jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਪਨਬੱਸ ਵਰਕਰਾਂ ਦੇ ਘੋਲਦੀ ਡਟਵੀਂ ਹਮਾਇਤ ਜਾਰੀ - ਸਰਾਭਾ ਮੰਚ

www.sabblok.blogspot.com
3 ਮਈ - ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੀ ਇੱਕ ਅਹਿਮ ਮੀਟਿੰਗ ਅੱਜ ਪ੍ਰਧਾਨ ਦੇਵ ਸਰਾਭਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਨਬੱਸ ਵਰਕਰਾਂ ਦੀ 25 ਅਪ੍ਰੈਲ ਤੋਂ ਲਗਾਤਾਰ ਚੱਲ ਰਹੀ ਹੜਤਾਲ ਦਾ ਗੰਭੀਰ ਮੁੱਦਾ ਵਿਚਾਰਿਆ ਗਿਆ ਤੇ ਢੁੱਕਵੇਂ ਫੈਸਲੇ ਕੀਤੇ ਗਏ। ਮੀਟਿੰਗ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਜਥੇਬੰਦੀ ਵੱਲੋਂ ਪੰਜਾਬ ਰੋਡਵੇਜ ਪਨਬੱਸ ਕੰਟਰੈਂਕਟ ਵਰਕਰਜ ਯੂਨੀਅਨ ਪੰਝਾਬ ਦੇ ਸੱਦੇ 'ਤੇ ਠੇਕੇਦਾਰੀ ਸਿਸਟਮ ਦੀ ਅੰਨ੍ਹੀ ਲੁੱਟਖਸੁੱਟ ਦੇ ਖਾਤਮੇ ਲਈ ਕੀਤੀ ਜਾ ਰਹੀ ਹੱਕੀ ਤੇ ਵਾਜਵ ਹੜਤਾਲ ਦੀ ਮਦਦ ਲਈ ਡੀਪੂ ਲੁਧਿਆਣਾ ਵਿਖੇ ਜਥਾ ਭੇਜਣ ਦੀ ਪਿਰਤ ਲਗਾਤਾਰ ਜਾਰੀ ਰੱਖੀ ਜਾਵੇਗੀ ਮੀਠਿੰਗ ਨੂੰ ਸੰਬੋਧਨ ਕਰਦਿਆ ਮੰਚ ਦੇ ਆਗੂਆਂ ਸਰਵ ਬੂਟਾ ਸਿੰਘ ਰਤਨ, ਪਿੰਕਾ ਬੱਲੋਵਾਲ, ਸਤਿੰਦਰ ਦਿਉਲ, ਗੁਰਦੀਪ ਦੋਲੋਂ, ਗੁਰਪ੍ਰੀਤ ਸਰਾਭਾ, ਸਿਕੰਦਰ ਸਿੰਘ ਸੁਨੇਤ,ਉਜਾਗਰ ਸਿੰਘ ਬੱਦੋਵਾਲ, ਭਾਗ ਸਿੰਘ ਦੋਲੋਂ, ਪਰਮਿੰਦਰ ਸਿੰਘ, ਬਲਦੇਵ ਸਿੰਘ, ਜਸਮਿੰਦਰ ਸਿੰਘ, ਕੁਲਜੀਤ ਭੰਵਰਾ ਤੇ ਜਸਦੇਵ ਸਿੰਘ ਲਲਾਤੋਂ ਨੇ ਦੱਸਿਆ ਕਿ ਠੇਕੇਦਾਰੀ ਪ੍ਰਬੰਧ ਦੀ ਅੰਨੀ ਲੁੱਟ ਖਸੁੱਟ ਦੀ ਪੰਜਾਬ 'ਚ ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ ਕਿ ਪਨਬੱਸ ਦੇ ਬਜਟ 'ਚੋਂ ਡਰਾਈਵਰ ਦੀ ਤਨਖਾਹ ਲਈ ਤਕਰੀਬਨ 15000 ਰੁ ਨਿਕਲਦੇ ਹਨਜਦਕਿ ਠੇਕੇਦਾਰ ਤਰਾਈਵਰ ਦੇ ਪੈਸੇ ਮਸਾਂ 5000 ਰੁ ਪਾਉਂਦਾ ਹੈ। ਇਸੇ ਤਰ੍ਹਾਂ ਕਡੰਕਟਰ ਲਈ 14000 ਰੁ 'ਚੋਂ ਕੇਵਲ 4000 ਰੁ ਆਗੂਆਂ ਨੇ ਕਿਹਾ ਕਿ ਪੂਰੀ ਤਨਖਾਹ ਦੀ ਪ੍ਰਾਪਤੀ ਲਈ ਤੇ ਠੇਕੇਦਾਰੀ ਪ੍ਰਵਾਨੀ ਦੀ ਥਾਂ ਸਿੱਧਾ ਪਨਬੱਸ ਅਥਾਰਟੀ ਦੀ ਪ੍ਰਵਾਨੀ ਲਾਗੂ ਕਰਵਾਉਣ ਲਈ ਪਨਬੱਸ ਵਰਕਰਾਂ ਦੇ ਹੱਕੀ ਘੋਲਦੀ ਸਰਾਭਾ ਮੰਚ ਵੱਲੋਂ ਤਨਖਾਹ ਤੇ ਧਨ ਨਾਲ ਜਚਵੀਂ ਤੇ ਡਟਵੀਂ ਹਮਾਇਤ ਜਾਰੀ ਰੱਖੀ ਜਾਵੇਗੀ।

No comments: