jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 7 May 2013

ਏਕ ਥਾ ਗਧਾ' ਦਾ ਮੰਚਣ 26 ਨੂੰ

www.sabblok.blogspot.com
ਜਲੰਧਰ, 7 ਮਈ:     ਉੱਘੇ ਨਾਟਕਕਾਰ ਸ਼ਰਦ ਜੋਸ਼ੀ ਦਾ ਲਿਖਿਆ, ਅਜੋਕੇ ਰਾਜ-ਤੰਤਰ ਉਪਰ ਤਿੱਖਾ ਵਿਅੰਗ ਕਰਦਾ ਅਤੇ ਵਿਵਸਥਾ ਦੀ ਹਕੀਕਤ ਉਘਾੜਦਾ ਨਾਟਕ 'ਏਕ ਥਾ ਗਧਾ' ਦਾ ਮੰਚਣ 'ਯੁਵਾ ਥੀਏਟਰ' ਜਲੰਧਰ ਵੱਲੋਂ ਅੰਕੁਰ ਸ਼ਰਮਾ (ਡਾ.) ਦੀ ਨਿਰਦੇਸ਼ਨਾ 'ਚ 26 ਮਈ ਸ਼ਾਮ ਠੀਕ 7:30 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 1 ਨਵੰਬਰ 2013 ਨੂੰ ਹੋ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਤਿਆਰੀ ਮੁਹਿੰਮ ਦੀ ਕੜੀ ਵਜੋਂ ਹਰੇਕ ਮਹੀਨੇ ਚੱਲਣ ਵਾਲੀ ਨਾਟ-ਲੜੀ ਵਜੋਂ ਕਰਵਾਇਆ ਜਾ ਰਿਹਾ ਹੈ 26 ਮਈ ਨੂੰ ਇਹ ਨਾਟਕ।
ਕਮੇਟੀ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਸਮੂਹ ਰੰਗ ਕਰਮੀਆਂ, ਨਾਟ-ਪ੍ਰੇਮੀਆਂ, ਸਾਹਿਤਕ/ਸਭਿਆਚਾਰਕ ਅਤੇ ਜਮਹੂਰੀ ਹਿੱਸਿਆ ਨਾਲ ਜੁੜੇ ਪਰਿਵਾਰਾਂ ਨੂੰ ਨਾਟਕ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
 

No comments: