www.sabblok.blogspot.com
ਰੋਮ,
(ਇਟਲੀ), 8 ਮਈ, (ਸਾਬੀ ਚੀਨੀਆ) - ਸ੍ਰੋਮਣੀ ਅਕਾਲੀ ਦਲ (ਬ) ਪੰਜਾਬ ਵਿਚ ਹੋਣ ਜਾ ਰਹੀਆ
ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੌਣਾਂ ਪੂਰੀ ਸ਼ਾਨੋ ਸ਼ੌਕਤ ਨਾਲ ਜਿੱਤਕੇ ਨਵਾਂ
ਇਤਿਹਾਸ ਸਿਰਜੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਰਾਸਤੀ ਸ਼ਹਿਰ ਕਪੂਰਥਲਾ ਦੇ
ਇਤਿਹਾਸਿਕ ਪਿੰਡ ਲੱਖਨਕਲ੍ਹਾਂ ਨਾਲ ਸਬੰਧ ਸ੍ਰੌਮਣੀ ਅਕਾਲੀ ਦਲ ਯੂਥ ਵਿੰਗ ਇਟਲੀ ਦੇ ਜਰਨਲ
ਸਕੱਤਰ ਤਜਿੰਦਰ ਸਿੰਘ ਬਾਜਵਾ ਨੇ ਪ੍ਰੈੱਸ ਨਾਲ ਗਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ
ਕਿ ਜਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਸਰਬਜੀਤ ਸਿੰਘ ਮੱਕੜ ਦੀ ਰੁਹਿਨਮਈ ਹੇਠ ਕਪੂਰਥਲਾ
ਜਿਲ੍ਹੇ ਵਿਚ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਚੱਲ ਰਹੀ ਹਨੇਰ੍ਹੀ ਪਾਰਟੀ ਉਮੀਦਵਾਰਾਂ
ਨੂੰ ਜੇਤੂ ਬਣਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਜਿਲ੍ਹਾ
ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੌਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਕਰਾਰੀ ਹਾਰ
ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ । ਲੁਧਿਆਣਾ ਜਿਲ੍ਹੇ ਨਾਲ ਸਬੰਧ ਅਕਾਲੀ ਵਿਧਾਇਕ
ਮਨਪ੍ਰੀਤ ਸਿੰਘ ਇਯਾਲੀ ਦੇ ਨਿਰਵਿਰੋਧ ਜਿੱਤੇ ਅੱਠ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ
ਬਾਜਵਾ ਨੇ ਵਿਧਾਇਕ ਇਯਾਲੀ ਦੀ ਪ੍ਰਸੰæਸ਼ਾ ਕੀਤੀ।
No comments:
Post a Comment