ਜਗਰਾਉਂ 28 ਸਤੰਬਰ ( ਹਰਵਿੰਦਰ ਸੱਗੂ )— ਅੱਜ ਸਥਾਨਕ ਪ੍ਰਤਾਪ ਨਗਰ ਵਿਖੇ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦਾ 106ਵਾਂ ਜਨਮ ਦਿਵਸ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਡੱਲਾ ਅਤੇ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਯੂਥ ਕਾਂਗਰਸੀਆਂ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਫੋਟੋ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਏ ਆਜਮ ਭਗਤ ਸਿੰਘ ਅਮਰ ਰਹੇ - ਅਮਰ ਰਹੇ ਦੇ ਨਾਅਰੇ ਲਗਾਏ । ਡੱਲਾ ਅਤੇ ਸਾਜਨ ਨੇ ਬੋਲਦੇ ਹੋਏ ਕਿਹਾ ਕਿ ਸ਼ਹੀਦ ਏ ਆਜਮ ਭਗਤ ਸਿੰਘ ਭਾਰਤ ਦਾ ਉਹ ਅਨਮੋਲ ਹੀਰਾ ਸੀ ਜਿਸ ਨੇ ਭਰੀ ਜਵਾਨੀ ਵਿੱਚ ਦੇਸ਼ ਨੂੰ ਅਜ਼ਾਦੀ ਦਵਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਤੇ ਹਸਦੇ - ਹਸਦੇ ਫਾਂਸੀ ਦੇ ਰਸੇ ਨੂੰ ਚੁੱਮ ਕੇ ਆਪਣੀ ਸ਼ਹਾਦਤ ਦਿੱਤੀ । ਉਨ੍ਹਾਂ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਦੇਸ਼ ਭਗਤਾਂ ਦਾ ਜੀਵਨ ਸਾਡੇ ਜੀਵਨ ਵਿੱਚ ਦੇਸ਼ ਭਗਤੀ ਦੀ ਭਾਵਨਾ ਅਤੇ ਸਾਨੂੰ ਧਰਮਾ ਅਤੇ ਮਜਹਬਾ ਤੋਂ ਉਪਰ ਉਠਣ ਦਾ ਸੰਦੇਸ਼ ਦਿੰਦਾ ਹੈ । ਡੱਲਾ ਅਤੇ ਸਾਜਨ ਨੇ ਕਿਹਾ ਕਿ ਲਾਹੌਰ ਵਿੱਚ ਸਾਇਮਨ ਕਮਿਸ਼ਨ-ਗੋ-ਬੇਕ ਦੇ ਨਾਅਰੇ ਲਗਾਉਦੀਆਂ ਲਾਲਾ ਲਾਜਪਤ ਰਾਏ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ । ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਆਪਣੇ ਸੰਘਰਸ਼ ਨੂੰ ਤੇਜ ਕੀਤਾ ਅਤੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ । ਉਨ੍ਹਾਂ ਕਿਹਾ ਕਿ ਅਗਰ ਅਸੀ ਅੱਜ ਅਜ਼ਾਦੀ ਦਾ ਨਿੱਘ ਮਾਨ ਰਹੇ ਹਾਂ ਤਾਂ ਉਹ ਇਨ੍ਹਾਂ ਸ਼ਹੀਦਾ ਦੀਆਂ ਵਢਮੁੱਲਿਆਂ ਸ਼ਹਾਦਤਾ ਦੀ ਬਦੋਲਤ ਹੈ । ਉਨ੍ਹਾਂ ਕਿਹਾ ਕਿ ਅੱਜ ਦੀ ਸਿਆਸਤ ਨੂੰ ਸਵੱਛ ਬਣਾਉਣ ਦੀ ਲੋੜ ਹੈ ਤਾਂ ਕਿ ਅਸੀ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦਾ ਭਾਰਤ ਸਿਰਜ ਸਕੀਏ । ਇਸ ਮੌਕੇ ਹੋਰਨਾ ਤੋਂ ਇਲਾਵਾ ਜਸਵੀਰ ਸਿੰਘ ਲੰਮਾ ਮੈਂਬਰ ਪੰਚਾਇਤ, ਸੰਜੀਵ ਗੁੱਜਰ, ਜਸਦੀਪ ਸਿੰਘ, ਵਰੁਨ ਮਲਹੋਤਰਾ, ਰਾਕੇਸ਼ ਕੁਮਾਰ ਕੇਸ਼ੀ, ਅਰਜਿੰਦਰ ਸਿੰਘ, ਸੋਨੂੰ ਖੁਲਰ, ਗੁਰਜੀਤ ਜੰਡੀ, ਅਸ਼ੀਸ਼ ਗੁਪਤਾ, ਰਿਕੂ ਸੋਨੀ, ਪ੍ਰਦੀਪ ਕੁਮਾਰ, ਗੁਰਮੀਤ ਸਿੰਘ, ਅਮਨਦੀਪ ਸਿੰਘ, ਅਨੰਦ ਸ਼ਰਮਾ, ਨਵਦੀਪ ਸਿੰਘ, ਲੱਕੀ ਗਰੋਵਰ, ਅਜੈ ਕੁਮਾਰ, ਰੀਸ਼ੂ ਮਲਹੋਤਰਾ, ਸੁਮੀਤ ਖੰਨਾ, ਮੋਨੂੰ ਸਿੰਘ, ਹਰਦੀਪ ਸਿੰਘ, ਕੁਨਤ ਤਨੇਜਾ, ਸੰਦੀਪ ਬਾਵਾ, ਸੁਭਮ ਕਤੀਆਲ, ਰੀਦਮ ਜੈਨ ਅਤੇ ਤੁਸ਼ਾਰ ਅਰੋੜਾ ਆਦਿ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ।
No comments:
Post a Comment