www.sabblok.blogspot.com
ਸ਼ੇਰਪੁਰ,10 ਮਈ(ਸਬ੍ਲੋਕ ਨਿਊਜ ਬਿਉਰੋ )
ਨੌਜਵਾਨ ਭਾਰਤ ਸਭਾ ਨੇ ਸ਼ੇਰਪੁਰ ਇਲਾਕੇ ਦੇ ਪਿੰਡਾਂ ਵਿੱਚ ਬੁਰੀ ਤਰ੍ਹਾਂ ਵਿਗੜੀ ਜਨਤਕ ਵੰਡ ਪ੍ਰਣਾਲੀ ਦਾ ਦੋਸ਼ ਡਿੱਪੂ ਹੋਲਡਰਾਂ ਤੇ ਮਹਿਕਮੇ ਦੇ ਕੁਝ ਰਿਸ਼ਵਤਖੋਰ ਅਧਿਕਾਰੀਆਂ ਦੇ ਗੱਠਜੋੜ ‘ਤੇ ਲਾਉਂਦਿਆਂ ਇਸ ਦੇ ਸੁਧਾਰ ਦੀ ਮੰਗ ਨੂੰ ਲੈ ਕੇ ਜਿੱਥੇ ਖੁਰਾਕ ਤੇ ਸਪਲਾਈ ਵਿਭਾਗ ਦੇ ਸ਼ੇਰਪੁਰ ਦਫ਼ਤਰ ਅੱਗੇ ਕਈ ਘੰਟੇ ਪਿੱਟ ਸਿਆਪਾ ਕੀਤਾ, ਉਥੇ ਕਸਬੇ ਦੀਆਂ ਸੜਕਾਂ ‘ਤੇ ਰੋਸ ਮੁਜ਼ਾਹਰਾ ਕਰਦਿਆਂ ਕਾਤਰੋਂ ਚੌਕ ਵਿੱਚ ਸੰਕੇਤਕ ਚੱਕਾ ਜਾਮ ਵੀ ਲਾਇਆ। ਯਾਦ ਰਹੇ ਕਿ ਕਈ ਮਹੀਨੇ ਪਹਿਲਾਂ ਪਿੰਡ ਖੇੜੀ ਕਲਾਂ ਤੋਂ ਮਜ਼ਦੂਰਾਂ ਲਈ ਆਉਂਦੇ ਸਸਤੇ ਰਾਸ਼ਨ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਪੁੱਜਦਾ ਨਾ ਕਰਨ ਕਰਕੇ ਡਿੱਪੂ ਹੋਲਡਰਾਂ ਖ਼ਿਲਾਫ਼ ਸ਼ੁਰੂ ਹੋਏ ਸੰਘਰਸ਼ ਦਾ ਘੇਰਾ ਹੁਣ ਇਲਾਕੇ ਦੇ ਕਈ ਪਿੰਡਾਂ ਵਿੱਚ ਫੈਲਦਾ ਹੋਇਆ ਵਿਸ਼ਾਲ ਰੂੁਪ ਧਾਰਦਾ ਜਾ ਰਿਹਾ ਹੈ।
ਅੱਜ ਸਵੇਰ ਤਕਰੀਬਨ 10 ਵਜੇ ਸੂਹੀ ਭਾਅ ਮਾਰਦੇ ਝੰਡੇ ਤੇ ਬੈਨਰਾਂ ਨੂੰ ਹੱਥਾਂ ਵਿੱਚ ਫੜ ਕੇ ਸੈਂਕੜੇ ਮਜ਼ਦੂਰ ਔਰਤਾਂ ਤੇ ਮਰਦ ਨੱਕੋ-ਨੱਕ ਭਰੀਆਂ ਟਰਾਲੀਆਂ ਰਾਹੀਂ ਸ਼ੇਰਪੁਰ ਦੀ ਦਾਣਾ ਮੰਡੀ ਵਿੱਚ ਆਉਣੇ ਸ਼ੁਰੂ ਹੋ ਗਏ ਜਿੱਥੋਂ ਇਕੱਠੇ ਹੋ ਕੇ ਕਸਬੇ ਵਿੱਚ ਰੋਸ ਮਾਰਚ ਕਰਨ ਤੇ ਕਾਤਰੋਂ ਚੌਕ ਵਿੱਚ ਚੱਕਾ ਜਾਮ ਕਰਨ ਮਗਰੋਂ ਖੁਰਾਕ ਤੇ ਸਪਲਾਈ ਵਿਭਾਗ ਸ਼ੇਰਪੁਰ ਦੇ ਦਫ਼ਤਰ ਨੂੰ ਆ ਘੇਰਿਆ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਕਮੇਟੀ ਮੈਂਬਰ ਮੁਕੇਸ਼ ਕੁਮਾਰ ਤੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਵਿਭਾਗ ਦੇ ਕਰਮਚਾਰੀਆਂ ਦੀ ਸ਼ਹਿ ‘ਤੇ ਡਿੱਪੂ ਹੋਲਡਰਾਂ ਵੱਲੋਂ ਸ਼ੇਰਪੁਰ ਖੇਤਰ ਵਿੱਚ ਪਿਛਲੇ ਕਈ ਦਿਨਾਂ ਤੋਂ ਕੀਤੀ ਹੜਤਾਲ ਕਾਰਨ ਮਜ਼ਦੂਰ ਪਰਿਵਾਰਾਂ ਨੂੰ ਅਪਰੈਲ ਮਹੀਨੇ ਦੀ ਕਣਕ ਤੇ ਹੋਰ ਰਾਸ਼ਨ ਨਾ ਮਿਲਣ ਕਾਰਨ ਗਰੀਬਾਂ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ ਤਾਂ ਵਿਭਾਗ ਹੜਤਾਲੀ ਡਿੱਪੂ ਹੋਲਡਰਾਂ ਦੇ ਲਾਇਸੰਸ ਰੱਦ ਕਰਨ ਦੀ ਥਾਂ ਮਜ਼ਦੂਰਾਂ ਦੀ ਖੱਜਲ-ਖੁਆਰੀ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਆਗੂਆਂ ਨੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ 17 ਮਈ ਨੂੰ ਸ਼ੇਰਪੁਰ ਵਿੱਚ ਨੌਜਵਾਨ ਭਾਰਤ ਸਭਾ ਦੀਆਂ ਇਲਾਕਾ ਪੱਧਰੀ ਇਕਾਈਆਂ ਦੀ ਮੀਟਿੰਗ ਸੱਦੀ ਹੈ ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
![]() |
ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਆਵਾਜਾਈ ਰੋਕਦੇ ਹੋਏ ਪ੍ਰਦਰਸ਼ਨਕਾਰੀ |

ਏਐਫਐਸਓ ਪ੍ਰੇਮ ਕੁਮਾਰ ਤੇ ਇੰਸਪੈਕਟਰ ਅਮਨਦੀਪ ਸਿੰਘ ਨੇ ਧਰਨਾਕਾਰੀਆਂ
ਵਿੱਚ ਆ ਕੇ ਵਿਸ਼ਵਾਸ ਦਿਵਾਇਆ ਕਿ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਨੂੰ ਅਪਰੈਲ ਮਹੀਨੇ ਦਾ
ਕੋਟਾ ਬਹਾਲ ਕਰਨ ਲਈ ਪੱਤਰ ਲਿਖਿਆ ਹੈ। ਡਿੱਪੂ ਹੋਲਡਰਾਂ ਦੀ ਹੜਤਾਲ ਬਾਰੇ ਉਨ੍ਹਾਂ ਸਪਸ਼ਟ
ਕੀਤਾ ਕਿ 60 ਡਿੱਪੂ ਹੋਲਡਰਾਂ ਨੂੰ ਮੁਅੱਤਲੀ ਦੇ ਦਿੱਤੇ ਨੋਟਿਸਾਂ ਤੋਂ ਬਾਅਦ ਉਨ੍ਹਾਂ
ਨੇ ਆਪਣੀ ਹੜਤਾਲ ਵਾਪਸ ਲੈਣ ਤੇ ਕੋਟਾ ਵੰਡਣ ਬਾਰੇ ਮਹਿਕਮੇ ਨੂੰ ਲਿਖਤੀ ਤੌਰ ‘ਤੇ ਦਿੱਤਾ
ਹੈ ਜਿਸ ਕਰਕੇ ਭਵਿੱਖ ਵਿੱਚ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ
ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਵੰਤ ਸਿੰਘ ਖੇੜੀ, ਗੁਰਮੁਖ ਸਿੰਘ ਘਨੌਰੀ, ਭਰਾਤਰੀ
ਜਥੇਬੰਦੀਆਂ ਵੱਲੋਂ ਬੀ.ਕੇ.ਯੂ. ਡਕੌਂਦਾ ਦੇ ਬਲਾਕ ਆਗੂ ਕਰਮਜੀਤ ਸਿੰਘ ਛੰਨਾ, ਕਿਸਾਨ
ਏਕਤਾ ਮੰਚ ਦੇ ਵੱਲੋਂ ਸਾਬਕਾ ਸਰਪੰਚ ਸ਼ਿਵਦੇਵ ਸਿੰਘ ਛੰਨਾ, ਸਾਬਕਾ ਸਰਪੰਚ ਜੀਤ ਸਿੰਘ
ਕੁੰਭੜਵਾਲ, ਸਾਬਕਾ ਪੰਚ ਬਲਵਿੰਦਰ ਸਿੰਘ ਕਾਲਾ, ਕੁੱਕ ਮੁਲਾਜ਼ਮ ਯੂਨੀਅਨ ਵੱਲੋਂ ਮਨਜੀਤ
ਕੌਰ ਨੇ ਵੀ ਸੰਬੋਧਨ ਕੀਤਾ।

No comments:
Post a Comment