵਿਛੋੜਾ ਦੇ ਗਏ ਹਨ।  ਉਹ 97 ਵਰਿ•ਆਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ।  ਉਹ ਆਪਣੇ ਪਿੰਡ ਤਿੰਨ ਪੁੱਤਰ ਛੱਡ ਗਏ ਹਨ।
ਕਾਮਰੇਡ ਲਾਇਲਪੁਰੀ ਜੀ ਪੜ•ਾਈ ਦੌਰਾਨ ਹੀ ਦੇਸ਼ ਦੀ ਅਜ਼ਾਦੀ ਲਈ ਚਲੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਏ ਅਤੇ ਉਨ•ਾਂ ਵਿਦਿਆਰਥੀ ਲਹਿਰ ਵਿਚ ਆਗੂ ਰੋਲ ਅਦਾ ਕੀਤਾ।  ਲਾਹੌਰ ਤੋਂ ਉਨ•ਾਂ ਨੇ ਕਾਨੂੰਨੀ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਹ ਜੀਵਨ ਭਰ ਅਜ਼ਾਦੀ ਦੀ ਲਹਿਰ ਤੋਂ ਬਾਅਦ ਕਿਸਾਨਾਂ, ਕਿਰਤੀਆਂ ਦੇ ਹੱਕ ਲਈ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਲੜੇ ਸੰਘਰਸ਼ਾਂ ਵਿਚ ਅਗੇ ਹੋ ਕੇ ਲੜੇ।  ਅਜ਼ਾਦੀ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਕਿਸਾਨਾਂ 'ਤੇ ਲਾਏ ਖੁਸ਼ ਹੈਸੀਅਤੀ ਟੈਕਸ ਵਿਰੁੱਧ ਲੜੇ ਇਤਿਹਾਸਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂਆਂ ਵਿਚ ਕਾ. ਲਾਇਲਪੁਰੀ ਸ਼ਾਮਲ ਸਨ।  ਕਮਿਊਨਿਸਟ ਕਿਸਾਨ ਸੰਘਰਸ਼ਾਂ ਵਿਚ ਕਾਮਰੇਡ ਲਾਇਲਪੁਰੀ ਜੀ ਦੀ ਪਛਾਣਾ ਇਕ ਕੁਲ ਹਿੰਦ ਆਗੂ ਵਜੋਂ ਹੁੰਦੀ ਸੀ।  ਉਹ ਆਪਣੀ ਉਮਰ ਦੇ ਆਖਰੀ ਵਰਿ•ਆਂ ਤੱਕ ਮਜ਼ਦੂਰਾਂ, ਕਿਸਾਨਾਂ ਦੇ ਹੱਕਾਂ ਲਈ ਸਰਗਰਮੀ ਨਾਲ ਕੰਮ ਕਰਦੇ ਰਹੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਰੇਡ ਲਾਇਲਪੁਰੀ ਜੀ ਦੇ ਵਿਛੋੜੇ ਦੀ ਦੁੱਖਦਾਈ ਖ਼ਬਰ ਮਿਲਦਿਆਂ ਹੀ ਇਕ ਸ਼ੋਕ ਸਭਾ ਕੀਤੀ ਜਿਸ ਵਿੱਚ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉਪ ਪ੍ਰਧਾਨ ਕਾ. ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਕਾ. ਰਘਬੀਰ ਸਿੰਘ ਛੀਨਾ, ਸੀਨੀਅਰ ਟਰੱਸਟੀ ਕਾ. ਗੰਧਰਵ ਸੇਨ ਕੋਛੜ, ਕਾ. ਸੁਰਿੰਦਰ ਕੁਮਾਰੀ ਕੋਛੜ, ਟਰੱਸਟੀ ਕਾ. ਮੰਗਤ ਰਾਮ ਪਾਸਲਾ, ਕਾ. ਗੁਰਮੀਤ, ਕਾ. ਅਮੋਲਕ ਸਿੰਘ, ਸੀਨੀਅਰ ਟਰੱਸਟੀ ਕਾ. ਚੈਨ ਸਿੰਘ ਚੈਨ, ਕਾ. ਚਰੰਜੀ ਲਾਲ, ਕਾ. ਸ਼ਾਮ ਲਾਲ ਅਤੇ ਹੋਰ ਸਾਥੀ ਸ਼ਾਮਲ ਸਨ।
ਸ਼ੋਕ ਸਭਾ 'ਚ ਕਾਮਰੇਡ ਲਾਇਲਪੁਰੀ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਉਨ•ਾਂ ਵਲੋਂ ਕਿਰਤੀ ਲਹਿਰ ਨੂੰ ਦਿੱਤੀ ਦੇਣ ਨੂੰ ਯਾਦ ਕੀਤਾ ਗਿਆ।

No comments: