jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਮਲੂਕਾ ਨੂੰ ਬਰਖ਼ਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰੇ ਸਰਕਾਰ : ਫ਼ਤਿਹ ਬਾਜਵਾ

www.sabblok.blogspot.com



ਲਾਇਬ੍ਰੇਰੀ ਪੁਸਤਕ ਖਰੀਦ ਘੋਟਾਲਾ
ਬਟਾਲਾ / ਗੁਰਦਾਸਪੁਰ, 25 ਮਈ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਰਾਜ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦਾ ਲਾਈਬ੍ਰੇਰੀ ਪੁਸਤਕ ਖਰੀਦ ਦੇ ਬਹੂ ਕਰੋੜੀ ਘੋਟਾਲੇ ਵਿੱਚ ਨਾਮ ਸਾਹਮਣੇ ਆਉਣ ’ਤੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਹੋਰਨਾਂ ਕਸੂਰਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਲਈ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
fateh bajwa

ਸ: ਫਤਿਹ ਬਾਜਵਾ ਨੇ ਪੁਸਤਕ ਖਰੀਦ ਘੋਟਾਲੇ ਨੂੰ ਸੰਗੀਨ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਦਿਆਂ ਕਿਹਾ ਕਿ ਇਹ ਘੋਟਾਲਾ ਅੱਜ ਤਕ ਦਾ ਸਭ ਤੋਂ ਵਡਾ ਸੰਗੀਨ ਮਾਮਲਾ ਹੈ ਕਿਉਕਿ ਇਹ ਦੇਸ਼ ਦੇ ਉਸਰਵਈਏ ਸਮਝੇ ਜਾਂਦੇ ਬਚਿਆਂ ਦੇ ਭੱਵਿਖ ਨਾਲ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਅਕੈਡਮਿਕ ਮਿਆਰ ਨੂੰ ਉੱਚਿਆਂ ਚੁੱਕਣ ਦੇ ਮਨਸ਼ੇ ਨਾਲ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੇ ਲਾਇਬ੍ਰੇਰੀਆਂ ਲਈ ਦਿਤੀ ਗਈ 9 ਕਰੋੜ 28 ਲੱਖ ਦੀ ਕੇਂਦਰੀ ਫੰਡ ’ਚ ਘਪਲਾ ਕਰਕੇ ਸ: ਮਲੂਕਾ ਨੇ ਬਚਿਆਂ ਦੇ ਹੱਕ ’ਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ। ਉਹਨਾਂ ਕਿਹਾ ਕਿ ਉਕਤ ਡਾਕਾ ( ਘਪਲਾ) ਅਤੇ ਗੈਰ ਮਿਆਰੀ ਅਸ਼ਲੀਲ ਪੁਸਤਕਾਂ ਨੂੰ ਸਕੂਲਾਂ ਵਿੱਚ ਭੇਜਣ ਨਾਲ ਪੰਜਾਬ ਦਾ ਨਾਮ ਵਿਸ਼ਵ ਪੱਧਰ ’ਤੇ ਬਦਨਾਮ ਹੋਇਆ ਹੈ ਤੇ ਸਮੂਹ ਪੰਜਾਬੀਆਂ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਸਮੇਂ ਸਿਖਿਆ ਦੇ ਖੰਤਰ ਵਿਚ ਪੰਜਾਬ ਮੋਹਰੀ ਸੂਬਾ ਹੋਇਆ ਕਰਦਾ ਸੀ ਅਜ ਸਿਖਿਆ ਖੇਤਰ ’ਚ 16 ਵਾਂ ਤੇ ਸਕੈਡਲਾਂ ਵਿਚ ਮੋਹਰੀ ਹੋਗਿਆ ਹੈ।

ਉਹਨਾਂ ਕਿਹਾ ਕਿ ਅਖ਼ਬਾਰਾਂ ਵਿਚ ਛਪੀਆਂ ਵਿਸ਼ੇਸ਼ ਪੜਤਾਲੀਆ ਰਿਪੋਰਟਾਂ ਵਿੱਚ ਇਕ ਫਰਜੀ ਫਰਮ ਰਾਹੀਂ ਨਿਯਮਾਂ ਨੂੰ ਛਿੱਕੇ ਟੰਗ ਕੇ ਅਸ਼ਲੀਲ ਤੇ ਗੈਰ ਮਿਆਰੀ ਪੁਸਤਕਾਂ ਬਾਜ਼ਾਰੀ ਮੁਲ ਤੋਂ ਮਹਿੰਗੀਆਂ ਦੇਣ ਦੇ ਕੀਤੇ ਗਏ ਬਹੂ ਕਰੋੜੀਂ ਘਪਲੇ ਸੰਬੰਧੀ ਵਿਸਥਾਰ ਪੂਰਵਕ ਕੀਤੇ ਗਏ ਖ਼ੁਲਾਸੇ ਨਾਲ ਸਿਕੰਦਰ ਸਿੰਘ ਮਲੂਕਾ ਅੱਜ ਸਕੈਂਡਲਾਂ ਦਾ ਸਿਕੰਦਰ ਬਣ ਗਿਆ ਹੈ।

ਸ: ਫਤਿਹ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲੇ ਤਕ ਧਸ ਚੁੱਕੀ ਹੈ । ਕਿਹਾ ਕਿ ਸਰਕਾਰ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰੀਆਂ ਦਾ ਟੋਲਾ ਚਲਾ ਰਿਹਾ ਹੈ। ਉਹਨਾਂ ਕਿਹਾ ਕਿ 3 ਮੰਤਰੀ ਤਾਂ ਅਸਤੀਫਾ ਦੇਣ ਲਈ ਮਜਬੂਰ ਹੋਏ ਤੇ ਜੋਗਿੰਦਰ ਜੈਨ ਦਾ ਪਰਿਵਾਰ ਤੇ ਮੰਗਤ ਰਾਏ ਬਾਂਸਲ ਵਰਗੇ ਕਈ ਚੇਅਰਮੈਨ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਗਏ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ , ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਭਰਤੀ ਘੁਟਾਲਿਆਂ ’ਚ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ, ਸ: ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦਾ ਖੁਦ ਦਾ ਨਾਮ ਚੰਡੀਗੜ• ਨੇੜਲੇ ਸ਼ਾਮਲਾਟ ਜ਼ਮੀਨਾਂ ’ਤੇ ਗੈਰ ਕਾਨੂੰਨੀ ਕਬਜ਼ਿਆਂ ਤੇ ਗੈਰ ਕਾਨੂੰਨੀ ਟਰਾਂਸਪੋਰਟ ਚਲਾਉਣ ਲਈ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਆਪਣੇ ਚਹੇਤਿਆਂ ਰਾਹੀਂ ਸਸਤੀ ਜ਼ਮੀਨ ਖਰੀਦ ਕੇ ਮਹਿੰਗੇ ਭਾਅ ਬਠਿੰਡਾ ਮਿਊਨੀਸਿਪਲ ਕਾਰਪੋਰੇਸ਼ਨ ਵੇਚ ਕੇ ਸਰਕਾਰ ਨੂੰ ਆਰਥਿਕ ਹਾਨੀ ਪਹੁੰਚਾਉਣ ’ਚ ਸਾਹਮਣੇ ਆ ਚੁੱਕਿਆ ਹੈ।

ਸ: ਫਤਿਹ ਬਾਜਵਾ ਖਦਸ਼ਾ ਜ਼ਾਹਿਰ ਕੀਤਾ ਕਿ ਜੇ ਰਾਜ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਲਾਈਬ੍ਰੇਰੀ ਕਿਤਾਬ ਘੋਟਾਲੇ ਦੀ ਜਾਂਚ ਕਰਾਈ ਜਾਂਦੀ ਹੈ ਤਾਂ ਸ: ਮਲੂਕਾ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇਗੀ ਜਿਵੇਂ ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਵੱਲੋਂ ਕੀਤੇ ਗਏ ਘਪਲੇ ਨੂੰ ਉਸ ਦੇ ਪੀਏ ਸਿਰ ਥੋਪ ਦਿੱਤਾ ਗਿਆ।

ਉਹਨਾਂ ਦੋਸ਼ ਲਾਇਆ ਕਿ ਉਕਤ ਬਹੁ ਕਰੋੜੀ ਲਾਈਬ੍ਰੇਰੀ ਬੁੱਕ ਸਕੈਮ ’ਚ ਸਿੱਖਿਆ ਮੰਤਰੀ ਸ : ਮਲੂਕ ਸਿੱਧੇ ਤੌਰ ਤੇ ਸ਼ਾਮਿਲ ਹਨ। ਉਹਨਾਂ ਸਪਸ਼ਟ ਕਿਹਾ ਕਿ ਸ: ਮਲੂਕਾ ਨੇ ਸਰਵ ਸਿੱਖਿਆ ਅਭਿਆਨ ਤਹਿਤ ਆਏ ਸਕੂਲਾਂ ਦੇ ਲਾਇਬ੍ਰੇਰੀਆਂ ਲਈ ਕੇਂਦਰੀ ਫੰਡ ਦੇ ਕਰੋੜਾਂ ਰੁਪੈ ਆਪ ਹੜੱਪਣ ਦੇ ਮਨਸ਼ੇ ਨਾਲ ਸਾਜ਼ਿਸ਼ ਰਚ ਕੇ ਖੁਦ ਆਪਣੀ ਨਿਗਰਾਨੀ ਹੇਠ ਉਕਤ ਘਪਲੇ ਨੂੰ ਅੰਜਾਮ ਦਿੱਤਾ।

ਸ: ਫਤਿਹ ਬਾਜਵਾ ਨੇ ਦੱਸਿਆ ਕਿ ਇਹ ਕੇਂਦਰੀ ਫੰਡ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਰਾਹੀਂ ਖ਼ਰਚਿਆ ਜਾਣਾ ਸੀ ਪਰ ਸ: ਮਲੂਕਾ ਨੇ ਨਿਯਮਾਂ ਨੂੰ ਛਿੱਕੇ ਟੰਕ ਕੇ ਤੇ ਸਭ ਮਾਪਦੰਡਾਂ ਦੀ ਉ¦ਘਣਾ ਕਰਦਿਆਂ ਅਧਿਕਾਰਤ ਏਜੰਸੀ ਦੀ ਥਾਂ ਡੀਪੀਆਈ ਦਫ਼ਤਰ ਰਾਹੀਂ ਖ਼ਰਚਣ ਦਾ ਆਪਹੁਦਰਾ ਫੈਸਲਾ ਲਿਆ। ਕਿਤਾਬਾਂ ਖਰੀਦਣ ਲਈ ਤਿੰਨ ਮੈਂਬਰੀ ਖਰੀਦ ਕਮੇਟੀ ਅਤੇ ਕਿਤਾਬਾਂ ਦੀ ਚੋਣ ਲਈ ਬਣਾਈ ਗਈ 4 ਮੈਂਬਰੀ ਕਮੇਟੀ ਵਿੱਚ ਵਿਸ਼ਾ ਮਾਹਿਰ ਤੇ ਵਿਦਵਾਨਾਂ ਦੀ ਥਾਂ ਆਪਣੇ ਮਨਪਸੰਦ ਚਹੇਤਿਆਂ ਨੂੰ ਸ਼ਾਮਿਲ ਕਰਕੇ ਉਹਨਾਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਾਏ ਗਏ। ਇਹਨਾਂ ਹੀ ਨਹੀਂ ਕਿਤਾਬਾਂ ਖਰੀਦਣ ਲਈ ਟੈਂਡਰ ਲਈ ਇਸ਼ਤਿਹਾਰ ਵੀ ਘਟ ਗਿਣਤੀ ਵਿੱਚ ਪ੍ਰਕਾਸ਼ਿਤ ਕੁੱਝ ’ਚ ਅਖ਼ਬਾਰਾਂ ਵਿੱਚ ਛਪਵਾਏ ਗਏ ਤੇ ਇੱਕ ਫਰਜ਼ੀ ਕੰਪਨੀ ਫਰੈਡਰਜ ਇੰਟਰਪ੍ਰਾਈਜ਼ਿਜ, ਸਰਦੂਲਗੜ• ਜੋ ਕਿ ਅਸਲ ਵਿੱਚ ਪਾਈਪ ਮੈਨੂੰਫੈਚਰਰ ਕੰਪਨੀ ਹੈ ਨੂੰ ਟੈਂਡਰ ਅਲਾਟ ਕੀਤਾ ਗਿਆ। ਜਿਨ•ਾਂ ਅਸ਼ਲੀਲ ਤੇ ਗੈਰ ਇਖ਼ਲਾਕੀ ਕਾਮੁਕ ਕਿਸਮ ਦੀਆਂ ਕਿਤਾਬਾਂ ਸਕੂਲਾਂ ਵਿੱਚ ਬਾਜ਼ਾਰ ਨਾਲੋਂ ਵਧ ਮੁੱਲ ’ਤੇ ਸਪਲਾਈ ਕੀਤੀ। ਉਹਨਾਂ ਵੇਰਵਾ ਦਿੰਦਿਆਂ ਦੱਸਿਆ ਕਿ ਪਾਸ਼ੂ ਪੰਚਾਇਨ ਦੀਆਂ ਕਹਾਣੀਆਂ ਜਿਸ ਦਾ ਬਾਜ਼ਾਰੀ ਮੁੱਲ 200 ਰੁਪੈ ਤੇ ਅਲਫ਼ ਲੈਲਾ ਦੀਆਂ ਕਹਾਣੀਆਂ 160 ਰੁਪੈ ਤੇ ਹਿਤ ਉਪਦੇਸ਼ ਦੀਆਂ ਕਹਾਣੀਆਂ ਜਿਸ ਦਾ ਬਾਜਾਰੀ ਮੁੱਲ 160 ਰੁਪੈ ਦੀ ਨੂੰ 270 ਰੁਪੈ ਵਿੱਚ, ਨਾਨੀ ਮਾਂ ਦੀਆਂ ਬਾਤਾਂ ਬਾਜ਼ਾਰੀ ਮੁੱਲ 150 ਰੁਪੈ ਨੂੰ 250 ਰੁਪੈ ’ਚ ਸਪਲਾਈ ਕੀਤੀ ਗਈ।

ਸ: ਫਤਿਹ ਬਾਜਵਾ ਨੇ ਉਕਤ ਘਪਲੇ ਸੰਬੰਧੀ ਡਾਇਰੈਕਟਰ ਸਿਖਿਆ ਸ: ਕਾਹਨ ਸਿੰਘ ਪੰਨੂੰ ਆਈ ਏ ਐਸ ਵਲੋਂ ਕੀਤੀ ਗਈ ਪੜਤਾਲੀਆ ਰਿਪੋਰਟ ਜਨਤਕ ਕਰਨ ਦੀ ਵੀ ਮੰਗ ਕੀਤੀ।

No comments: