www.sabblok.blogspot.com
ਲੋਹੀਆਂ ਖਾਸ, 27 ਮਈ (ਦਿਲਬਾਗ ਸਿੰਘ, ਸੁਰਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਵਿੱਕੀ)-ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਦੀ 25ਵੀਂ ਬਰਸੀ ਮੌਕੇ ਕਰਵਾਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕਿਹਾ ਕਿ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦੇਣ | ਉਨ੍ਹਾਂ ਕਿਹਾ ਕਿ ਝੋਨੇ ਦੇ ਬਦਲ ਵਜੋਂ ਕਿਸਾਨ ਬਾਸਮਤੀ, ਮੱਕੀ ਤੇ ਦਾਲਾਂ ਦੀ ਪੈਦਾਵਾਰ ਕਰਨ ਵੱਲ ਜ਼ੋਰ ਦੇਣ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਣਕ ਤੇ ਝੋਨੇ ਦੀ ਤਰਜ਼ 'ਤੇ ਮੱਕੀ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਤਹਿ ਕਰੇ ਤਾਂ ਜੋ ਪੰਜਾਬ ਦੇ ਕਿਸਾਨ ਬਦਲਵੀਂਆਂ ਫ਼ਸਲਾਂ ਨੂੰ ਬੀਜਣ ਵੱਲ ਉਤਸ਼ਾਹਿਤ ਹੋਣ | ਮੁੱਖ ਮੰਤਰੀ ਨੇ ਕਿਹਾ ਕਿ ਮੱਕੀ ਬਾਰੇ ਜੋ ਪ੍ਰਬੰਧ ਸੂਬਾ ਸਰਕਾਰ ਨੇ ਕਰਨੇ ਹਨ ਉਹ ਤਾਂ ਖ਼ੁਦ ਕਰ ਲੈਣਗੇ ਪਰ ਜੋ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਉਹ ਵੀ ਇਸ ਬਾਰੇ ਕਰਨ ਨੂੰ ਪਹਿਲ ਦੇਵੇ | ਬਿਸਤ ਦੁਆਬ ਨਹਿਰ 'ਚੋਂ ਚਿੱਟੀ ਵੇਂਈ 'ਚ ਪਾਣੀ ਛੱਡਣ ਬਾਰੇ ਕੀਤੀ ਗਈ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਹਿਰ ਦੀ ਸਫ਼ਾਈ ਲਈ 211 ਕਰੋੜ ਰੁਪਏ ਜਾਰੀ ਕੀਤੇ ਹਨ | ਨਹਿਰੀ ਨੈੱਟਵਰਕ 100 ਸਾਲ ਪੁਰਾਣਾ ਹੋਣ ਕਾਰਨ ਇਸ ਦੀ ਸਾਂਭ ਸੰਭਾਲ ਬੜੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਦੋਨਾ ਇਲਾਕੇ 'ਚ ਹੁੰਦੀਆਂ ਸਬਜ਼ੀਆਂ ਤੇ ਫਲਾਂ ਬਾਰੇ ਪ੍ਰਬੰਧ ਕਰਨ ਲਈ ਉਹ ਟਰਾਂਸਪੋਰਟ ਮੰਤਰੀ ਜਥੇ: ਅਜੀਤ ਸਿੰਘ ਕੋਹਾੜ ਨਾਲ ਗੱਲਬਾਤ ਕਰਕੇ ਇਸ ਦਾ ਢੁਕਵਾਂ ਪ੍ਰਬੰਧ ਕਰਨਗੇ | ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰੂਤੀ ਸਿੰਘ ਨੂੰ ਵੀ ਹਦਾਇਤਾਂ ਕੀਤੀਆਂ ਕਿ ਉਹ ਇਸ ਬਾਰੇ ਨਕਸ਼ਾ ਤੇ ਅਨੁਮਾਨਿਤ ਖ਼ਰਚੇ ਦਾ ਵੇਰਵਾ ਬਣਾ ਕੇ ਭੇਜਣ | ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੰਧਲਾ ਹੋ ਰਿਹਾ ਵਾਤਾਵਰਨ ਪੂਰੇ ਵਿਸ਼ਵ ਵਾਸਤੇ ਇੱਕ ਚੁਣੌਤੀ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਆਲਮੀ ਤਪਸ਼ 'ਚ ਜੋ ਵਾਧਾ ਹੋ ਰਿਹਾ ਹੈ ਉਸ ਤੋਂ ਦੁਨੀਆ ਦੇ ਵਾਤਾਵਰਨ ਮਾਹਿਰ ਚਿੰਤਾ 'ਚ ਹਨ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਤੋਂ ਬਚਣ ਦਾ ਜੋ ਗੁਰਮੰਤਰ ਬਾਣੀ 'ਚ ਦੱਸਿਆ ਗਿਆ ਹੈ, ਉਸ 'ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਟਰਾਂਸਪੋਰਟ ਮੰਤਰੀ ਜਥੇ: ਅਜੀਤ ਸਿੰਘ ਕੋਹਾੜ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਸ ਮੌਕੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਨਿਰਮਲਾ ਸੰਤ ਮੰਡਲ ਪੰਜਾਬ ਵੱਲੋਂ ਸੰਤ ਬਲਬੀਰ ਸਿੰਘ 'ਰੱਬ ਜੀ', ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਰਣਜੀਤ ਸਿੰਘ ਡਗਾਣੇ ਵਾਲੇ, ਸੰਤ ਜੀਤ ਸਿੰਘ, ਸੰਤ ਨਿਰਮਲ ਦਾਸ ਜੌੜੇ ਵਾਲੇ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਪ੍ਰਦੀਪ ਹਰੀ, ਸੰਤ ਮਹਿੰਦਰ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਸੰਤ ਗੁਰਮੇਜ ਸਿੰਘ ਸੈਦਰਾਣਾ ਵਾਲੇ, ਸੰਤ ਪਾਲ ਸਿੰਘ ਲੋਹੀਆਂ ਵਾਲੇ, ਸ: ਸਰਬਜੀਤ ਸਿੰਘ ਮੱਕੜ, ਸੁਰਜੀਤ ਸਿੰਘ ਸ਼ੰਟੀ, ਜਰਨੈਲ ਸਿੰਘ ਗੜ੍ਹਦੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਕਲਿਆਣ, ਭਾਜਪਾ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਰਣਜੋਧ ਸਿੰਘ ਪੱਡਾ, ਗੁਰਪ੍ਰੀਤ ਕੌਰ ਰੂਹੀ, ਜੋਗਾ ਸਿੰਘ ਚੱਕਚੇਲਾ, ਨੰਬਰਦਾਰ ਨਿਰਮਲ ਸਿੰਘ, ਗੁਰਮੁਖ ਸਿੰਘ ਪੱਡਾ, ਅੰਮਿਤ ਛਾਬੜਾ, ਨੰਬਰਦਾਰ ਕਿਰਪਾਲ ਸਿੰਘ, ਸੁਰਜੀਤ ਸਿੰਘ ਸੀਤਾ, ਕਰਤਾਰ ਸਿੰਘ ਅਤੇ ਅਮਰੀਕ ਸਿੰਘ ਸੰਧੂ ਆਦਿ ਹਾਜ਼ਰ ਸਨ।
1

No comments:
Post a Comment