jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 9 May 2013

ਕਰਨਾਟਕ ‘ਚ ਕਾਂਗਰਸ ਦੀ ਸ਼ਾਨਦਾਰ ਵਾਪਸੀ

www.sabblok.blogspot.com

* ਪੂਰਨ ਬਹੁਮਤ ਹਾਸਲ * ਭਾਜਪਾ ਨੂੰ ਕਰਾਰੀ ਹਾਰ


ਬੰਗਲੌਰ ਵਿੱਚ ਜਿੱਤ ਦੇ ਜ਼ਸ਼ਨ ਮਨਾ ਰਹੇ ਕਾਂਗਰਸੀ ਕਾਰਕੁਨ
ਬੰਗਲੌਰ, 8 ਮਈ
ਕਾਂਗਰਸ ਨੇ ਕਰਨਾਟਕ ‘ਚ ਸ਼ਾਨਦਾਰ ਵਾਪਸੀ ਕਰਦਿਆਂ ਸੱਤ ਸਾਲ ਬਾਅਦ ਮੁੜ ਆਪਣੇ ਦੱਖਣੀ ਗੜ੍ਹ ‘ਤੇ ਕਬਜ਼ਾ ਕਰ ਲਿਆ ਜਦਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਤੇ ਫੁੱਟ ਦਾ ਸ਼ਿਕਾਰ ਹੋਈ ਭਾਜਪਾ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।
ਕੇਂਦਰ ‘ਚ ਕਈ ਘੁਟਾਲਿਆਂ ਦੇ ਮੁੱਦੇ ‘ਤੇ ਘਿਰੀ ਹੋਣ ਦੇ ਬਾਵਜੂਦ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ 224 ਮੈਂਬਰੀ ਸਦਨ ਵਿੱਚੋਂ 121 ਸੀਟਾਂ ਹਾਸਲ ਕਰਕੇ ਸਾਰੇ ਚੋਣ ਕਿਆਫਿਆਂ ਨੂੰ ਫੇਲ੍ਹ ਕਰ ਦਿੱਤਾ। ਇਹ ਅੰਕੜਾ ਸਦਨ ਦੀਆਂ ਅੱਧੀਆਂ ਨਾਲੋਂ ਵਧ ਹੈ। ਪੰਜ ਸਾਲ ਪਹਿਲਾਂ ਕਾਂਗਰਸ ਨੂੰ ਜਦੋਂ ਹਾਰ ਹੋਈ ਸੀ ਤਾਂ ਉਦੋਂ ਇਸ ਨੂੰ 77 ਸੀਟਾਂ ਹੀ ਮਿਲੀਆਂ ਸਨ। ਹੁਣ ਕਾਂਗਰਸ ਦੀ ਜਿੱਤ ਨਾਲ ਹੋਰ ਪਛੜੀਆਂ ਸ਼੍ਰੇਣੀਆਂ ਦੇ ਆਗੂ ਸਿੱਦਾਰਮਈਆ ਅਤੇ ਦਲਿਤ ਆਗੂ ਤੇ ਕੇਂਦਰੀ ਮੰਤਰੀ ਮਲਿਕਾਰਜਨ ਖੜਗੇ ਦਰਮਿਆਨ ਮੁੱਖ ਮੰਤਰੀ ਦੇ ਅਹੁਦੇ ਲਈ ਦੌੜ ਸ਼ੁਰੂ ਹੋ ਗਈ ਹੈ।
ਦੱਖਣੀ ਭਾਰਤ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਨ, ਫੁੱਟ ਦਾ ਸ਼ਿਕਾਰ ਹੋਣ ਤੇ ਬੀ.ਐਸ. ਯੇਡੀਯੂਰੱਪਾ ਵੱਲੋਂ ਵੱਖ ਹੋ ਜਾਣ ਕਾਰਨ ਕਾਫੀ ਨੁਕਸਾਨ ਹੋਇਆ। ਭਾਜਪਾ ਇਸ ਵਾਰ 40 ਸੀਟਾਂ ਹੀ ਹਾਸਲ ਕਰ ਸਕੀ ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਨੇ 110 ਸੀਟਾਂ ਹਾਸਲ ਕੀਤੀਆਂ ਸਨ। ਦੂਜੇ ਪਾਸੇ 2008 ਦੀਆਂ ਚੋਣਾਂ ਵਿੱਚ 28 ਸੀਟਾਂ ਜਿੱਤਣ ਵਾਲੇ ਜਨਤਾ ਦਲ (ਐਸ) ਨੂੰ ਇਸ ਵਾਰ ਫਾਇਦਾ ਹੋ ਗਿਆ ਤੇ ਉਸ ਨੇ 40 ਸੀਟਾਂ ਜਿੱਤੀਆਂ। ਇਸ ਵਾਰ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਲਈ ਭਾਜਪਾ ਤੇ ਜਨਤਾ ਦਲ (ਐਸ) ਦਰਮਿਆਨ ਫਸਵਾਂ ਮੁਕਾਬਲਾ ਸੀ। ਯੇਡੀਯੂਰੱਪਾ ਦੀ ਅਗਵਾਈ ਵਾਲੀ ਕਰਨਾਟਕ ਜਨਤਾ ਪਕਸ਼ਾ (ਕੇ.ਜੇ.ਪੀ.) ਭਾਜਪਾ ਲਈ ਸਿੱਧੇ ਤੌਰ ‘ਤੇ  ਨੁਕਸਾਨਦੇਹ ਸਾਬਤ ਹੋਇਆ ਪਰ ਆਪਣੇ ਲਈ ਇਹ ਖਾਸ ਕੁਝ ਨਹੀਂ ਕਰ ਸਕਿਆ। ਇਸ ਨੂੰ ਕੇਵਲ 7 ਸੀਟਾਂ ਹੀ ਮਿਲੀਆਂ। ਭਾਜਪਾ ਦੇ ਸਾਬਕਾ ਮੰਤਰੀ ਸਿਰੀਰਾਮੁਲੂ ਦੀ ਅਗਵਾਈ ਵਾਲੀ ਬੀਐਸਆਰ-ਕਾਂਗਰਸ ਨੇ ਵੀ ਭਾਜਪਾ ਦੀਆਂ ਵੋਟਾਂ ਨੂੰ ਖੋਰਾ ਲਾਉਂਦੇ ਹੋਏ ਚਾਰ ਸੀਟਾਂ ਜਿੱਤ ਲਈਆਂ। ਜਗਦੀਸ਼ ਸ਼ੈਟਰ ਦੀ ਅਗਵਾਈ ਵਾਲੀ ਸਰਕਾਰ ਦੇ ਆਖਰੀ ਸਮੇਂ ਵਿੱਚ ਭਾਜਪਾ ਨੂੰ ਛੱਡ ਕੇ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਵਾਲੇ ਸੀ.ਪੀ. ਯੋਗੀਸ਼ਵਰ ਨੇ ਵੀ ਅਨੀਤਾ ਕੁਮਾਰਸਵਾਮੀ (ਜਨਤਾ ਦਲ ਐਸ) ਨੂੰ ਹਰਾ ਕੇ ਚੱਨਾ ਪਟਾ ਸੀਟ ਜਿੱਤ ਲਈ। ਉਨ੍ਹਾਂ ਆਪਣੀ ਵਿਰੋਧੀ ਉਮੀਦਵਾਰ ਤੇ ਜੇ.ਡੀ.ਐਸ. ਦੇ ਸੂਬਾ ਪ੍ਰਧਾਨ ਐਚ.ਡੀ. ਕੁਮਾਰਸਵਾਮੀ ਦੀ ਪਤਨੀ ਨੂੰ ਕਰੀਬ 65 ਸੌ ਵੋਟਾਂ ਨਾਲ ਹਰਾਇਆ। ਹਾਲਾਂਕਿ ਮੁੱਖ ਮੰਤਰੀ ਜਗਦੀਸ਼ ਸ਼ੈਟਰ (ਹੁਬਲੀ ਪਾਰਵਾੜ), ਯੇਡੀਯੂਰੱਪਾ (ਸ਼ਿਖਰੀਪੁਰਾ), ਸਿੱਦਾਰਮੱਈਆ (ਵਰੁਨਾ) ਤੇ ਐਚ.ਡੀ. ਕੁਮਾਰਸਵਾਮੀ (ਰਾਮਨਗਰਮ) ਜਿਹੇ ਵੱਡੇ ਆਗੂ ਆਪੋ-ਆਪਣਿਆਂ ਹਲਕਿਆਂ ਤੋਂ ਜਿੱਤ ਗਏ ਪਰ ਕਾਂਗਰਸ ਆਗੂ ਤੇ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਜੀ.ਐਸ. ਪਰਮੇਸ਼ਵਰ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਉਪ ਮੁੱਖ ਮੰਤਰੀ ਕੇ.ਐਸ. ਐਸ਼ਵਾਰੱਪਾ ਸਮੇਤ ਸ਼ੈਟਰ ਵਜ਼ਾਰਤ ਦੇ 12 ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਵਿਧਾਨ ਸਭਾ ਦੇ 223 ਹਲਕਿਆਂ ਵਾਸਤੇ ਵੋਟਾਂ ਪਈਆਂ ਸਨ ਜਦਕਿ ਮੈਸੂਰ ਜ਼ਿਲ੍ਹੇ ਦੇ ਹਲਕੇ ਪੇਰਿਯਾਪਟਨਾ ਦੀ ਚੋਣ 28 ਮਈ ਨੂੰ ਹੋਵੇਗੀ ਕਿਉਂਕਿ ਇੱਥੇ ਖੜ੍ਹੇ ਹੋਏ ਭਾਜਪਾ ਉਮੀਦਵਾਰ ਦੀ ਮੌਤ ਹੋ ਗਈ ਸੀ।

No comments: