jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਸਿੱਖ ਅੱਜ ਡੇਰਿਆਂ, ਦਰਗਾਹਾਂ 'ਚ------ਮੁਲਤਾਨੀ ਸਿੰਘ


ਸਚਮੁਚ ਹੀ ਸਿੱਖਾਂ ਦਾ ਕੋਈ ਦੀਨ ਧਰਮ ਨਹੀ ਰਹਿ ਗਿਆ ਹੁਣ...ਜਿੰਨੇ ਕੁ
ਪਾਖੰਡੀ ਹੁਣ ਸਿੱਖ ਹੋਏ ਪਏ ਨੇ ਐਨੇ ਤਾਂ....ਖੈਰ.. ਆਹ ਜਲੰਧਰ ਤੇ ਨਕੋਦਰ ਸਾਈਡ
ਦੇ ਸਿੱਖਾਂ ਵਿੱਚ ਇੱਕ ਹੋਰ ਨਵਾਂ ਹੀ ਰੁਝਾਨ ਚੱਲਿਆ...ਸਤਿ ਸ਼੍ਰੀ ਅਕਾਲ ਅਤੇ ਗੁਰ
ਫਤਿਹ ਦਾ ਜੈਕਾਰਾ ਛਡਣ ਵਾਲਾ ਸਿੱਖ ਅੱਜਇਸ ਤਰਾਂ ਦੇ ਡੇਰਿਆਂ, ਦਰਗਾਹਾਂ 'ਚ "ਜੈ
ਮਸਤਾ ਦੀ" ਦੀ ਕਰਦਾ ਹੋਇਆ ਆਪਣੇ ਦਾਤੇ, ਸਾਈ ਅੱਗੇ ਝੋਲੀਆਂ ਫੈਲਾਉਂਦਾ ਹੋਇਆ
ਆਮ ਦਿਸਦਾ ਹੈ. ਇਹਨਾਂ ਸਿੱਖਾਂ ਨੂੰ ਪਤਾ ਹੀ ਨਹੀ ਕਿ ਸਿੱਖ ਹੋਣ ਦਾ ਮਤਲਬ ਕੀਹੁੰਦਾ...ਸਿੱਖ ਇੱਕ ਵਿਗਿਆਨਕ ਧਰਮ ਹੈ...ਇਸ ਵਿੱਚ ਚਮਤਕਾਰਾਂ ਲਈ ਕੋਈ
ਸਥਾਨ ਨਹੀ ਹੈ. ਇਸ ਵਿੱਚ ਹੱਥੀ ਕਿਰਤ ਕਰਨ ਅਤੇ ਚੰਗੇ ਆਚਰਣ ਨੂੰ ਹੀ ਸਭਤੋਂ
ਉੱਤਮ ਮੰਨਿਆ ਗਿਆ ਹੈ. ਵੈਸੇ ਇਹਨਾਂ ਸਿੱਖਾਂ ਦੇ ਅਜਿਹੇ ਡੇਰਿਆਂ ਵਿੱਚ ਜਾਣ ਪਿੱਛੇ
ਵੀ ਕਾਰਨ ਹੈ... ਅੱਜ ਦੀ ਦਿਖਾਵੇਬਾਜ਼ੀ ਦੇ ਯੁੱਗ ਵਿੱਚ ਹਰ ਇਨਸਾਨ ਇੱਕ ਦੂਜੇ ਤੋਂ
ਅੱਗੇ ਨਿਕਲਣ ਦੀ ਦੌੜ ਵਿੱਚ ਆਪਣੀ ਚਾਦਰਤੋਂ ਵਧ ਪੈਰ ਪਸਾਰਦਾ ਹੈ. ਹਰ ਕੋਈ
ਸੋਚਦਾ ਹੈ ਲੈ ਮੇਰੇ ਗਵਾਂਡੀ ਕੋਲ ਵਧੀਆਕੋਠੀ ਪਾ ਲਈ, ਕਾਰ, ਮੋਟਰਸੈਂਕਲ ਲੈ ਲਿਆ...ਫਲਾਣਾ ਦੋਸਤ, ਰਿਸ਼ਤੇਦਾਰ ਵਿਦੇਸ਼ ਚਲਾ ਗਿਆ, ਫਲਾਣੇ ਦਾ ਵਪਾਰ ਵਧੀਆ
ਚੱਲ ਪਿਆ ਵਗੈਰਾ-ਵਗੈਰਾ...ਕ ਾਸ਼ ਮੇਰੇ ਕੋਲ ਵੀ ਇਹ ਸਭ ਹੋਵੇ...ਚਲੋ ਦਾਤਾ ਜੀ ਕੋਲ.
ਜਿਆਦਾਤਰ ਇਨਸਾਨ ਲਾਲਚ, ਬੇਈਮਾਨੀ ਤੇ ਅਜਿਹੇ ਹੋਰ ਬੁਰੇ ਕੰਮ
ਕਰਦਾ ਹੈ...ਨਤੀਜੇ ਵਜੋਂ ਸਰੀਰਕ, ਮਾਨਸਿਕ ਕਸ਼ਟ ਅਤੇ ਘਰੇਲੂ ਕਲੇਸ਼ ਹੋਣਾ ਆਮ
ਗੱਲ ਹੈ. ਫਿਰ ਇਹਨਾਂ ਸਮਸਿਆਵਾਂ ਦੇ ਕਾਰਨ ਲਭਕੇ ਉਸਦੀ ਜੜ ਖਤਮ ਕਰਨ
ਦੀ ਬਜਾਏ ਇਹਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸ਼ਾਰਟਕੱਟ ਲਭਦਾ ਹੋਇਆ ਅਜਿਹੇ ਡੇਰਿਆਂ ਨੂੰ ਰੁੱਖ ਕਰ ਲੈਂਦਾ ਹੈ. ਹਰ ਵੇਲੇ ਸਾਈ ਜੀ ਨੂੰ ਧਿਆਉਣ ਨਾਲ ਉਸਨੂੰ
ਲੱਗਦਾ ਹੈ ਕੇ ਸਾਈ ਜੀ ਹਰ ਸਮੇਂ ਮੇਰੇ ਅੰਗ-ਸੰਗ ਨੇ. ਇਹ ਗੱਲ ਹੀ ਉਸਨੂੰ
ਮਾਨਸਿਕ ਤੌਰ ਤੇ ਕਈ ਵਾਰ ਮਜਬੂਤ ਬਣਾ ਦਿੰਦੀ ਹੈ ਅਤੇ ਉਸਦੇ ਕਈ ਕੰਮ ਸਿਰੇ
ਵੀ ਚੜ ਜਾਂਦੇ ਨੇ ਜਾਂ ਕਈ ਕੰਮ ਕੁਦਰਤੀ ਆਪਣੇ ਸਮੇਂ ਅਨੁਸਾਰ ਖੁਦ ਹੀ ਹੋ ਜਾਂਦੇ
ਨੇ...ਬੱਸ ਹੋ ਗਈ ਸਾਈ ਜੀ ਦੀ ਬੱਲੇ-ਬੱਲੇ.ਫਿਰ ਅਜਿਹਾ ਸਾਈ ਜੀ ਦਾ ਭਗਤ
ਆਪਣੇ ਨਾਲ 10 ਹੋਰ ਸ਼ਰਧਾਲੂਆਂ ਨੂੰ ਜੋੜਦਾ ਹੈ ਸਾਈ ਜੀ ਦੀ ਕਰਾਮਾਤ ਦੁਆਰਾ ਹੋਇਆ ਫਾਇਦਾ ਦੱਸਕੇ. ਬੱਸ ਫਿਰ ਇਹਨਾਂ ਲੋਕਾਂ ਦੇ ਚੜਾਏ ਹੋਏ ਚੜਾਵੇ
ਦੀ ਬਦੌਲਤ ਐਸ਼ਪ੍ਰਸਤੀ ਕਰ ਰਹੇ ਮਸਤ ਬਾਬੇ ਸਾਈ ਅਤੇ ਦਾਤੇ ਬਣ ਜਾਂਦੇ ਹਨ. ਇੱਕ ਦਿਨ ਮੈਂ ਆਪਣੇ ਇੱਕ ਸਿੱਖ ਦੋਸਤ ਤੋਂ ਪੁੱਛਿਆ ਕਿ ਤੂੰ ਸਿੱਖ ਹੋਕੇ ਲਾਡੀਸ਼ਾਹ ਦੇ
ਡੇਰੇ ਕਿਉਂ ਜਾਂਦਾ ਹੈ? ਸਿੱਖ ਧਰਮ ਵਿੱਚ ਦੇਹਧਾਰੀ ਮਨੁੱਖ ਦੀ ਪੂਜਾ ਕਰਨ
ਦੀ ਮਨਾਹੀ ਹੈ. ਅੱਗੋਂ ਉਸਨੇ ਕਿਹਾ, ਲੈ ਵੀਰ ਤੈਨੂੰ ਕੀ ਪਤਾ. ਸਾਈ ਜੀ ਪਤਾ ਸਿੱਖ
ਧਰਮ ਦੀ ਕਿੰਨੀ ਇੱਜਤ ਕਦੇ ਨੇ. ਇੱਕ ਵਾਰੀ ਇੱਕ ਸਿੱਖ ਆਕੇ ਲਾਡੀ ਸ਼ਾਹ ਦੇ
ਪੈਰੀ ਹੱਥ ਲਾਉਣ ਲੱਗਾ ਤਾਂ ਸਾਈ ਜੇ ਨੇ ਉਸਨੂੰ ਰੋਕ ਦਿੱਤਾ ਅਤੇ
ਕਿਹਾ ਕਿ "ਪੈਰੀ ਹੱਥ ਨਾ ਲਾਇਆ ਕਰ. ਤੈਨੂੰ ਇਸ ਪੱਗ ਦੀ ਇੱਜਤ ਦਾ ਨਹੀ ਪਤਾ ਮੈਨੂੰ ਪਤਾ ਹੈ" ਐਨੀ ਇੱਜਤ ਕਰਦੇ ਨੇ ਸਾਈ ਜੀ ਸਾਡੇ ਸਿੱਖ ਧਰਮ ਦੀ. ਮੈਂ ਕਿਹਾਸ਼ਾਬਾਸ਼ੇ! ਤੇਰੇ ਸਾਈ ਜੀ ਨੇ ਓਸ ਭਟਕੇ ਸਿੱਖ ਨੂੰ ਆਹ ਤਾ ਨੀ ਕਿਹਾ ਕਿ ਤੂੰ
ਡੇਰੇ ਨਾ ਆਇਆ ਕਰ. ਐਨੀ ਹੀ ਸਿੱਖੀ ਦੀ ਇੱਜਤ ਕਰਦੇ ਨੇ ਤਾਂ ਇੰਜ ਕਿਉਂ
ਨਾ ਕਿਹਾ ਕਿ ਸਿੱਖ ਦਾ ਗੁਰੂ ਸਿਰਫ ਸ਼ਬਦ ਗੁਰੂ ਹੈ. ਉਸਨੂੰ ਹੋਰ ਕਿਸੇ ਮਨੁੱਖ ਨੂੰ
ਆਪਣਾ ਗੁਰੂ, ਦਾਤਾ ਤੇ ਸਾਈ ਨਹੀਂ ਮੰਨਣਾ ਚਾਹੀਦਾ... ਗੁਰੂ ਗ੍ਰੰਥ ਸਾਹਿਬ
ਦੀ ਬਾਣੀ ਪੜ੍ਹਕੇ ਅਮਲ ਕਰਨ ਤੋਂ ਇਲਾਵਾਹੋਰ ਕਿਸੇ ਵੀ ਡੇਰੇ , ਮੜੀਆਂ, ਕਬਰਾਂ ਤੇ
ਨਹੀਂ ਜਾਣਾ ਚਾਹੀਦਾ. ਆਪਨੇ ਹੱਥੀ ਦਸਾਂਨਹੁੰਆਂ ਦੀ ਕਮਾਈ ਕਰਨੀ ਚਾਹੀਦੀ ਹੈ. ਚਲੋ ਇਹਨਾਂ ਗੱਲਾਂ ਨੂੰ ਇੱਕ ਵਾਰੀ ਛੱਡਵੀ ਦਈਏ ਤਾਂ ਹੋਰ ਅਜਿਹੇ ਕਿਹੜੇ ਗੁਣ ਹਨ
ਸਾਈ ਜੀ ਵਿੱਚ ਜੋ ਉਹਨਾਂ ਨੂੰ ਪੂਜਣਾ ਚਾਹੀਦਾ ਹੈ? ਸਾਈ ਜੀ ਦੀ ਆਖਿਰ ਮਾਨਵਤਾਨੂੰ
ਕੀ ਦੇਣ ਹੈ? ਇੰਜ ਤਾਂ ਹੋਇਆ ਨਹੀ ਹੋਣਾ ਕਿ ਨਕੋਦਰ ਵਿੱਚ ਕਿਸੇ ਨੂੰ ਕੋਈ
ਬਿਮਾਰੀ ਨਾ ਹੋਈ ਹੋਵੇ, ਕੋਈ ਦੁਰਘਟਨਾ ਨਾ ਹੁੰਦੀ ਹੋਵੇ. ਲੜਾਈ ਝਗੜੇ ਨਾ ਹੁੰਦੇ
ਹੋਣ, ਮੌਤਾਂ ਨਾ ਹੁੰਦੀਆਂ ਹੋਣ? ਸਾਈ ਜੀਨੇ ਇੱਕ ਆਮ ਫਕੀਰ ਵਾਂਗ ਗਰੀਬ
ਗੁਰਬਿਆਂ ਲੋਕਾਂ ਦੇ ਦੂਰ ਦੁਰੇਡੇ ਯਾਤਰਾਵਾਂ ਕਰਕੇ ਦੁੱਖ ਹਰੇ ਹੋਣ...ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੋਵੇ...ਪਰ ਨਹੀਂ ਇਹ ਸਾਈ ਜੀ ਮਸਤ ਰਹਿੰਦੇ ਨੇ ਡੇਰਿਆਂ
ਵਿੱਚ...ਬੀੜੀਆਂ ਸਿਗਰਟਾਂ ਫੂਕਦੇ ਹੋਏ... ਮੇਰੇ ਗਰੀਬ ਮਜ਼ਹਬੀ ਸਿੱਖਾਂ ਨੂੰ ਤਾਂ ਖਾਸ ਕਰਕੇ ਅਜਿਹੇ ਡੇਰਿਆਂ ਤੋਂ ਦੂਰ ਰਹਿਣਾ

www.sabblok.blogspot.com

No comments: