jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਈ.ਟੀ.ਟੀ ਅਧਿਆਪਕਾਂ ਵੱਲੋਂ ਧਰਨਾ ਮੁਲਤਵੀਂ

www.sabblok.blogspot.com 

ਬਠਿੰਡਾ, 25 ਮਈ (ਕੰਵਲਜੀਤ ਸਿੰਘ ਸਿੱਧੂ)- ਈ.ਟੀ.ਟੀ.ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਤੁਰੰਤ ਵਾਪਸੀ ਕੀਤੀ ਜਾਵੇ, ਜਿਵੇਂ ਕਿ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵਲੋਂ ਪਹਿਲਾਂ ਹੀ ਹਦਾਇਤ ਕੀਤੀ ਜਾ ਚੁੱਕੀ ਹੈ, ਬਾਵਜੂਦ ਇਸ ਦੇ ਸਿਫ਼ਟਿੰਗ ਤੇ ਡਾਇਰੈਕਟੋਰੈਟ ਦਾ ਸਮਝੌਤਾ ਕਿਸੇ ਵੀ ਸਿਰੇ ਨਹੀਂ ਲੱਗ ਰਿਹਾ, ਜਿਸ ਜਥੇਬੰਦੀ ਵਿਚ ਰੋਸ ਦੀ ਲਹਿਰ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਕਰਦਿਆ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਮੁਲਾਜਮ ਮੰਨ ਕੇ ਸਾਰੇ ਕਾਰਜ ਵਿਭਾਗ ਵਲੋਂ ਕੀਤੀ ਜਾਣੀ ਸੀ | ਜੱਸੀ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀਆਂ ਹਦਾਇਤ ਅਨੁਸਾਰ ਪੰਚਾਇਤ ਵਿਭਾਗ ਦੇ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਹੋਈ ਮੀਟਿੰਗ ਉਪਰੰਤ 26 ਮਈ ਨੂੰ ਕੀਤਾ ਜਾਣ ਵਾਲਾ ਐਕਸ਼ਨ ਮੁਲਤਵੀਂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਈ.ਟੀ.ਟੀ.ਅਧਿਆਪਕਾਂ ਕੀਤਾ ਵਾਅਦਾ ਲਾਗੂ ਨਾ ਕੀਤਾ ਤਾਂ ਜਥੇਬੰਦੀ ਆਪਣਾ ਐਕਸ਼ਨਾਂ ਵਾਲਾ ਇਤਿਹਾਸ ਦੋਹਰਾਏਗੀ

No comments: