jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸਕੂਲਾਂ 'ਚ ਛੁੱਟੀਆਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਰਨ ਦੀ ਮੰਗ

www.sabblok.blogspot.com 

ਮੰਡੀ ਗੋਬਿੰਦਗੜ੍ਹ, 25 ਮਈ (ਘਈ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਡਲ ਪ੍ਰਧਾਨ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਭਲੇ ਹੀ ਸਿੱਖਿਆ ਵਿਭਾਗ ਨੇ ਤੇਜ਼ ਗਰਮੀ ਦੀ ਵਜ੍ਹਾ ਕਾਰਨ ਸਕੂਲਾਂ ਦਾ ਸਮਾਂ ਬਦਲ ਕੇ ਵਿਦਿਆਰਥੀਆਂ ਨੰੂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਗਰਮੀ ਇੰਨੀ ਜ਼ਿਆਦਾ ਹੈ ਕਿ ਬੱਚੇ ਤਾਂ ਕੀ ਵੱਡੇ ਵੀ ਘਰਾਂ ਚੋਂ ਬਾਹਰ ਨਿਕਲਣ ਨੰੂ ਤਿਆਰ ਨਹੀਂ ਹਨ | ਇਸ ਲਈ ਪੰਜਾਬ ਸਰਕਾਰ ਨੰੂ ਗਰਮੀਆਂ ਦੀਆਂ ਨਿਰਧਾਰਿਤ 1 ਜੂਨ ਤੋਂ ਛੁੱਟੀਆਂ ਤੁਰੰਤ ਪ੍ਰਭਾਵ ਹੇਠ ਕਰ ਦੇਣੀ ਚਾਹੀਦੀਆਂ ਹਨ | ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਕੁੱਝ ਸਕੂਲਾਂ ਚ ਠੰਡੇ ਪਾਣੀ ਅਤੇ ਜਨਰੇਟਰ ਦੀ ਵਿਵਸਥਾ ਨਾ ਹੋਣ ਕਰਕੇ ਹਾਲਾਤ ਹੋਰ ਬਦਤਰ ਹੋ ਜਾਂਦੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਤੇ ਇਸ ਹਾਲਾਤ 'ਚ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ | ਇਸ ਲਈ ਸਰਕਾਰ ਨੰੂ ਚਾਹੀਦਾ ਹੈ ਕਿ ਸਿੱਖਿਆ ਵਿਭਾਗ ਨੰੂ ਨਿਰਦੇਸ਼ ਦੇ ਕੇ ਛੁੱਟੀਆਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਰਵਾ ਦੇਵੇ | ਇਹ ਮਾਪਿਆਂ, ਬੱਚਿਆਂ ਅਤੇ ਸਿੱਖਿਆ ਵਿਭਾਗ ਦੇ ਹਿਤ ਚ ਹੈ | ਇਸ ਮੌਕੇ ਰਵਿੰਦਰ ਭਾਟੀਆ, ਰਵਿੰਦਰ ਗੁਪਤਾ, ਬਾਲਾ ਬਖ਼ਸ਼ ਗੁਪਤਾ ਵੀ ਮੌਜੂਦ ਸਨ

No comments: