www.sabblok.blogspot.com
ਮਹਿੰਗਾਈ ਦੇ ਮੋਰਚੇ ‘ਤੇ ਜੂਝ ਰਹੇ ਆਮ ਆਦਮੀ ਨੂੰ ਪੈਟਰੋਲੀਅਮ ਕੰਪਨੀਆਂ ਨੇ ਰਾਹਤ ਦਿੱਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿਚ 3 ਰੁਪਏ 5 ਪੈਸੇ ਦੀ ਕਮੀ ਕਰ ਦਿੱਤੀ ਹੈ ਜਦੋਂਕਿ ਡੀਜ਼ਲ ਦੇ ਰੇਟ 50 ਪੈਸੇ ਵਧਾਏ ਗਏ ਹਨ। ਪੈਟਰੋਲ ਦੀ ਘਟੀ ਕੀਮਤ ਅਤੇ ਡੀਜ਼ਲ ਦੀ ਵਧੀ ਕੀਮਤ 1 ਅਕਤੂਬਰ ਤੋਂ ਲਾਗੂ ਹੋਵੇਗੀ। ਡਾਲਰ ਦੇ ਰੇਟ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਵਿਚ ਪੈਟਰੋਲ ਦੀ ਕੀਮਤ ਹੁਣ 80 ਰੁਪਏ 78 ਪੈਸੇ ਪ੍ਰਤੀ ਲੀਟਰ ਹੋਵੇਗੀ।
ਜ਼ਿਕਰਯੋਗ ਹੈ ਕਿ ਡਾਲਰ ਦਾ ਰੇਟ 68 ਰੁਪਏ ਤੋਂ ਵੀ ਪਾਰ ਹੋ ਜਾਣ ਕਾਰਨ ਪਿਛਲੇ ਮਹੀਨੇ ਤੇਲ ਮਾਰਕੀਟਿੰਗ ਕੰਪਨੀਆਂ ਨੇ 3 ਵਾਰ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਤੇਲ ਮਾਰਕੀਟਿੰਗ ਕੰਪਨੀਆਂ ਦੇ ਇਸ ਫੈਸਲੇ ਨਾਲ ਮਹਿੰਗਾਈ ਦੀ ਅੱਗ ਹੋਰ ਭੜਕ ਗਈ ਸੀ ਜਿਸ ਨਾਲ ਖੁਦਰਾ ਮਹਿੰਗਾਈ ਦਰ ਵਧ ਗਈ ਸੀ। ਤੇਲ ਮਾਰਕੀਟਿੰਗ ਕੰਪਨੀਆਂ ਦੇ ਪੈਟਰੋਲ ਦੀ ਕੀਮਤ ਘਟਾਉਣ ਦੇ ਇਸ ਫੈਸਲੇ ਨਾਲ ਖੁਦਰਾ ਮਹਿੰਗਾਈ ਦਰ ਹੇਠਾਂ ਆਉਣ ਦੀ ਉਮੀਦ ਹੈ।

No comments:
Post a Comment