jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 29 September 2013

ਪਾਕਿਸਤਾਨ ਦਹਿਸ਼ਤਗਰਦਾਂ ਦੇ ਅੱਡੇ ਖਤਮ ਕਰੇ - ਮਨਮੋਹਨ ਸਿੰਘ

www.sabblok.blogspot.com

  ਪ੍ਰਧਾਨ ਮੰਤਰੀ  ਮਨਮੋਹਨ ਸਿੰਘ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈ਼ਸ਼ਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ  ਨਵਾਜ਼ ਸ਼ਰੀਫ ਦੀ ਇਸ ਮੰਗ ਨੂੰ ਨਕਾਰ ਦਿੱਤਾ ਹੈ ਕਿ ਕਸ਼ਮੀਰ ਮੁੱਦਾ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ  ਪਰਿਸ਼ਦ  ਦੇ ਪ੍ਰਸਤਾਵ ਤਹਿਤ ਕੀਤਾ ਜਾਵੇ ।
ਉਹਨਾ ਕਿਹਾ ਕਿ   ਭਾਰਤ ਸਮੇਂ ਮੁੱਦਿਆਂ ਦਾ ਹੱਲ ਸਿਰਫ਼ ਸਿ਼ਮਲਾ ਸਮਝੌਤੇ ਦੇ  ਤਹਿਤ ਚਾਹੁੰਦਾ ਹੈ।
ਮਨਮੋਹਨ ਸਿੰਘ ਨੇ ਕਿਹਾ ਵਿਕਾਸ ਦੀ ਦਿਸ਼ਾ ਵੱਚ ਅਤਿਵਾਦ ਸਭ ਤੋਂ ਵੱਡੀ  ਸਮੱਸਿਆ ਅਤੇ ਸੀਮਾ ਪਾਰ ਤੋਂ ਅਤਿਵਾਦ ਨੂੰ  ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।
ਇਸ  ਤੋਂ ਪਹਿਲਾਂ  , ਪਾਕਿਸਤਾਨ ਦੇ  ਪ੍ਰਧਾਨ ਮੰਤਰੀ  ਨਵਾਜ਼ ਸ਼ਰੀਫ ਨੇ ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ  ਮਹਾਸਭਾ ਵਿੱਚ ਕਸ਼ਮੀਰ ਦਾ ਮਾਮਲਾ ਉਠਾਉਂਦੇ ਹੋਏ   ਇਸ ਨੂੰ  ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ  ਦੇ ਪ੍ਰਸਤਾਵ  ਮੁਤਾਬਿਕ ਹੱਲ ਕਰਨ ਦੀ ਗੱਲ  ਆਖੀ  ਸੀ ।
ਮਨਮੋਹਨ ਸਿੰਘ ਦਾ ਕਹਿਣਾ ਹੈ ਕਿ  ਇਹ ਕਸ਼ਮੀਰ ਨਾਲ ਸਬੰਧਿਤ ਮਾਮਲਿਆਂ ਦਾ ਹੱਲ ਕਰਨ ਦਾ ਸਮਰਥਨ  ਕਰਦੇ ਹਨ
ਪਰ ਉਹਨਾ ਇਹ ਵੀ ਕਹਿਣਾ ਸੀ ਕਿ   ਕਸ਼ਮੀਰ ਭਾਰਤ ਦਾ ਅਨਿਖੱੜਵਾਂ ਅੰਗ ਹੈ ਅਤੇ ਭਾਰਤ ਦੇ ਖੇਤਰੀ  ਅਖੰਡਤਾ ਤੇ ਪ੍ਰਭੂਸੱਤਾ  ਉਪਰ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਹੋ ਸਕਦਾ ।
ਆਪਣੇ ਸੰਬੋਧਨ  ਵਿੱਚ ਮਨਮੋਹਨ ਸਿੰਘ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਵੀ ਅਤਿਵਾਦ ਦੇ ਖਿਲਾਫ਼  ਇੱਕਜੁੱਟ ਹੋ ਕੇ ਲੜਣਾ ਹੋਵੇਗਾ , ਉਹਨਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੰਮੂ  -ਕਸ਼ਮੀਰ   ਦੇ ਮਾਮਲੇ ਵਿੱਚ ਫਿਲਹਾਲ ਕੋਈ  ਗੱਲ ਬਾਤ ਨਹੀਂ ਹੋਵੇਗੀ ।
ਉਹਨਾ ਇਹ ਵੀ ਕਿਹਾ  ਫਿਲਹਾਲ ,ਪਾਕਿਸਤਾਨ ਅਤਿਵਾਦ ਦਾ ਕੇਂਦਰ ਬਣਿਆ ਹੋਇਆ ਅਤੇ ਉਸਨੂੰ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਦੀ ਆਪਣੀ  ਆਦਤ ਉਪਰ ਲਗਾਮ ਲਗਾਉਣੀ ਪਵੇਗੀ ।

No comments: