jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 May 2013

ਪਾਕਿਸਤਾਨੀ ਕੈਦੀ ਸਨਾਉੱਲਾ ਹੱਕ ਦੀ ਮੌਤ ਬਾਰੇ ਮਿਲੀ ਜੁਲੀ ਪ੍ਰਤੀਕਿਰਿਆ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
 
ਪਾਕਿਸਤਾਨੀ ਕੈਦੀ ਸਨਾਉੱਲਾ ਹੱਕ ਦੀ  ਵੀਰਵਾਰ ਨੂੰ ਮੌਤ ਹੋ ਗਈ ਹੈ। ਉਸਦੀ ਮੌਤ ਮਗਰੋਂ  ਸ਼ੋਸ਼ਲ ਮੀਡੀਆ ਵਿੱਚ ਇਸ ਬਾਰੇ ਮਿਲੀ  ਜੁਲੀ ਪ੍ਰਤੀਕਿਰਿਆ  ਆਉਣੀ ਸੁਰੂ ਹੋ ਗਈ ਹੈ। 
 ਉਸਦੀ ਮੌਤ ਉਪਰ ਭਾਰਤ ਅਤੇ ਪਾਕਿਸਤਾਨ ਵਿੱਚ ਟਵਿੱਟਰ ਉਪਰ ਲੋਕ ਕੀ ਕੀ ਲਿਖ ਰਹੇ ਜ਼ਰਾ ਨਜ਼ਰ ਮਾਰੀਏ ।
 ਭਾਰਤ ਵਿੱਚ ਕੁਝ ਲੋਕ ਮੰਨਦੇ ਹਨ ਕਿ  ਸਨਾਉੱਲਾ  ਦੀ ਮੌਤ ਦੀ ਆਲੋਚਨਾ ਬਿਨਾ ਕਿਸੇ ‘ ਕਿੰਤੂ ਅਤੇ ਪ੍ਰੰਤੂ ’ ਦੇ ਕੀਤੀ ਜਾਣੀ ਚਾਹੀਦੀ ਹੈ  ਜਦਕਿ ਪਾਕਿਸਤਾਨ ਦੇ ਲੋਕਾਂ ਦੇ ਅਨੁਸਾਰ  ਸਨਾਉੱਲਾ ਦੀ ਮੌਤ  ਬਦਲਾ ਹੈ ਸਰਬਜੀਤ ਸਿੰਘ ਦੀ ਮੌਤ ਦਾ ।
 ਸਰਬਜੀਤ ਦੀ ਮੌਤ 26 ਅਪਰੈਲ ਨੂੰ ਲਾਹੌਰ ਜੇਲ੍ਹ ਵਿੱਚ   ਕੈਦੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਹੋ ਗਈ ਸੀ ।
 ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਲਿਖਿਆ ਹੈ , ‘  ਹਾਲਾਂਕਿ ਇਸ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ , ਮੈ ਸਨਾਉੱਲਾ ਹੱਕ ਦੇ ਪਰਿਵਾਰ ਨੂੰ ਖਿਮਾ ਜਾਚਨਾ  ਕਰਦਾ ਹਾਂ ਅਤੇ ਉਸਦੇ ਪ੍ਰਤੀ ਆਪਣੀ  ਗਹਿਰੀ ਸੰਵੇਦਨਾ ਜਾਹਿਰ ਕਰਦਾ ਹਾਂ ।’
  ਪੱਤਰਕਾਰ  ਬਰਖਾਦੱਤ  ਲਿਖਦੀ ਹੈ, ‘ ਹਰੇਕ ਵਿਕੇਕਸ਼ੀਲ ਭਾਰਤੀ ਨੂੰ ਬਿਨਾ ਅੱਗੇ ਪਿੱਛੇ ਸੋਚੇ  ਸਨਾਉੱਲਾ  ਦੇ ਨਾਲ ਹੋਈ ਹਿੰਸਾ ਵਿਰੁੱਧ ਵਿਚਾਰ  ਬੋਲਣਾ ਚਾਹੀਦਾ । ਇਹ ਬਿਲਕੁਲ ਉਸੇ ਤਰ੍ਹਾਂ ਦੇ ਹਨ ਜਿਵੇ ਸਰਬਜੀਤ ਦੀ ਮੌਤ ਬਾਰੇ ਬੋਲੇ ਸੀ ।’

 ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਨੇ ਬਰਖਾ ਦੱਤ ਨਾਲ ਸਹਿਮਤ ਹੁੰਦੇ ਹੋਏ ਲਿਖਿਆ ਹੈ, ‘ ਕਿਸੇ ਖਾਸ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਸਾਡਾ ਆਪਣਾ ਪੱਖ ਹੁੰਦਾ ਅਤੇ ਅਜਿਹਾ ਹੋਣਾ ਵਾਜਿਬ ਹੈ, ਪਰ ਇੱਕ ਇਨਸਾਨ ਹੋਣੇ  ਨਾਤੇ ਸਾਨੂੰ  ਸਮਝਣਾ ਪਵੇਗਾ ਕਿ  ਸਨਾਉੱਲਾ ਦੀ ਮੌਤ ਵੀ ਓਨੀ ਹੀ ਦੁੱਖ ਦਾਈ ਹੈ ਜਿੰਨੀ ਸਰਬਜੀਤ ਦੀ ।’
 ਫਿਲਮਕਾਰ ਅਤੇ ਪੱਤਰਕਾਰ ਪ੍ਰੀਤਿਸ਼ਨੰਦੀ  ਦਾ ਕਹਿਣਾ ਹੈ , ‘ ਹੱਥਾਂ ਵਿੱਚ ਬੈਗਪਾਈਪ ਲਏ ਹੋਏ ਸਨਾਉੱਲਾ ਨੂੰ ਦੇਖ ਕੇ    ਇੱਕ ਇਨਸਾਨ ਦਾ ਬੇਹੱਦ ਕਰੂਣਾਜਨਕ   ਅਕਸ ਉਭਰਦਾ ਹੈ।  ਉਹ ਅਜਿਹੇ ਇਨਸਾਨ ਦੇ ਰੂਪ ਵਿੱਚ ਦਿਸਦੇ ਹਨ ਜਿਹੜਾ ਕਿਸੇ  ਖਤਰਨਾਕ ਲੜਾਈ ਵਿੱਚ ਬੇਵਜਾਹ ਹੀ ਫਸ ਗਿਆ ਹੋਵੇ ।’ 

No comments: