jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 23 September 2013

ਸਿੱਧੂ ਦੇ ਮੂੰਹ ਨੂੰ ਲੱਗਾ ਤਾਲਾ

www.sabblok.blogspot.com

ਸਿੱਧੂ ਦੇ ਮੂੰਹ ਨੂੰ ਲੱਗਾ ਤਾਲਾ  
ਚੰਡੀਗੜ੍ਹ, -ਇੱਥੇ ਹੋਈ ਪੰਜਾਬ-ਭਾਜਪਾ ਕੋਰ ਕਮੇਟੀ ਦੀ ਬੈਠਕ ‘ਚ ਹਿੱਸਾ ਲੈਣ ਆਏ ਅੰਮ੍ਰਿਤਸਰ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਚੁੱਪ ਰਹੇ। ਸਿੱਧੂ ਇਕ ਕਮਰੇ ‘ਚ ਇਕੱਲੇ ਬੈਠੇ ਰਹੇ, ਉਨ੍ਹਾਂ ਨਾਲ ਸੂਬਾ ਭਾਜਪਾ ਦਾ ਕੋਈ ਵੀ ਆਗੂ ਨਹੀਂ ਸੀ।
ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ, ”ਅੱਜ ਮੈਂ ਕੋਈ ਗੱਲ ਨਹੀਂ ਕਰਾਂਗਾ। ਤੁਹਾਨੂੰ ਬੇਨਤੀ ਹੈ ਕਿ ਮੇਰੇ ਨਾਲ ਕਿਸੇ ਤਰ੍ਹਾਂ ਦੀ ਗੱਲ ਨਾ ਕਰੋ। ਕੌਮੀ ਪ੍ਰਧਾਨ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਕੋਰ ਕਮੇਟੀ ਦੀ ਬੈਠਕ ‘ਚ ਹਿੱਸਾ ਲੈਣ ਆਏ ਹਨ, ਕੁਝ ਵੀ ਬੋਲਣਾ ਉਨ੍ਹਾਂ ਦਾ ਹੀ ਹੱਕ ਹੈ।”
ਪੰਜਾਬ ਭਾਜਪਾ ਕੋਰ ਕਮੇਟੀ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਨਵਜੋਤ ਸਿੰਘ ਨਾਲ 15 ਮਿੰਟਾਂ ਤਕ ਬੈਠਕ ਕੀਤੀ। ਸੂਤਰਾਂ ਅਨੁਸਾਰ ਦੋਵਾਂ ‘ਚ ਗੱਲ ਹੋਈ ਕਿ ਕੋਰ ਕਮੇਟੀ ਦੀ ਬੈਠਕ ਦੌਰਾਨ ਕਿਸੇ ਵੀ ਵਿਵਾਦਤ ਮਾਮਲੇ ‘ਤੇ ਗੱਲ ਨਾ ਕੀਤੀ ਜਾਵੇ, ਸਿਰਫ਼ ਲੋਕ ਸਭਾ ਚੋਣਾਂ ਬਾਰੇ ਹੀ ਚਰਚਾ ਹੋਵੇ।
ਇਸ ਤੋਂ ਪਹਿਲਾਂ ਸਵੇਰੇ ਹਰਿਆਣਾ ਪ੍ਰਦੇਸ਼ ਭਾਜਪਾ ਦੀ ਬੈਠਕ ਹੋਈ। ਹਰਿਆਣਾ ਦੇ ਇੰਚਾਰਜ ਜਗਦੀਸ਼ ਮੁਖੀ ਅਤੇ ਰਾਜ ਪ੍ਰਧਾਨ ਰਾਮ ਬਿਲਾਮ ਸ਼ਰਮਾ ਸਮੇਤ ਸਾਰੇ ਮੈਂਬਰ ਸ਼ਾਮਲ ਹੋਏ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਹਜਕਾਂ ਦੇ ਨਾਲ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਵੀ ਚਰਚਾ ਹੋਈ। ਭਾਜਪਾ ਆਗੂਆਂ ਅਨੁਸਾਰ ਹਜਕਾਂ ਦੋ ਸੀਟਾਂ ‘ਤੇ ਅਤੇ ਭਾਜਪਾ ਅੱਠ ਸੀਟਾਂ ‘ਤੇ ਉਮੀਦਵਾਰ ਉਤਾਰੇਗੀ। ਇੰਡੀਅਨ ਨੈਸ਼ਨਲ ਲੋਕਦਲ ਨਾਲ ਵੀ ਗੱਠਜੋੜ ‘ਤੇ ਚਰਚਾ ਹੋਈ। ਆਖ਼ਰੀ ਫ਼ੈਸਲਾ ਬਾਅਦ ‘ਚ ਹੋ ਸਕੇਗਾ।
ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ‘ਚ ਚੋਣਾਂ ਦੀਆਂ ਤਿਆਰੀਆਂ ‘ਤੇ ਚਰਚਾ ਤੋਂ ਇਲਾਵਾ ਭਾਜਪਾ ਦੇ ਅੰਦਰੂਨੀ ਮਾਮਲਿਆਂ ‘ਤੇ ਵੀ ਚਰਚਾ ਹੋਈ। ਭਾਜਪਾ ਆਗੂਆਂ ਨੇ ਕਿਹਾ ਕਿ ਸੀਟਾਂ ਦੀ ਅਦਲਾ-ਬਦਲੀ ਜਾਂ ਹੋਰ ਮਾਮਲਿਆਂ ‘ਤੇ ਕੋਈ ਗੱਲ ਨਹੀਂ ਹੋਈ। ਫ਼ਿਲਹਾਲ ਤਾਂ ਲੋਕ ਸਭਾ ਚੋਣਾਂ ਜਿੱਤਣਾ ਹੀ ਮੁੱਖ ਟੀਚਾ ਹੈ। ਬੈਠਕ ‘ਚ ਪੰਜਾਬ ਭਾਜਪਾ ਇੰਚਾਰਜ ਸ਼ਾਂਤਾ ਕੁਮਾਰ, ਸੂਬਾ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰਤਰੀ ਭਗਤ ਚੂਨੀ ਲਾਲ, ਅਨਿਲ ਜੋਸ਼ੀ, ਨਵਜੋਤ ਸਿੰਘ ਸਿੱਧੂ, ਬਲਰਾਮ ਜੀ ਦਾਸ ਟੰਡਨ, ਕਈ ਸਾਬਕਾ ਸੂਬਾ ਪ੍ਰਧਾਨ ਸ਼ਾਮਲ ਸਨ।
ਹਿਮਾਚਲ ਅਤੇ ਜੰਮੂ-ਕਸ਼ਮੀਰ ਦੀਆਂ ਕੋਰ ਕਮੇਟੀਆਂ ਦੀਆਂ ਬੈਠਕਾਂ ‘ਚ ਵੀ ਮੁੱਖ ਮੁੱਦਾ ਲੋਕ ਸਭਾ ਚੋਣਾਂ ‘ਤੇ ਹੀ ਫ਼ੋਕਸ ਰਿਹਾ। ਹਿਮਾਚਲ ਦੀ ਬੈਠਕ ‘ਚ ਰਾਜ ਦੇ ਇੰਚਾਰਜ ਬਲਬੀਰ ਪੁੰਜ, ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ, ਪ੍ਰੇਮ ਕੁਮਾਰ ਧੂਮਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਜੰਮੂ-ਕਸ਼ਮੀਰ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ‘ਚ ਸਾਰੀਆਂ ਛੇ ਸੀਟਾਂ ‘ਤੇ ਚੋਣਾਂ ਲੜੇਗੀ। ਇੱਥੇ ਵਿਧਾਨ ਸਭਾ ਚੋਣਾਂ ਨਵੰਬਰ 2014 ‘ਚ ਹੋਣੀਆਂ ਹਨ। ਫ਼ਿਲਹਾਲ ਕਿਸੇ ਨਾਲ ਗੱਠਜੋੜ ਦੀ ਗੱਲ ਨਹੀਂ ਹੋਈ ਹੈ।
ਸਿੱਧੂ ਤੋਂ ਨਾਰਾਜ਼ ਦਿਖੇ ਭਾਜਪਾਈ :ਪਾਰਟੀ ਦੀ ਸਖ਼ਤ ਹਦਾਹਿਤ ਕਾਰਨ ਕੋਈ ਵੀ ਭਾਜਪਾ ਆਗੂ ਨੇ ਸਿੱਧੂ ਬਾਰੇ ਖੁੱਲ੍ਹਕੇ ਨਹੀਂ ਬੋਲੇ। ਅੰਮ੍ਰਿਤਸਰ ਤੋਂ ਆਏ ਕਈ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀ ਗੱਲਬਾਤ ‘ਚ ਸਿੱਧੂ ਖ਼ਿਲਾਫ਼ ਨਾਰਾਜ਼ਗੀ ਦਿਖੀ। ਇਕ ਆਗੂ ਨੇ ਕਿਹਾ, ”ਜਿਨ੍ਹਾਂ ਲੋਕਾਂ ਨੇ ਵੋਟ ਦੇ ਕੇ ਤੁਹਾਨੂੰ ਸੰਸਦ ‘ਚ ਪਹੁੰਚਾਇਆ ਹੈ, ਜੇਕਰ ਉਨ੍ਹਾਂ ਨੂੰ ਹੀ ਭੁੱਲ ਜਾਵੋਗੇ ਤਾਂ ਕੀ ਹੋਵੇਗਾ?” ਇਕ ਕਾਰਨ ਇਹ ਵੀ ਹੈ ਕਿ ਸਿੱਧੂ ਆਪਣੇ ਕਮਰੇ ‘ਚ ਇਕੱਲੇ ਬੈਠੇ ਰਹੇ। ਬੈਠਕ ਸ਼ੁਰੂ ਹੋਣ ‘ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਬੈਠਕ ਸ਼ੁਰੂ ਹੋ ਰਹੀ ਹੈ। ਤਾਂ ਹੀ ਕਮਰੇ ‘ਚੋਂ ਉਹ ਨਿਕਲੇ ਅਤੇ ਆਗੂਆਂ ਨੂੰ ਮਿਲੇ।

No comments: