jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸੱਤਾਧਾਰੀ ਤੇ ਭ੍ਰਿਸ਼ਟ ਅਫ਼ਸਰਸ਼ਾਹੀ ਦਾ ਗੱਠਜੋੜ ਭਾਰਤ ਨੂੰ ਕਰ ਰਿਹੈ ਤਬਾਹ

www.sabblok.blogspot.com


ਪ੍ਰੋ. ਬਲਵਿੰਦਰਪਾਲ ਸਿੰਘ
phone 9815700916
ਭਾਵੇਂ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਹੋਏ 66 ਸਾਲ ਹੋ ਗਏ ਹਨ, ਪਰ ਇਹ ਅਜ਼ਾਦੀ ਸੱਤਾਧਾਰੀਆਂ ਤੇ ਭ੍ਰਿਸ਼ਟ ਅਫਸਰਸ਼ਾਹੀ ਦੇ ਹੱਕ ਵਿੱਚ ਭੁਗਤ ਰਹੀ ਹੈ, ਪਰ ਆਮ ਲੋਕਾਂ ਦੀ ਸਥਿਤੀ ਅੰਗਰੇਜ਼ ਰਾਜ ਤੋਂ ਵੀ ਮਾੜੀ ਦਿਖਾਈ ਦੇ ਰਹੀ ਹੈ। ਕਹਿਣ ਨੂੰ ਜਮਹੂਰੀਅਤ ਹੈ, ਪਰ ਹਰ ਪਾਸੇ ਭ੍ਰਿਸ਼ਟ ਰਾਜ ਪ੍ਰਬੰਧ ਹੈ। ਅੰਗਰੇਜ਼ਾਂ ਦੁਆਰਾ ਕਾਇਮ ਕੀਤੀ ਗਈ ਅਫਸਰਸ਼ਾਹੀ ਦਾ ਪ੍ਰਬੰਧ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਨਹੀਂ ਮਿਲ ਰਹੀ। ਪਿਛਲੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਿਵਲ ਸਰਵਿਸਿਜ਼ ਡੇਅ ਦੇ ਮੌਕੇ ਦੌਰਾਨ ਇਸ਼ਾਰਾ ਵੀ ਕੀਤਾ ਸੀ ਕਿ ਭਾਰਤ ਦੇ ਤੇਜ਼ ਵਿਕਾਸ ਲਈ ਅਫਸਰਸ਼ਾਹੀ 'ਚ ਅਜਿਹੀ ਤਬਦੀਲੀ ਲਿਆਉਣ ਦੀ ਲੋੜ ਹੈ, ਜੋ ਪੁਰਾਣੀ ਸੋਚ ਤੋਂ ਹਟ ਕੇ ਕੰਮ ਕਰਨ ਲਈ ਪ੍ਰਤੀਬੱਧ ਹੋਵੇ ਤੇ ਸਰਕਾਰੀ ਯੋਜਨਾਵਾਂ ਨੂੰ ਸਥਾਨਕ ਲੋੜਾਂ ਮੁਤਾਬਿਕ ਢਾਲੇ ਅਤੇ ਉਨ੍ਹਾਂ ਦਾ ਫਾਇਦਾ ਜਨਤਾ ਨੂੰ ਦਿਵਾਉਣ ਦੀ ਕੋਸ਼ਿਸ਼ ਕਰੇ।
ਆਮ ਭਾਰਤੀਆਂ ਨੂੰ ਅਫ਼ਸਰਸ਼ਾਹੀ ਬਾਰੇ ਸ਼ਿਕਾਇਤ ਹੈ ਕਿ ਉਹ ਆਮ ਜਨਤਾ ਨੂੰ ਅੱਖੋਂ ਪਰੋਖੇ ਕਰਦੀ ਹੈ ਤੇ ਸਮੇਂ ਸਿਰ ਉਸ ਦਾ ਜਾਇਜ਼ ਕੰਮ ਵੀ ਨਹੀਂ ਕਰਦੀ। ਉਸ ਕੋਲ ਨਾ ਤਾਂ ਕੰਮ ਕਰਨ ਦੀ ਦਿਸ਼ਾ ਅਤੇ ਇੱਛਾਸ਼ਕਤੀ ਹੈ ਤੇ ਨਾ ਹੀ ਉਹੋ ਜਿਹਾ ਕੋਈ ਨਜ਼ਰੀਆ, ਜਿਸ ਨਾਲ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਸਕੇ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਆਪਣੇ ਸੁਆਰਥ ਲਈ ਸੱਤਾਧਾਰੀਆਂ ਦੀ ਕੱਠਪੁਤਲੀ ਬਣੀ ਹੋਈ ਹੈ। ਭਾਰਤ ਦੇ ਸਿਆਸਤਦਾਨ ਵੀ ਨਹੀਂ ਚਾਹੁੰਦੇ ਕਿ ਅਫਸਰਸ਼ਾਹੀ ਅਜ਼ਾਦਦਾਨਾ ਤੌਰ 'ਤੇ ਕੋਈ ਭੂਮਿਕਾ ਨਿਭਾਵੇਂ। ਦੋਹਾਂ ਧਿਰਾਂ ਦਾ ਭ੍ਰਿਸ਼ਟ ਤਾਲਮੇਲ ਭਾਰਤ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ। ਵਿਦੇਸ਼ਾਂ ਵਿੱਚ ਭਾਰਤ ਪ੍ਰਤੀ ਇਹ ਸੁਨੇਹਾ ਜਾ ਰਿਹਾ ਹੈ ਕਿ ਭਾਰਤ ਬਹੁਤ ਵੱਡਾ ਭ੍ਰਿਸ਼ਟ ਦੇਸ਼ ਹੈ।
ਇਸੇ ਦਾ ਨਤੀਜਾ ਹੈ ਕਿ ਸਰਕਾਰੀ ਪ੍ਰਸ਼ਾਸਨ ਤੇ ਆਮ ਜਨਤਾ 'ਚ ਦੂਰੀ ਬਣੀ ਹੋਈ ਹੈ ਤੇ ਯੋਜਨਾਵਾਂ ਦਾ ਫਾਇਦਾ ਲੋਕਾਂ ਨੂੰ ਮਿਲਣ ਦੀ ਬਜਾਏ ਸੱਤਾਧਾਰੀਆਂ ਤੇ ਉਨ੍ਹਾਂ ਦੇ ਚਹੇਤਿਆਂ ਨੂੰ ਮਿਲ ਰਿਹਾ ਹੈ। ਇਹ ਸਭ ਕੁਝ ਭ੍ਰਿਸ਼ਟ ਪ੍ਰਬੰਧ ਦੀ ਦੇਣ ਹੈ। ਨੌਕਰਸ਼ਾਹਾਂ ਦੇ ਵਿਵਹਾਰ 'ਚ ਅਰਾਜਕਤਾ, ਕੰਮ-ਕਾਜ 'ਚ ਲਾਪਰਵਾਹੀ-ਸੁਸਤੀ ਤੇ ਜਨਹਿੱਤਾਂ ਨੂੰ ਲੈ ਕੇ ਅਣਇੱਛਾ ਦਾ ਇਕੱਲਾ ਕਾਰਨ ਇਹ ਨਹੀਂ ਹੈ ਕਿ ਉਨ੍ਹਾਂ ਦੀ ਸਿੱਖਿਆ-ਸਿਖਲਾਈ 'ਚ ਕੋਈ ਕਮੀ ਹੈ, ਬਲਕਿ ਇਹ ਵੀ ਹੈ ਕਿ ਅਫਸਰਸ਼ਾਹੀ ਵਿਵਸਥਾ ਦਾ ਫ਼ਾਇਦਾ ਆਪਣੇ ਹਿੱਤ 'ਚ ਉਠਾਉਣਾ ਚਾਹੁੰਦਾ ਹੈ। ਇਸੇ ਲਈ ਉਹ ਸੱਤਾਧਾਰੀਆਂ ਦੀ ਕੱਠਪੁਤਲੀ ਬਣੀ ਹੋਈ ਹੈ। ਲੋਕ ਵੀ ਹੁਣ ਸਿਫਾਰਸ਼ ਲੱਭਣ ਦੀ ਥਾਂ ਭ੍ਰਿਸ਼ਟ ਪ੍ਰਬੰਧ ਵਿੱਚ ਆਪ ਹਿੱਸੇਦਾਰ ਬਣ ਗਏ ਹਨ ਤੇ ਉਹ ਪੈਸਿਆਂ ਨਾਲ ਹੀ ਆਪਣਾ ਕੰਮ ਕਰਵਾਉਣ ਵਿੱਚ ਭਲਾ ਸਮਝਦੇ ਹਨ।
ਰਾਸ਼ਟਰਮੰਡਲ ਖੇਡਾਂ ਦੇ ਆਯੋਜਨ ਤੋਂ ਲੈ ਕੇ ਮੁੰਬਈ ਦੇ ਆਦਰਸ਼ ਸੁਸਾਇਟੀ ਘੁਟਾਲੇ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਉੱਚੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠੇ ਸਰਕਾਰੀ ਅਫਸਰ ਮੌਕਾ ਮਿਲਦੇ ਹੀ ਭ੍ਰਿਸ਼ਟਾਚਾਰ ਕਰਨ ਤੋਂ ਨਹੀਂ ਟਲਦੇ। ਇਹੀ ਨਹੀਂ, ਜੇਕਰ ਉਨ੍ਹਾਂ ਦੇ ਮਾਮਲਿਆਂ 'ਚ ਜਾਂਚ ਨਤੀਜੇ ਤੱਕ ਪਹੁੰਚਣ ਲੱਗਦੀ ਹੈ ਤਾਂ ਫਿਰ ਜਾਣ-ਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹਨ ਕਿ ਜਾਂਚ ਦਿਸ਼ਾਹੀਣ ਹੋ ਜਾਵੇ, ਭਟਕ ਜਾਵੇ। ਇਸ ਸੰਬੰਧੀ ਸੱਤਧਾਰੀ ਵੀ ਜ਼ਿੰਮੇਵਾਰ ਹਨ।
ਸੱਚਾਈ ਇਹ ਹੈ ਕਿ ਜਿਸ ਤਰ੍ਹਾਂ ਸੱਤਾਧਾਰੀ ਧਿਰ ਉੱਚੇ ਅਹੁਦਿਆਂ 'ਤੇ ਬੈਠੇ ਨੌਕਰਸ਼ਾਹਾਂ ਦਾ ਆਪਣੇ ਲਈ ਇਸਤੇਮਾਲ ਕਰਦੀ ਹੈ, ਉਸੇ ਤਰ੍ਹਾਂ ਨੌਕਰਸ਼ਾਹੀ ਵੀ ਆਪਣੇ ਲਾਭ ਲਈ ਰਾਜਨੀਤਕ ਸੁਰੱਖਿਆ ਹਾਸਲ ਕਰਦੀ ਹੈ। ਜੇਕਰ ਅਫਸ਼ਰਸ਼ਾਹੀ ਪੂਰੀ ਤਰ੍ਹਾਂ ਇਮਾਨਦਾਰ ਹੁੰਦੀ, ਤਾਂ ਉਹ ਨੇਤਾਵਾਂ ਦੇ ਸੁਆਰਥ 'ਚ ਖ਼ੁਦ ਵੀ ਸ਼ਾਮਲ ਨਾ ਹੁੰਦੀ ਅਤੇ ਉਸ ਦੇ ਵਿਰੋਧ ਦੇ ਬਾਵਜੂਦ ਦੇਸ 'ਚ ਭ੍ਰਿਸ਼ਟਾਚਾਰ ਦਾ ਉਹ ਮਾਹੌਲ ਨਹੀਂ ਸੀ ਬਣਨਾ, ਜੋ ਅੱਜ ਵਿਖਾਈ ਦਿੰਦਾ ਹੈ। ਕਾਰਨ ਇਹ ਹੈ ਕਿ ਸੱਤਾਧਾਰੀ ਲਾਣਾ ਅਨਪੜ੍ਹ ਹੈ ਤੇ ਅਫਸਰਸ਼ਾਹੀ ਪੜ੍ਹੀ ਲਿਖੀ ਤੇ ਸੋਝੀਵਾਨ ਹੈ। 
ਇਸੇ ਲਈ ਉਸ ਨੂੰ ਭ੍ਰਿਸ਼ਟਾਚਾਰ ਕਰਨ ਦੇ ਗੁਪਤ ਦਰਵਾਜ਼ਿਆਂ ਦਾ ਗਿਆਨ ਹੈ ਤੇ ਉਹ ਸੱਤਾਧਾਰੀਆਂ ਨੂੰ ਇਹ ਰਸਤੇ ਦਿਖਾਉਂਦੀ ਹੈ। ਇਹੀ ਕਾਰਨ ਹੈ ਕਿ ਭਾਰਤ ਦਾ ਸਾਰਾ ਸਿਸਟਮ ਗਲ-ਸੜ੍ਹ ਚੁੱਕਿਆ ਹੈ। ਇਸ ਗੱਲ ਦੀ ਸੱਚਾਈ ਕਈ ਵਾਰ ਸਾਬਤ ਹੋਈ ਹੈ ਤੇ ਇਸ ਨਾਲ ਸੰਬੰਧਿਤ ਤੱਥ ਸਮੇਂ-ਸਮੇਂ 'ਤੇ ਹੋਏ ਕਈ ਸਰਵੇਖਣਾਂ 'ਚ ਵੀ ਉਜਾਗਰ ਹੋਏ ਹਨ। ਜਿਵੇਂ, 2009 'ਚ ਹਾਂਗਕਾਂਗ ਦੀ ਪਾਲੀਟਿਕਲ ਐਂਡ ਰਿਸਕ ਕੰਸਲਟੈਂਸੀ ਨੇ ਏਸ਼ੀਆ ਦੀਆਂ ਬਾਰ੍ਹਾਂ ਵੱਡੀਆਂ ਅਰਥ-ਵਿਵਸਥਾਵਾਂ ਦੀ ਅਫਸਰਸ਼ਾਹੀ ਨੂੰ ਲੈ ਕੇ ਜੋ ਸਰਵੇਖਣ ਕੀਤਾ ਸੀ, ਉਸ ਦੇ ਨਤੀਜੇ 'ਚ ਭਾਰਤੀ ਨੌਕਰਸ਼ਾਹੀ ਨੂੰ ਸਭ ਤੋਂ ਵੱਧ ਨਿਕੰਮਾ ਦੱਸਿਆ ਗਿਆ ਹੈ। ਉਸ 'ਚ ਇੱਥੋਂ ਤੱਕ ਕਿਹਾ ਗਿਆ ਸੀ ਕਿ ਭਾਰਤੀ ਅਫਸਰ ਵਿਕਾਸ 'ਚ ਸਭ ਤੋਂ ਵੱਡੀ ਰੁਕਾਵਟ ਹਨ। ਕੁਝ ਹੀ ਵਰ੍ਹੇ ਪਹਿਲਾਂ ਵਿਸ਼ਵ ਆਰਥਿਕ ਮੰਚ (ਵਰਲਡ ਇਕੋਨੋਮਿਕ ਫੋਰਮ) ਨੇ 49 ਦੇਸਾਂ ਦੇ ਅਫਸਰਾਂ ਦੇ ਕੰਮ-ਕਾਜ ਦਾ ਜੋ ਸਰਵੇਖਣ ਕੀਤਾ ਸੀ, ਉਸ 'ਚ ਭਾਰਤੀ ਨੌਕਰਸ਼ਾਹੀ ਨੂੰ ਸਭ ਤੋਂ ਹੇਠਲਾ ਯਾਨੀ 44ਵਾਂ ਸਥਾਨ ਮਿਲਿਆ ਸੀ।
ਸਵਾਲ ਇਹ ਹੈ ਕਿ ਕੀ ਭਾਰਤ ਦੀ ਅਫਸਰਸ਼ਾਹੀ ਦਾ ਚਰਿੱਤਰ ਬਦਲ ਸਕੇਗਾ? ਕੀ ਇਨ੍ਹਾਂ ਨਾਲ ਵਿਵਸਥਾ ਦੀਆਂ ਕਮੀਆਂ ਦੂਰ ਹੋ ਸਕਣਗੀਆਂ? ਨੌਕਰਸ਼ਾਹੀ 'ਚ ਟਰਾਂਸਫਰ-ਪੋਸਟਿੰਗ ਉਦਯੋਗ ਬਣ ਚੁੱਕਾ ਹੈ। ਰਾਜਨੇਤਾ-ਬਾਬੂ-ਵਪਾਰੀ ਗੱਠਜੋੜ ਆਪਸੀ ਸਾਂਝ ਨਾਲ ਕੰਮ ਕਰ ਰਹੇ ਹਨ। ਹੋਣਾ ਅਸਲ 'ਚ ਇਹ ਚਾਹੀਦਾ ਹੈ ਕਿ ਨੌਕਰਸ਼ਾਹੀ ਨੂੰ ਚੁਸਤ ਬਣਾਉਣ ਲਈ ਜਨਤਾ ਦੀ ਆਵਾਜ਼ ਸੁਣੀ ਜਾਵੇ।
ਯਕੀਨਨ ਹੀ, ਸਾਡੀ ਵਿਵਸਥਾ 'ਚ ਜੋ ਗੜਬੜੀਆਂ ਵਿਖਾਈ ਦੇ ਰਹੀਆਂ ਹਨ, ਉਨ੍ਹਾਂ ਲਈ ਕਾਫੀ ਹੱਦ ਤੱਕ ਸਾਡੀ ਨੌਕਰਸ਼ਾਹੀ ਜਵਾਬਦੇਹ ਹੈ। ਯਾਨੀ ਅਸੀਂ ਆਪਣੀਆਂ ਲੋੜਾਂ ਮੁਤਾਬਕ ਨੌਕਰਸ਼ਾਹ ਤਿਆਰ ਨਹੀਂ ਕਰ ਪਾ ਸਕੇ। ਅਜਿਹੇ ਅਫਸਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦਾ ਭਾਰਤੀ ਸਮਾਜ ਦੀ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਵਿਵਹਾਰਕ ਜੀਵਨ ਤੋਂ ਕੱਟੇ ਲੋਕ ਮਾੜੇ ਫ਼ੈਸਲੇ ਕਰਦੇ ਹਨ ਅਤੇ ਲੋਕਾਂ ਨੂੰ ਵਿਵਸਥਾ ਨਾਲ ਜੋੜਨ ਦੀ ਥਾਂ ਦੂਰ ਹੀ ਕਰਦੇ ਹਨ। ਇਸ ਲਈ ਜੇਕਰ ਅਫਸਰਸ਼ਾਹੀ ਲੋਕ ਸਮੱਸਿਆਵਾਂ ਵੱਲ ਧਿਆਨ ਦੇਵੇਗੀ, ਤਾਂ ਹੀ ਉਸ ਤੋਂ ਦੇਸ ਦੇ ਤੇਜ਼ ਵਿਕਾਸ ਤੇ ਸ਼ਾਨਦਾਰ ਭਵਿੱਖ ਦੀ ਕੋਈ ਆਸ ਕੀਤੀ ਜਾ ਸਕੇਗੀ।

No comments: