jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 25 September 2013

ਸਿੱਧੂ ਦਾ ਅਗਲਾ ਕਦਮ ਖਤਰਨਾਕ ਹੋਵੇਗਾ!

www.sabblok.blogspot.com
ਸਿੱਧੂ ਦਾ ਅਗਲਾ ਕਦਮ ਖਤਰਨਾਕ ਹੋਵੇਗਾ!

3
3-4 ਦਿਨ ਤਕ ਕਰਨਗੇ ਸਰਕਾਰ ਦੇ ਜਵਾਬ ਦੀ ਉਡੀਕ
ਜਲੰਧਰ, —ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦਰਮਿਆਨ ਛਿੜੇ ਵਿਵਾਦ ਦਾ ਨਿਪਟਾਰਾ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਸਿੱਧੂ ਦਾ ਅਗਲਾ ਕਦਮ ਕਾਫੀ ਖਤਰਨਾਕ ਸਿੱਧ ਹੋ ਸਕਦਾ ਹੈ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਸਿੱਧੂ ਨੂੰ ਚੁੱਪ ਰਹਿਣ ਦੇ ਹੁਕਮ ਦਿੱਤੇ ਸਨ। ਇਸ ਨੂੰ ਦੇਖਦਿਆਂ ਫਿਲਹਾਲ ਸਿੱਧੂ ਨੇ ਚੁੱਪ ਧਾਰੀ ਹੋਈ ਹੈ। ਰਾਜਨਾਥ ਸਿੰਘ ਨੇ ਪਹਿਲਾਂ ਸਿੱਧੂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲਾਉਣ ਦਾ ਵਾਅਦਾ ਕੀਤਾ ਸੀ ਪਰ ਬਾਦਲ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ।
ਭਾਜਪਾ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਜਨਾਥ ਸਿੰਘ ਨੇ ਸਿੱਧੂ ਵਲੋਂ ਉਠਾਏ ਗਏ ਮੁੱਦਿਆਂ ਨੂੰ ਮੁੱਖ ਮੰਤਰੀ ਬਾਦਲ ਸਾਹਮਣੇ ਚੁੱਕਿਆ ਹੈ। ਭਾਜਪਾ ਆਗੂਆਂ ਦੀ ਹਾਜ਼ਰੀ ‘ਚ ਮੁੱਖ ਮੰਤਰੀ ਨੇ ਆਪਣੇ ਇਕ ਅਧਿਕਾਰੀ ਨੂੰ ਬੁਲਾ ਕੇ ਸਿੱਧੂ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਕਿਹਾ ਸੀ। ਇਸ ਦੇ ਬਾਵਜੂਦ ਸਿੱਧੂ ਸਮਰਥਕ ਮੁੱਖ ਮੰਤਰੀ ਦਫਤਰ ਤੋਂ ਕੋਈ ਹਾਂ-ਪੱਖੀ ਜਵਾਬ ਨਾ ਆਉਣ ਕਾਰਨ ਕਾਫੀ ਬੇਚੈਨ ਦੱਸੇ ਜਾ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਸਿੱਧੂ ਵੀ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਹੇ ਹਨ। ਰਾਜਨਾਥ ਸਿੰਘ ਦੀਆਂ ਹਦਾਇਤਾਂ ਕਾਰਨ ਫਿਲਹਾਲ ਉਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ ਹਨ। ਸਿੱਧੂ ਸਮਰਥਕਾਂ ਦਾ ਮੰਨਣਾ ਹੈ ਕਿ ਸਿੱਧੂ 3-4 ਦਿਨ ਹੋਰ ਉਡੀਕ ਕਰਨਗੇ, ਜਿਸ ਤੋਂ ਬਾਅਦ ਉਹ ਆਪਣੇ ਅਗਲੇ ਐਕਸ਼ਨ ਦਾ ਐਲਾਨ ਕਰ ਸਕਦੇ ਹਨ।
ਭਾਜਪਾ ਆਗੂਆਂ ਨੇ ਕਿਹਾ ਕਿ ਸਿੱਧੂ ਦਾ ਅਗਲਾ ਕਦਮ ਕਾਫੀ ਖਤਰਨਾਕ ਸਿੱਧ ਹੋ ਸਕਦਾ ਹੈ। ਸਿੱਧੂ ਮੌਨ ਮਰਨ ਵਰਤ ‘ਤੇ ਬੈਠਣ ਦਾ ਫੈਸਲਾ ਲੈ ਸਕਦੇ ਹਨ, ਜੋ ਪੰਜਾਬ ਸਰਕਾਰ ਦੇ ਸਾਹਮਣੇ ਇਕ ਨਵੀਂ ਮੁਸੀਬਤ ਖੜ੍ਹੀ ਕਰ ਦੇਵੇਗਾ।
ਸਿੱਧੂ ਇਸ ਸੰਬੰਧ ‘ਚ ਸਮਰਥਕਾਂ ਦੇ ਨਾਲ ਚਰਚਾ ਕਰਨ ‘ਚ ਰੁੱਝੇ ਹੋਏ ਹਨ। ਜੇਕਰ ਉਹ ਮੌਨ ਮਰਨ ਵਰਤ ‘ਤੇ ਬੈਠ ਗਏ ਤਾਂ ਪੂਰੇ ਦੇਸ਼ ਦੇ ਮੀਡੀਆ ਦੀਆਂ ਨਜ਼ਰਾਂ ਉਨ੍ਹਾਂ ‘ਤੇ ਆ ਜਾਣਗੀਆਂ। ਸਰਕਾਰ ਪਹਿਲਾਂ ਹੀ ਸਿੱਧੂ ਵਲੋਂ ਉਠਾਏ ਗਏ ਸਵਾਲਾਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ ਅਤੇ ਸਿੱਧੂ ਦਾ ਅਗਲਾ ਕਦਮ ਚੋਣਾਂ ਵਾਲੇ ਵਰ੍ਹੇ ‘ਚ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਦੇਵੇਗਾ।
ਸਿੱਧੂ ਚਾਹੁੰਦੇ ਹਨ ਕਿ ਸਰਕਾਰ ਅੰਮ੍ਰਿਤਸਰ ‘ਚ ਸਿਟੀ ਬੱਸ ਸੇਵਾ,   ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਭੰਡਾਰੀ ਪੁਲ  ਚੌੜਾ ਕਰਨ, ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਸਪੋਰਟਸ ਕੰਪਲੈਕਸ ਬਣਾਉਣ ਆਦਿ ਸੰਬੰਧੀ ਸਮੇਂ-ਸਮੇਂ ‘ਤੇ ਐਲਾਨ ਕਰੇ। ਉਹ ਹੁਣ ਸਰਕਾਰ ਦੇ ਮੌਖਿਕ ਐਲਾਨਾਂ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਕਿਉਂਕਿ ਪਹਿਲਾਂ ਹੀ ਉਕਤ ਪ੍ਰਾਜੈਕਟਾਂ ਨੂੰ ਐਲਾਨ ਕੀਤੇ 6 ਸਾਲਾਂ ਦਾ ਸਮਾਂ ਹੋਣ ਵਾਲਾ ਹੈ। ਸਿੱਧੂ ਨੇ ਪਹਿਲਾ ਪੱਤਰ ਇਸ ਸੰਬੰਧੀ 5 ਸਤੰਬਰ ਨੂੰ ਲਿਖਿਆ ਸੀ। ਅਜੇ ਤਕ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਹੈ।

No comments: