jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 September 2013

ਸਿੱਧੂ ਮਰਨ ਵਰਤ ‘ਤੇ ਅੜੇ, ਪਤਨੀ ਛੱਡ ਗਈ ਸਾਥ

www.sabblok.blogspot.com
  
ਅੰਮ੍ਰਿਤਸਰ : ਪੰਜਾਬ ਸਰਕਾਰ ਖਿਲਾਫ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ 28 ਸਤੰਬਰ ਨੂੰ ਮਰਨ ਵਰਤ ‘ਤੇ ਬੈਠਣ ਦੇ ਐਲਾਨ ਨੂੰ ਲੈ ਕੇ ਉਹ ਆਪਣੇ ਫ਼ੈਸਲੇ ‘ਤੇ ਅੜੇ ਹੋਏ ਹਨ, ਉਥੇ ਹੀ ਉਨ੍ਹਾਂ ਦੀ ਧਰਮਪਤਨੀ ਅਤੇ ਪੰਜਾਬ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸਿੱਧੂ ਦੇ ਮਰਨ ਵਰਤ ਤੋਂ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਹੈ ਕਿ ਸਰਕਾਰ ਖਿਲਾਫ ਜੇ ਕੋਈ ਮਰਨ ਵਰਤ ‘ਤੇ ਬੈਠੇ, ਉਹ ਉਸ ਦੇ ਨਾਲ ਨਹੀਂ ਅਤੇ ਨਾ ਹੀ ਉਹ ਸਿੱਧੂ ਦੇ ਧਰਨੇ ਵਿਚ ਜਾਵੇਗੀ। ਉਧਰ, ਗੁਰੂ ਨਗਰੀ ਪਹੁੰਚੇ ਸਿੱਧੂ ਪੱਤਰਕਾਰਾਂ ਦੇ ਰੂ-ਬਰੂ ਨਹੀਂ ਹੋਏ ਅਤੇ ਉਨ੍ਹਾਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਉਹ 28 ਨੂੰ ਮਰਨ ਵਰਤ ‘ਤੇ ਬੈਠਣਗੇ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਮੌਜੂਦਾ ਵਿਵਾਦ ਨੂੰ ਲੈ ਕੇ ਉਨ੍ਹਾਂ ਨੂੰ ਚੁੱਪ ਰਹਿਣ ਦਾ ਪਾਰਟੀ ਨੇ ਜੋ ਹੁਕਮ ਦਿੱਤਾ ਹੈ, ਉਹ ਇਕ ਪਾਸੇ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਤੀ ਮੇਰਾ ਫਰਜ਼, ਦ੍ਰਿੜ੍ਹਤਾ ਅਤੇ ਡਿਊਟੀ ਦੂਜੇ ਪਾਸੇ। ਮੈਂ ਆਪਣਾ ਫਰਜ਼ ਨਿਭਾਉਣਾ ਜਾਣਦਾ ਹਾਂ। ਸਿੱਧੂ ਨੇ ਕਿਹਾ ਕਿ ਮੈਂ ਬਿਨਾਂ ਕਿਸੇ ਖਿਲਾਫ ਬੋਲੇ, ਬਿਨਾਂ ਕਿਸੇ ਨੂੰ ਦੋਸ਼ ਦਿੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਆਪਣਾ ਫਰਜ਼ ਪੂਰਾ ਕਰਨ ਜਾ ਰਿਹਾ ਹਾਂ। ਮੈਂ ਕੱਲ ਤੋਂ ਮਰਨ ਵਰਤ ਸ਼ੁਰੂ ਕਰਨ ਜਾ ਰਿਹਾ ਹਾਂ। ਮੇਰੀ ਇਹ ਦੇਹ ਗੁਰੂ ਨਗਰੀ ਦੇ ਵਿਕਾਸ ਦੀ ਪੁਕਾਰ ਕਰਦੀ ਹੋਈ ਜੇਕਰ ਗੁਰੂ ਚਰਨਾਂ ਵਿਚ ਜਾ ਕੇ ਬਿਰਾਜਮਾਨ ਹੋ ਜਾਵੇਗੀ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਕਿਸੇ ਲੇਖੇ ਲੱਗ ਗਈ ਅਤੇ ਮੈਂ ਆਪਣੇ ਮਨੁੱਖੀ ਜੀਵਨ ਦਾ ਉਦੇਸ਼ ਪੂਰਾ ਕਰ ਲਿਆ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਿਊਂਦੇ ਜੀ ਜਿਨ੍ਹਾਂ ਅਥਾਰਟੀਜ਼ ਨੂੰ ਮੈਂ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਭਾਵਿਤ ਨਹੀਂ ਕਰ ਸਕਿਆ, ਸ਼ਾਇਦ ਮੇਰੇ ਮਰਨ ਦੇ ਬਾਅਦ ਇਸ ਦੀ ਪੂਰਤੀ ਹੋ ਜਾਵੇ। ਉਨ੍ਹਾਂ ਕਿਹਾ ਕਿ ਮਰਨ ਵਰਤ ‘ਤੇ ਬੈਠਣ ਦਾ ਮੇਰਾ ਫੈਸਲਾ ਇਕੱਲੇ ਦਾ ਹੈ ਅਤੇ ਇਸ ਰਸਤੇ ‘ਤੇ ਚੱਲਣ ਲਈ ਮੈਂ ਕਿਸੇ ਪਰਿਵਾਰਕ ਮੈਂਬਰ, ਸਾਥੀ ਅਤੇ ਦੋਸਤ ਨੂੰ ਨਹੀਂ ਬੁਲਾਵਾਂਗਾ ਤੇ ਪ੍ਰਭੂ ਦਾ ਨਾਮ ਸਿਮਰਨ ਕਰਦੇ ਹੋਏ ਉਸ ਦੇ ਹੁਕਮ ਵਿਚ ਰਹਿ ਕੇ ਆਪਣੀ ਦੇਹ ਦਾ ਤਿਆਗ ਕਰਾਂਗਾ। ਉਧਰ, ਡਾ. ਸਿੱਧੂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਸਰਕਾਰ ਅਤੇ ਸਿੱਧੂ ਵਿਚ ਬਣੇ ਹਾਲਾਤ ਨੂੰ ਕਿਉਂ ਨਹੀਂ ਨਿਪਟਾਉਂਦੇ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਹੈ। ਸਰਕਾਰ ਕਹੇ ਜਾਂ ਸਿੱਧੂ ਫਿਰ ਮੈਂ ਇਸ ਵਿਚ ਦਖਲ ਦੇਵਾਂਗੀ। ਡਾ. ਸਿੱਧੂ ਨੇ ਸਰਕਾਰੀ ਕਾਰਜਸ਼ੈਲੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਮੰਤਰੀਆਂ ਨੂੰ ਬੁੱਧਵਾਰ ਅਤੇ ਵੀਰਵਾਰ ਨੂੰ ਸਕੱਤਰੇਤ ਵਿਚ ਬੈਠਣ ਨੂੰ ਕਿਹਾ ਹੋਇਆ ਹੈ ਅਤੇ ਉਹ ਆਪਣੇ ਹਲਕੇ ਦੀਆਂ 18 ਫਾਈਲਾਂ ਲੈ ਕੇ ਗਈ ਸੀ ਪਰ ਇਕ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਹੀ ਉਨ੍ਹਾਂ ਨੂੰ ਆਪਣੀ ਸੀਟ ‘ਤੇ ਬੈਠੇ ਮਿਲੇ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਮੱਸਿਆਵਾਂ ਦੀਆਂ ਫਾਈਲਾਂ ਉਨ੍ਹਾਂ ਨੇ ਬਕਾਇਦਾ ਡਾਇਰੀ ਕਰਵਾਈਆਂ ਹੋਈਆਂ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਕ ਸੀ. ਪੀ. ਐੱਸ. ਨੂੰ ਜਵਾਬ ਤਕ ਦੇਣਾ ਮੰਤਰੀ ਠੀਕ ਨਹੀਂ ਸਮਝਦੇ ਅਤੇ ਇਥੇ ਲੋਕਾਂ ਦੇ ਸਾਹਮਣੇ ਸਾਨੂੰ ਜਵਾਬ ਦੇਣਾ ਮੁਸ਼ਕਲ ਹੋਇਆ ਪਿਆ ਹੈ। ਸਰਕਾਰ ਮੇਰੀ ਮੁਸ਼ਕਲ ਨਹੀਂ ਸਮਝ ਰਹੀ। ਇਸ ਲਈ ਮੈਂ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਹਲਕੇ ਲਈ 100 ਕਰੋੜ ਲਿਆਉਣ ਲਈ ਲੜਾਈ ਲੜਦੀ ਰਹਾਂਗੀ

No comments: