jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 May 2013

ਜਾਲਸਾਜ਼ੀ ਨਾਲ ਦਸਤਾਵੇਜ਼ ਤਿਆਰ ਕਰਨ ਵਾਲੇ ਅੱਧਾ ਦਰਜਨ ਸਟੂਡੈਂਟ ਵੀਜ਼ਾ ਦੇਣ ਵਾਲੀਆਂ ਏਜੰਸੀਆਂ ਦੇ ਮਾਲਕ ਕਾਬੂ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
  ਜਲੰਧਰ ::   ਜਾਅਲੀ ਦਸਤਾਵੇਜ਼ ਬਣਾ ਕੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਠੱਗਣ  ਦੇ ਦੋਸ਼ ਵਿੱਚ  6  ਸਟੱਡੀ ਵੀਜ਼ਾ ਏਜੰਸੀਆਂ ਵਾਲਿਆਂ  ਨੂੰ ਕਾਬੂ ਕੀਤਾ ਹੈ।  ਇਹਨਾ ਵਿੱਚ   ਐਕਸਪ੍ਰੈਸ ਸਟੂਡੈਟ ਐਜੂਕੇਸ਼ਨ ਸਰਵਿਸਜ਼ ਦੇ ਮਾਲਕ  ਗੁਰਿੰਦਰ ਭੱਟੀ  ਤੇ ਉਸਦਾ ਹਿੱਸੇਦਾਰ ਵਰਿੰਦਰ ਭੱਟੀ  ਮਾਲਕ  ਸੀਵਰਡ  ਇੰਮੀਗਰੇਸ਼ਨ ਕੰਸਲਟੈਂਸੀ ਮੁਹਾਲੀ , ਪਿਰਾਮਿਡ   ਈ –ਸਰਵਿਸਜ਼  ਮਾਲਕ ਭਰਨੂਰ ਸਿੰਘ ਬੇਦੀ , ਸਕਾਲਰ ਡੈਂਸਟਨੀ   ਦੇ ਮਾਲਕ ਸੈਮ ਤੇ ਲਖਵਿੰਦਰ ਸਿੰਘ, ਇਜ਼ੀ ਵੇਅ ਇੰਮੀਗਰੇਸ਼ਨ ਕੰਸਲਟੈਂਟ  ਦੇ ਮਾਲਕ ਪ੍ਰਸ਼ਾਤ ਕੋਹਲੀ , ਰਾਹੁਲ  ਤੇ ਬਰਜੇਸ਼ ਮਿਸ਼ਰਾ,  ਐਮ ਕੇ ਇੰਟਰਪ੍ਰਾਇਜ਼ਜ਼ ਇੰਮੀਗਰੇਸ਼ਨ  ਦੇ ਮਾਲਕ  ਮੋਹਨ ਕੱਕੜ , ਵਿਦੇਸ਼ ਯਾਤਰਾ ਡਾਟ ਕਾਮ ਦੇ ਮਾਲਕ  ਨਿਤਿਨ  ਪਾਲ ਸਿੰਘ ਕਾਹਲੋ   ਨੂੰ ਕਾਬੋ ਕਰਕੇ ਉਹਨਾਂ ਕੋਲੋ  20 ਲੱਖ ਰੁਪਏ ਦੀ ਨਗਦੀ , 42 ਪਾਸਪੋਰਟ, 58 ਸਟੂਡੈਂਟ ਵੀਜ਼ਾ ਅਪਲਾਈ ਫਾਈਲਾ, 18 ਰੱਦ ਕੀਤੇ ਹੋਏ ਕੇਸਾਂ ਦੇ ਕਾਗਜ਼ਾਂ ਕਬਜ਼ੇ ਵਿੱਚ  ਲਏ ਹਨ ।
 ਬੇਸ਼ੱਕ ਪੁਲੀਸ ਇਸ ਲਈ ਸਿਹਰਾ ਆਪਣੇ ਸਿਰ ਗੁੰਦ ਰਹੀ ਹੈ ਪਰ ਖ਼ਬਰ ਹੈ  ਇੰਗਲੈਂਡ ਅੰਬੈਂਸੀ ਤੋਂ ਕੁਝ ਅਧਿਕਾਰੀ  ਆਏ ਸਨ ਜਿਹਨਾਂ ਨੇ ਕਿਹਾ ਸਿ਼ਕਾਇਤ ਕੀਤੀ ਸੀ ਕਿ ਉਕਤ ਕੰਪਨੀਆਂ ਜਾਅਲੀ ਦਸਤਾਵੇਜ਼ ਬਣਾ ਕੇ ਵਿਦਿਆਰਥੀਆਂ ਦਾ ਵੀਜਾ ਅਪਲਾਈ ਕਰਦੀਆਂ ਹਨ , ਇਹਨਾਂ  ਕੰਪਨੀਆਂ ਦੇ ਜਿ਼ਆਦਾਤਰ ਵੀਜੇ ਰੱਦ ਕਰ ਦਿੱਤੇ ਜਾਂਦੇ ਹਨ ।
 ਪਰ ਵਿਦਿਆਰਥੀਆਂ ਅਤੇ ਉਹਨਾਂ ਮਾਪਿਆਂ ਤੋਂ ਫਾਇਲ ਖਰਚੇ ਤੇ ਨਾਂਮ ਤੇ ਹਜ਼ਾਰਾਂ ਰੁਪਏ ਲਏ ਜਾਂਦੇ ਹਨ ।
•   
  ਡੀ।ਸੀ।ਪੀ। ਸ। ਜਸਪ੍ਰੀਤ ਸਿੰਘ ਸਿੱਧੂ ਨੇ ਦਸਿਆ ਕਿ 6 ਵੀਜ਼ਾ ਕੰਸਲਟੈਂਟ ਏਜੰਸੀਆਂ ਜੋ ਕਿ ਅਖਬਾਰਾਂ ਅਤੇ ਟੈਲੀਵਿਜ਼ਨ ਦੇ ਮਾਧਿਅਮ ਨਾਲ ਨੌਜਵਾਨ ਲੜਕੇ-ਲੜਕੀਆਂ ਲਈ ਸਟੂਡੈਂਟ ਵੀਜ਼ਾ 'ਤੇ ਵਿਦੇਸ਼ ਭੇਜਣ ਲਈ ਇਸ਼ਤਿਹਾਰ ਦਿੰਦੀਆਂ ਰਹਿੰਦੀਆਂ ਸਨ। ਇਨ੍ਹਾਂ ਟ੍ਰੈੱਵਲ ਏਜੰਸੀਆਂ ਦੇ ਮਾਲਕ ਅਤੇ ਪ੍ਰਮੁਖ ਕਰਤਾ-ਧਰਤਾ ਆਪ ਖੁਦ ਆਪਣੇ ਸਾਥੀਆਂ ਰਾਹੀਂ

ਸਟੂਡੈਂਟ ਵੀਜ਼ਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਲੈਂਦੇ ਸਨ ਕਿ ਉਹ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਅਰਜੀ ਫਾਈਲ ਖੁਦ ਮੁਕੰਮਲ ਕਰਵਾਏਗਾ, ਜਿਸ ਦੀ ਉਹ ਤੈਅਸ਼ੁਦਾ ਫੀਸ 6 ਤੋਂ 7 ਲੱਖ ਰੁਪਏ ਮੁਕੱਰਰ ਕਰਕੇ ਐਡਵਾਂਸ ਵਿਚ ਕੁਝ ਰਾਸ਼ੀ ਵੀਜ਼ਾ ਅਰਜੀ ਫੀਸ ਸਮੇਤ ਫਾਈਲ ਤਿਆਰ ਕਰਨ ਦੀ ਫੀਸ ਦੇ ਰੂਪ ਵਿਚ ਐਡਵਾਂਸ ਲੈ ਲੈਂਦੇ ਸਨ ਅਤੇ ਜੇਕਰ ਸਟੂਡੈਂਟ ਦਾ ਵੀਜ਼ਾ ਲੱਗ ਜਾਂਦਾ ਸੀ ਤਾਂ ਤੈਅਸ਼ੁਦਾ 6 ਤੋਂ 7 ਲੱਖ ਰੁਪਏ ਪ੍ਰਤੀ ਸਟੂਡੈਂਟ ਦੇ ਹਿਸਾਬ ਨਾਲ ਪੈਸੇ ਠੱਗ ਲੈਂਦੇ ਸਨ। ਇਸ ਤਰ੍ਹਾਂ ਅਕਸਰ ਪੇਂਡੂ ਅਤੇ ਮੱਧ ਵਰਗੀ ਸ਼ਹਿਰੀ ਪਰਿਵਾਰ ਦੇ ਸਟੂਡੈਂਟ, ਇਨ੍ਹਾਂ ਦੀਆਂ ਗੱਲਾਂ ਅਤੇ ਸਬਜ਼ਬਾਗ ਵਿਚ ਆ ਕੇ ਸਟੂਡੈਂਟ ਵੀਜ਼ਾ ਫਾਈਲ ਤਿਆਰ ਕਰਨ ਲਈ ਕੁਝ ਰਕਮ ਬਤੌਰ ਪੇਸ਼ਗੀ ਦੇ ਦਿੰਦੇ ਸਨ ਪਰ ਇਸ ਤੋਂ ਪਿਛੋਂ ਫਾਈਲ ਤਿਆਰ ਕਰਨ ਸਮੇਂ ਏਜੰਸੀ ਦੇ ਮਾਲਕ ਅਤੇ ਉਸ ਦੇ ਸਾਥੀਆਂ ਵਲੋਂ ਤਿਆਰ ਕੀਤੇ ਜਾਂਦੇ ਦਸਤਾਵੇਜ਼ਾਂ ਵਿਚ ਬੈਂਕਾਂ ਦੇ ਜਾਅਲੀ ਲੋਨ ਲੈਟਰ, ਜਾਅਲੀ ਬੈਂਕ ਸਟੇਟਮੈਂਟ, ਜਾਅਲੀ ਐਫ।ਡੀ।ਆਰ ਸਟੈਟਮੈਂਟ ਕਰਵਾ ਕੇ ਫਾਈਲ ਵਿਚ ਲਗਾ ਦਿੰਦੇ ਸਨ, ਜਿਸ ਬਾਰੇ ਵੀਜ਼ਾ ਅਪਲਾਈ ਕਰਨ ਵਾਲੇ ਸਟੂਡੈਂਟ ਨੂੰ ਪਤਾ ਨਹੀਂ ਹੁੰਦਾ ਸੀ। ਅਰਜੀ ਫਾਰਮ ਦੇ ਨਾਲ ਇਸ ਤਰ੍ਹਾਂ ਦੇ ਡਾਕੂਮੈਂਟਸ ਜਾਅਲੀ ਤਿਆਰ ਕਰਕੇ ਸਟੂਡੈਂਟ ਕੋਲੋਂ ਵੀਜ਼ਾ ਅਪਲਾਈ ਕਰਵਾ ਦਿੰਦੇ ਸਨ। ਜੇਕਰ ਵਿਦੇਸ਼ੀ ਅੰਬੈਂਸੀਆਂ ਦੀ ਪੜਤਾਲ ਦੌਰਾਨ ਵੀਜ਼ਾ ਐਪਲੀਕੇਸ਼ਨ ਫਾਰਮ ਰਿਜੈਕਟ ਹੋ ਜਾਂਦਾ ਸੀ ਤਾਂ ਏਜੰਸੀ ਦੇ ਮਾਲਕ ਅਤੇ ਉਸ ਦੇ ਸਾਥੀ ਵਿਦਿਆਰਥੀਆਂ ਪਾਸੋਂ ਬਾਕੀ ਰਹਿੰਦੀ ਬਕਾਇਆ ਰਕਮ ਨਹੀਂ ਲੈਂਦੇ। ਜੇਕਰ ਵੀਜ਼ਾ ਗ੍ਰਾਂਟ ਹੋ ਜਾਂਦਾ ਸੀ ਤਾਂ ਸਟੂਡੈਂਟ ਤੇ ਉਨ੍ਹਾਂ ਦੇ ਵਾਰਸਾਂ ਪਾਸੋਂ ਪਹਿਲਾਂ ਤੋਂ ਆਪਣੇ ਵਾਅਦੇ ਮੁਤਾਬਕ 6 ਤੋਂ 7 ਲੱਖ ਰੁਪਏ ਇਹ ਕਹਿ ਕੇ ਠੱਗ ਲੈਂਦੇ ਸਨ ਕਿ ਉਨ੍ਹਾਂ ਦੀਆਂ ਏਜੰਸੀਆਂ ਦੇ ਮਾਲਕਾਂ ਦੀਆਂ ਵਿਦੇਸ਼ੀ ਅੰਬੈਂਸੀਆਂ ਵਿਚ ਬਹੁਤ ਪਹੁੰਚ ਹੈ ਜਿਸ ਕਾਰਨ ਵਿਦਿਆਰਥੀ ਦੀ ਵੀਜ਼ਾ ਗ੍ਰਾਂਟ ਹੋਇਆ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਜਿਸ ਵਿਦਿਆਰਥੀ ਦਾ ਵੀਜ਼ਾ ਲੱਗਦਾ ਸੀ ਉਸ ਦੇ ਘਰ ਅੰਬੈਂਸੀ ਕੋਰੀਅਰ ਰਾਹੀਂ ਪਾਸਪੋਰਟ ਭੇਜ ਦਿੰਦੀ ਸੀ। ਇਨ੍ਹਾਂ ਏਜੰਸੀਆਂ ਨੇ ਕੋਰੀਅਰ ਵਾਲਿਆਂ ਨਾਲ ਵੀ ਸੈਟਿੰਗ ਕੀਤੀ ਹੋਈ ਸੀ। ਜਦੋਂ ਕਿਸੇ ਵਿਦਿਆਰਥੀ ਦਾ ਵੀਜ਼ਾ ਲੱਗਦਾ ਸੀ ਕਿ ਤਾਂ ਇਨ੍ਹਾਂ ਕੰਪਨੀਆਂ ਦਾ ਇਕ ਵਿਅਕਤੀ ਵਿਦਿਆਰਥੀਆਂ ਦੇ ਘਰ ਕੋਰੀਅਰ ਵਾਲੇ ਦੇ ਨਾਲ ਜਾਂਦਾ ਸੀ ਤੇ ਫਿਰ ਉਨ੍ਹਾਂ ਪਾਸੋਂ ਲੱਖਾਂ ਰੁਪਏ ਲੈ ਲੈਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਅੱਜ 6 ਸਟੱਡੀ ਵੀਜ਼ਾ ਏਜੰਸੀਆਂ 'ਤੇ ਛਾਪੇਮਾਰੀ ਕੀਤੀ ਗਈ ਹੈ 7 ਹੋਰ ਏਜੰਸੀਆਂ 'ਤੇ ਛਾਪੇਮਾਰੀ ਕੀਤੀ ਜਾਵੇਗੀ। ਫੜ੍ਹੇ ਗਏ ਵਿਅਕਤੀਆਂ ਵਿਰੁਧ ਧਾਰਾ 420, 465, 467, 468, 120-ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

No comments: