www.sabblok.blogspot.com
ਮਹਿਲ ਕਲਾਂ
![]() |
| ਦਿੰਦੇ ਹੋਏ ਸਟਾਫ਼ |
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ
'ਚ ਵਿਦਿਆਰਥੀਆਂ ਦੇ ਪੇਟ ਵਿਚਲੇ ਕੀੜਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਤਹਿਤ ਬਲਾਕ
ਮਹਿਲ ਕਲਾਂ ਅਧੀਨ ਆਉਂਦੇ ਪਿੰਡ ਗਹਿਲ ਅਤੇ ਵਜੀਦਕੇ ਕਲਾਂ ਦੇ ਵੱਖ-ਵੱਖ ਸਕੂਲਾਂ ਅੰਦਰ
ਵਿਦਿਆਰਥੀਆਂ ਨੂੰ ਐਲਬੈਡਾਂਜੋਲ ਗੋਲੀ ਦੀ ਪਹਿਲੀ ਖੁਰਾਕ ਦਿੱਤੀ ਗਈ। ਇਸ ਸਮੇਂ ਸਿਹਤ
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਦੇ ਨਿਰਦੇਸ਼ਾਂ ਅਨੁਸਾਰ
10 ਤੋਂ 15 ਮਈ ਤਕ ਸਾਰੇ ਸਕੂਲਾਂ ਅੰਦਰ ਡੀ ਵਾਰਮਿੰਗ ਦਿਵਸ ਮਨਾਇਆ ਜਾਵੇਗਾ। ਇਸ ਸਮੇਂ
ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਆਲਾ ਦੁਆਲਾ ਪ੍ਰਦੂਸ਼ਣ ਰਹਿਤ ਰੱਖਣ ਸਬੰਧੀ ਵੱਖ ਵੱਖ
ਢੰਗਾ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਇੰਚਾਰਜ ਮੈਡਮ ਰਾਜਵੰਤ ਕੌਰ
ਦੀਵਾਨਾ ਤੇ ਕੁਲਦੀਪ ਕੌਰ ਵਜੀਦਕੇ, ਮੈਡਮ ਪਰਮਜੀਤ ਕੌਰ ਏ ਐਮ ਐਸ, ਮਨਜੀਤ ਸਿੰਘ
ਫਰਮਾਸਿਸਟ, ਸੁਪਰਵਾਈਜ਼ਰ ਪਰਮਜੀਤ ਕੌਰ, ਮੈਡਮ ਗੋਲਡੀ ਰਾਣੀ, ਜਗਤਾਰ ਸਿੰਘ ਗਹਿਲ, ਰਣਜੀਤ
ਸਿੰਘ ਐਲ. ਟੀ., ਕ੍ਰਿਸਨ ਸਿੰਘ ਵਜੀਦਕੇ ਕਲਾਂ, ਦਰਸਨ ਕੌਰ ਆਦਿ ਹਾਜ਼ਰ ਸਨ।





No comments:
Post a Comment