www.sabblok.blogspot.com
ਮੋਗਾ – ਪੰਜਾਬ ਅੰਦਰ ਦਰਿਆਵਾਂ ਲਾਗੇ ਹਜ਼ਾਰਾਂ ਏਕੜ ਜ਼ਮੀਨ ਉਪਰ ਵਾਹੀ ਕਰ ਰਹੇ ਕਿਸਾਨਾਂ ਨੂੰ ਮਾਲ ਵਿਭਾਗ ਵਲੋਂ ਜ਼ਮੀਨਾਂ ਛੱਡਣ ਦੇ ਨੋਟਿਸ ਕੱਢੇ ਜਾਣ ਉਪਰ ਪ੍ਰਤੀਕ੍ਰਿਰਿਆ ਪ੍ਰਗਟਾਉਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਇਸ ਮਾਮਲੇ ‘ਤੇ ਪੁਨਰ ਵਿਚਾਰ ਕਰ ਰਹੀ ਹੈ। ਸ਼੍ਰੀ ਬਾਦਲ ਨੇ ਅੱਜ ਮੋਗਾ ਸ਼ਹਿਰ ਵਿਖੇ 27 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਮੇਸ਼ਾ ਹੀ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੇ ਹਿੱਤ ‘ਚ ਰਹੀ ਹੈ ਅਤੇ ਕਿਸੇ ਵੀ ਹਾਲਤ ‘ਚ ਕਿਸੇ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
No comments:
Post a Comment