jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 8 May 2013

ਸਨਾਉੱਲਾ ਦੀ ਹਾਲਤ ਪਹਿਲਾਂ ਨਾਲੋਂ ਵੀ ਗੰਭੀਰ, ਪਰਿਵਾਰ ਚੰਡੀਗੜ੍ਹ ਪਹੁੰਚਿਆ

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ

ਜੰਮੂ ਦੀ ਜੇਲ੍ਹ ਵਿੱਚ  ਹਮਲੇ ਦਾ ਸਿ਼ਕਾਰ ਹੋਇਆ  ਪਾਕਿਸਤਾਨੀ ਨਾਗਰਿਕ ਸਨਾਉਲ੍ਹਾ ਜਿੰਦਗੀ ਜਿਉਣ ਲਈ  ਪੀਜੀਆਈ , ਚੰਡੀਗੜ੍ਹ ਵਿੱਚ  ਸੰਘਰਸ਼ ਕਰ ਰਿਹਾ ਹੈ।  ਉਸਦਾ ਇਲਾਜ ਕਰ ਰਹੇ ਡਾਕਟਰਾਂ ਪ੍ਰੋਫੈਸਰ  ਐਸ ਐਨ ਮਥੂਰੀਆ ਅਤੇ ਡਾਕਟਰ ਵਾਈ ਕੇ ਬਤਰਾ ਨੇ ਦੱਿਸਆ ਕਿ ਉਹਨਾ ਹਾਲਤ ਵਿੱਚ ਪਹਿਲਾਂ ਹੀ ਸੁਧਾਰ ਨਹੀਂ ਹੋ ਰਿਹਾ ਪਰ ਹੁਣ ਪੀਲੀਆ ਵੀ ਹੋ ਗਿਆ ਹੈ।
ਪੀ ਜੀ ਆਈ ਦੇ ਬੁਲੇਟਿਨ ਮੁਤਾਬਿਕ  ਉਸਦੀ  ਛਾਤੀ ਵਿੱਚ ਦੋਵੇ ਪਾਸੀ ਪਾਣੀ ਭਰ ਗਿਆ ਅਤੇ ਮੈਡੀਕਲ ਟੈਸਟ ਦੀ ਰਿਪੋਰਟਾਂ ਵੀ  ਠੀਕ  ਸੰਕੇਤ ਨਹੀਂ ਦੇ ਰਹੀਆਂ  । ਉਸਨੂੰ ਸਾਹ ਦਿਵਾਉਣ ਲਈ   80 ਪ੍ਰਤੀਸ਼ਤ ਆਕਸੀਜਨ ਵਧਾ ਦਿੱਤੀ  ਕਰ ਦਿੱਤੀ ਗਈ ਹੈ।
 ਇਸ ਦੌਰਾਨ ਪਾਕਿਸਤਾਨ ਤੋਂ ਸਨਾਉੱਲ੍ਹਾ ਦੇ ਜੀਜਾ ਮੁਹੰਮਦ  ਸ਼ਹਿਜ਼ਾਦ ਅਤੇ ਉਸਦਾ ਭਤੀਜਾ  ਉਸਨੂੰ ਮਿਲਣ ਪਹੁੰਚੇ । ਇਹਨਾਂ ਨੂੰ ਕਿਸੇ ਵਿਅਕਤੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ।
ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਆਸਿਫ ਅਤੇ  ਮੁਹੰਮਦ ਸ਼ਹਿਜ਼ਾਦ ਨੇ ਦੱਸਿਆ ਕਿ ਉਹ 18 ਸਾਲਾਂ ਬਾਅਦ ਸਨਾਉਲ੍ਹਾ ਨੂੰ ਮਿਲ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਨਾਉਲ੍ਹਾ ਨੂੰ ਰਿਹਾਅ ਕੀਤਾ ਜਾਵੇ ਤਾਂ ਜੋ ਉਸ ਨੂੰ ਪਾਕਿਸਤਾਨ ਲਿਜਾ ਕੇ ਇਲਾਜ ਕਰਵਾਇਆ ਜਾ ਸਕੇ। ਸਨਾਉਲ੍ਹਾ ਦੇ ਰਿਸ਼ਤੇਦਾਰਾਂ ਨੂੰ ਚੰਡੀਗੜ੍ਹ ਅਤੇ ਨਵੀਂ ਦਿੱਲੀ ਜਾਣ ਲਈ 15 ਦਿਨਾਂ ਦਾ ਵੀਜ਼ਾ ਮਿਲਿਆ ਹੈ। ਇਸ ਉਪਰੰਤ ਉਹ ਪਾਕਿਸਤਾਨੀ ਡਿਪਲੋਮੇਟ ਇਕਬਾਲ ਹੁਸੈਨ ਨਾਲ ਅਟਾਰੀ ਸਰਹੱਦ ਤੋਂ ਪੀਜੀਆਈ ਚੰਡੀਗੜ੍ਹ ਲਈ ਰਵਾਨਾ ਹੋ ਗਏ।  

No comments: