www.sabblok.blogspot.co
ਪਟਿਆਲਾ – ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਵਿਚਾਲੇ ਚਲ ਰਹੀ ਬਿਆਨਬਾਜ਼ੀ ਦਰਮਿਆਨ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਇਕ ਵਾਰ ਫਿਰ ਸਿਆਸੀ ਫਿਕਰਾ ਕੱਸਿਆ ਹੈ। ਪਟਿਆਲਾ ਵਿਖੇ ਪੱਤਰਕਾਰਾਂ ਵੱਲੋਂ ਜਦੋਂ ਮਜੀਠੀਆ ਦਾ ਧਿਆਨ ਸਿੱਧੂ ਨੂੰ ਲੈ ਕੇ ਚੱਲ ਰਹੀ ਸਿਆਸਤ ਵੱਲ ਦਵਾਇਆ ਗਿਆ ਤਾਂ ਮਜੀਠੀਆ ਨੇ ਕੁਝ ਇਸ ਅੰਦਾਜ਼ ਵਿਚ ਜਵਾਬ ਦਿੱਤਾ।ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ‘ਤੇ ਪਾਰਟੀ ਹਾਈਕਮਾਨ ਨੇ ਬਿਆਨਬਾਜ਼ੀ ਕਰਨ ‘ਤੇ ਰੋਕ ਲਗਾਈ ਹੈ ਪਰ ਜੇਕਰ ਪਾਰਟੀ ਹਾਈਕਮਾਨ ਬੋਲਣ ਦੀ ਖੁੱਲ ਦਿੰਦੀ ਹੈ ਤਾਂ ਉਹ ਇਸ ਮਾਮਲੇ ‘ਤੇ ਜ਼ਰੂਰ ਬੋਲਣਗੇ। ਇਸ ਤੋਂ ਪਹਿਲਾ ਜਲੰਧਰ ਵਿਖੇ ਵੀ ਮਜੀਠੀਆ ਸਿੱਧੂ ਮਾਮਲੇ ‘ਤੇ ਬਿਨਾ ਬੋਲੇ ਹੀ ਬਹੁਤ ਕੁਝ ਕਹਿ ਗਏ ਸਨ। ਮਜੀਠੀਆ ਨੇ ਕਿਹਾ ਸੀ ਕਿ ਜੇ ਉਹ ਇਸ ਮਾਮਲੇ ‘ਤੇ ਕੁਝ ਬੋਲਣਗੇ ਤਾਂ ਪਟਾਕੇ ਪੈਣਗੇ। ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚਾਲੇ ਗੱਲਬਾਤ ਚਲ ਰਹੀ ਅਜਿਹੇ ਵਿਚ ਮਜੀਠੀਆ ਦਾ ਇਹ ਬਿਆਨ ਗੱਲਬਾਤ ਨੂੰ ਲੀਹੋ ਨਾ ਉਤਾਰ ਦੇਵੇ।
No comments:
Post a Comment