jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 8 May 2013

ਜਨਮ ਅਧਾਰਿਤ ਨਾਗਰਿਕਤਾ ਲਾਗੂ ਨਹੀਂ ਹੋਵੇਗੀ - ਗਸਪਾਰੀ

www.sabblok.blogspot.com

altਰੋਮ (ਇਟਲੀ) 7 ਮਈ (ਵਰਿੰਦਰ ਕੌਰ ਧਾਲੀਵਾਲ) - ਸੈਨੇਟ ਦੇ ਡਿਪਟੀ ਸਪੀਕਰ ਮਾਉਰੀਸੀਉ ਗਸਪਾਰੀ ਨੇ ਸਪਸ਼ਟ ਕੀਤਾ ਕਿ ਜਨਮ ਅਧਾਰਿਤ ਨਾਗਰਿਕਤਾ ਲਾਗੂ ਨਹੀਂ ਕੀਤੀ ਜਾਵੇਗੀ ਉਨ੍ਹਾਂ ਇਸ ਸਬੰਧ ਵਿਚ ਦਾਖਲ ਪੱਤਰ ਨੂੰ ਨਕਾਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਇਹ ਕਾਰਵਾਈ ਬੀਤੇ ਦਿਨੀਂ ਨਵੀ ਬਣੀ ਇੰਟੀਗ੍ਰੇਸ਼ਨ ਮੰਤਰੀ ਚੇਚੀਲੇ ਵੱਲੋਂ ਇਟਲੀ ਵਿਚ ਜਨਮ ਲੈਣ ਵਾਲੇ ਬੱਚਿਆਂ ਲਈ ਨਾਗਰਿਕਤਾ ਦੀ ਪ੍ਰਵਾਨਗੀ ਸਬੰਧੀ ਬਿੱਲ ਪਾਸ ਕਰਨ ਲਈ ਮੁੱਦਾ ਉਭਾਰਿਆ ਸੀ, ਜਿਸ ਨੂੰ ਨਕਾਰਦਿਆਂ ਗਸਪਾਰੀ ਨੇ ਅਜਿਹਾ ਇਟਲੀ ਦੇ ਇਤਿਹਾਸ ਵਿਚ ਕਦੇ ਨਾ ਹੋਣ ਦਿੱਤੇ ਜਾਣ ਦੀ ਗੱਲ 'ਤੇ ਮੁਹਰ ਲਗਾਈ। ਗਸਪਾਰੀ ਪੀਪਲ ਆਫ ਲਿਬਰਟੀ ਪਾਰਟੀ ਦੇ ਪ੍ਰਮੁੱਖ ਅਧਿਕਾਰੀ ਹਨ ਅਤੇ ਉਹ ਇਸ ਬਿੱਲ ਦੇ ਪਾਸ ਕੀਤੇ ਜਾਣ ਦੇ ਹੱਕ ਵਿਚ ਕਤਈ ਨਹੀਂ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਇਟਲੀ ਵਿਚ ਇਸ ਕਾਨੂੰਨ ਨੂੰ ਕਦੇ ਵੀ ਪਾਸ ਨਾ ਹੋਣ ਦਿੱਤਾ ਜਾਵੇ।

No comments: