jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 22 September 2013

ਬੇਰੁਖੇ ਨੇ ਅਕਾਲੀ : ਸਿੱਧੂ

www.sabblok.blogspot.com
ਬੇਰੁਖੇ ਨੇ ਅਕਾਲੀ : ਸਿੱਧ
ਸਿੱਧੂ ਨੇ ਰਾਜਨਾਥ ਨੂੰ ਦਿੱਤੀ ਜਾਣਕਾਰੀ
ਭਲਕੇ ਰਾਜਨਾਥ ਤੇ ਸਿੱਧੂ ਮਿਲਣਗੇ ਬਾਦਲ ਨੂੰ

ਜਲੰਧਰ, — ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨਾਲ ਸ਼ਨੀਵਾਰ ਭਾਜਪਾ ਦੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਦਿੱਲੀ ‘ਚ ਮੁਲਾਕਾਤ ਕਰਕੇ ਅਕਾਲੀਆਂ ਦੀ ਬੇਰੁਖੀ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਭਾਜਪਾ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਧੂ ਨੇ ਰਾਜਨਾਥ ਸਿੰਘ ਨੂੰ ਇਕ ਚਿੱਠੀ ਸੌਂਪੀ ਹੈ, ਜਿਸ ‘ਚ ਲਗਭਗ 15 ਮੁੱਦੇ ਉਠਾਏ ਗਏ ਹਨ। ਇਨ੍ਹਾਂ ਮੁੱਦਿਆਂ ‘ਚ ਪਹਿਲਾਂ ਤੋਂ ਐਲਾਨੇ ਗਏ ਪ੍ਰਾਜੈਕਟਾਂ ਨੂੰ ਪੂਰਾ ਨਾ ਕਰਵਾਉਣ ਦਾ ਦੋਸ਼  ਅਕਾਲੀ ਸਰਕਾਰ ‘ਤੇ ਲਗਾਇਆ ਗਿਆ ਹੈ। ਸਿੱਧੂ ਨੇ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਦੱਸਿਆ ਕਿ ਅਕਾਲੀ ਦਲ ਨੇ ਅੰਮ੍ਰਿਤਸਰ ‘ਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਬਾਈਕਾਟ ਕੀਤਾ ਹੋਇਆ ਹੈ। ਕਿਸੇ ਵੀ ਸਰਕਾਰੀ ਸਮਾਰੋਹ ‘ਚ ਉਨ੍ਹਾਂ ਨੂੰ ਸੱਦਿਆ ਨਹੀਂ ਜਾ ਰਿਹਾ। ਸਪੱਸ਼ਟ ਹੈ ਕਿ ਸਰਕਾਰ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਜ਼ੁਬਾਨੀ ਸੰਦੇਸ਼ ਦਿੱਤੇ ਹੋਏ ਹਨ।
ਭਾਜਪਾ ਨੇਤਾਵਾਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਸਿੱਧੂ ਨੂੰ ਕਿਹਾ ਕਿ ਉਹ ਹੁਣ 2 ਦਿਨ ਕੁਝ ਨਾ ਬੋਲਣ। ਰਾਜਨਾਥ ਅਤੇ ਸਿੱਧੂ ਹੁਣ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ। ਦੱਸਣਯੋਗ ਹੈ ਕਿ ਬਾਦਲ ਨੇ ਸਿੱਧੂ ਦੀ ਸ਼ਿਕਾਇਤ ਰਾਜਨਾਥ ਕੋਲ ਕੀਤੀ ਸੀ, ਜਿਸ ਪਿੱਛੋਂ ਰਾਜਨਾਥ ਨੇ ਸਿੱਧੂ ਨੂੰ ਆਪਣੇ ਕੋਲ ਸੱਦਿਆ ਸੀ।
ਸਿੱਧੂ ਨੇ ਰਾਜਨਾਥ ਨੂੰ ਕਿਹਾ ਹੈ ਕਿ ਉਨ੍ਹਾਂ ਸ੍ਰਿਸ਼ਟਾਚਾਰ ਦੀ ਉਲੰਘਣਾ ਕਦੇ ਨਹੀਂ ਕੀਤੀ। ਅਸਲ ‘ਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੰਮ੍ਰਿਤਸਰ ਆ ਕੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਦੇ ਹਨ ਪਰ ਉਨ੍ਹਾਂ ਨੂੰ ਸੱਦਿਆ ਤਕ ਨਹੀਂ ਜਾਂਦਾ। ਉਨ੍ਹਾਂ ਰਾਜਨਾਥ ਨੂੰ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਹੁਣ ਨੇੜੇ ਆ ਰਹੀਆਂ ਹਨ ਅਤੇ ਲੋਕਾਂ ਨੇ ਮੇਰੇ ਕੋਲੋਂ ਪੁਰਾਣੇ ਵਾਅਦਿਆਂ ਨੂੰ ਲੈ ਕੇ ਹਿਸਾਬ-ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਰਾਜਨਾਥ ਨੂੰ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਹਿੱਤਾਂ ਦੀ ਰਾਖੀ ਲਈ ਉਹ ਕੋਈ ਵੀ ਕਦਮ ਚੁੱਕ ਸਕਦੇ ਹਨ ਪਰ ਅਕਾਲੀ ਨੇਤਾਵਾਂ ਨੂੰ ਆਪਣੀ ਹੱਦ ‘ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਕਦੇ ਮੇਰੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਮੈਂ ਕਾਂਗਰਸ ‘ਚ ਸ਼ਾਮਲ ਹੋ ਰਿਹਾ ਹਾਂ ਅਤੇ ਕਦੇ ਕੁਝ ਹੋਰ ਕਹਿ ਦਿੱਤਾ ਜਾਂਦਾ ਹੈ।
ਸਿੱਧੂ ਨੇ ਰਾਜਨਾਥ ਸਿੰਘ ਨੂੰ ਕਿਹਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿਵਾਉਣ ਲਈ ਭਾਜਪਾ ਲਈ ਇਕ-ਇਕ ਸੀਟ ਅਹਿਮ ਹੈ, ਇਸ ਲਈ ਅਕਾਲੀ ਦਲ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਅੰਮ੍ਰਿਤਸਰ ਲਈ ਐਲਾਨੇ ਹੋਏ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਏ। 15 ਮੁੱਦਿਆਂ ‘ਚ ਉਨ੍ਹਾਂ ਉਹ ਸਾਰੇ ਪ੍ਰਾਜੈਕਟ ਸ਼ਾਮਲ ਕੀਤੇ, ਜਿਨ੍ਹਾਂ ਨੂੰ ਲੈ ਕੇ ਸਿੱਧੂ ਕਈ ਦਿਨਾਂ ਤੋਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ।

No comments: