jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 21 September 2013

ਆਉਣ ਵਾਲੇ 3 ਮਹੀਨਿਆਂ 'ਚ ਪੰਜਾਬ ਵਿਚ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ-ਸੁਖਬੀਰ

www.sabblok.blogspot.com


(ਗੁਰਇਕਬਾਲ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਕੰਬੋਜ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਸ਼ੁਤਰਾਣਾ ਅੰਦਰ ਪਾਤੜਾਂ ਵਿਖੇ 3.50 ਕਰੋੜ ਦੀ ਲਾਗਤ ਨਾਲ ਬਣੇ ਬੱਸ ਅੱਡੇ, 3.80 ਕਰੋੜ ਦੀਲਾਗਤ ਨਾਲ ਬਣੇ ਉਪ ਮੰਡਲ ਕੰਪਲੈਕਸ ਦਾ ਉਦਘਾਟਨ ਕਰਨ ਅਤੇ 9 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਲਕਾ ਸ਼ੁਤਰਾਣਾ ਦੇ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਹੇਠ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਕਿਸਾਨ ਨੂੰ ਮੁਫ਼ਤ ਬਿਜਲੀ ਦੇਣ ਲਈ 6 ਹਜ਼ਾਰ ਕਰੋੜ ਸਾਲਾਨਾ ਖ਼ਜ਼ਾਨੇ 'ਚੋਂ ਭਰ ਰਹੀ ਹੈ | ਜਦੋਂ ਕਿ ਕੇਂਦਰ ਸਰਕਾਰ ਨੇ ਖਾਦਾਂ, ਪੈਟਰੋਲ, ਡੀਜ਼ਲ ਸਮੇਤ ਹੋਰ ਜ਼ਰੂਰੀ ਵਸਤਾਂ ਦਾ ਭਾਅ ਵਧਾ ਕਿ ਆਮ ਆਦਮੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 3 ਮਹੀਨਿਆਂ ਦੇ ਅੰਦਰ ਰਾਜਪੁਰਾ, ਤਲਵੰਡੀ ਸਾਬੋ ਅਤੇ ਅੰਮਿ੍ਤਸਰ ਵਿਖੇ ਬਣਾਏ ਗਏ ਤਾਪ ਬਿਜਲੀ ਘਰ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇਸ਼ ਦਾ ਇੱਕੋ ਇੱਕੋ ਅਜਿਹਾ ਸੂਬਾ ਹੋਵੇਗਾ ਜਿੱਥੇ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ | ਉਨ੍ਹਾਂ ਜ਼ਿਲ੍ਹੇ ਵਿਚ ਹੋਈਆਂ ਹੋਰ ਰੈਲੀਆਂ ਦੇ ਮੁਕਾਬਲੇ ਪਾਤੜਾਂ ਦੀ ਰੈਲੀ ਵਿਚ ਹੋਏ ਭਾਰੀ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਹਲਕੇ ਅੰਦਰ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਐਲਾਨ ਕੀਤਾ ਕਿ ਹਲਕੇ ਦੇ ਵਿਕਾਸ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਨਾਜ ਮੰਡੀ ਦੀ ਮੰਗ ਵੀ ਛੇਤੀ ਪੂਰੀ ਕਰ ਦਿੱਤੀ ਜਾਵੇਗੀ |
ਇਸ ਮੌਕੇ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਹਲਕਾ ਸ਼ੁਤਰਾਣਾ ਅੰਦਰ ਵਿਕਾਸ ਕਾਰਜ ਕਰਵਾਉਣ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਲਕੇ ਦੇ ਲੋਕ ਵੀ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਉਮੀਦਵਾਰ ਭਾਰੀ ਬਹੁਮਤ ਨਾਲ ਜਿਤਾਉਣਗੇ |
ਇਸ ਰੈਲੀ ਨੂੰ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ, ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਦੀਪਇੰਦਰ ਸਿੰਘ ਢਿੱਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਸਾਬਕਾ ਲੋਕ ਸਭਾ ਮੈਂਬਰ ਬੀਬਾ ਅਮਰਜੀਤ ਕੌਰ ਨੇ ਸੰਬੋਧਨ ਕੀਤਾ | ਇਸ ਮੌਕੇ ਸ: ਸੁਖਜੀਤ ਸਿੰਘ ਬਘੌਰਾ, ਸਤਿੰਦਰਪਾਲ ਸਿੰਘ ਰਿੱਕੀ ਮਾਨ, ਰਮੇਸ਼ ਕੁਮਾਰ ਕੁੱਕੂ, ਜੋਗਾ ਸਿੰਘ ਸਿੱਧੂ, ਜਸਪਾਲ ਸਿੰਘ ਖ਼ਾਲਸਾ, ਗੁਰਸੇਵਕ ਸਿੰਘ ਧੂਹੜ, ਪਰਮਿੰਦਰ ਸਿੰਘ ਘੱਗਾ, ਗੁਰਦੀਪ ਸਿੰਘ ਖਾਂਗ, ਪਰਮਜੀਤ ਸਿੰਘ, ਸਰਬਜੀਤ ਸਿੰਘ ਵੈਦ, ਰਣਧੀਰ ਸਿੰਘ ਮਵੀ, ਸੂਬਾ ਸਿੰਘ ਗਲੋਲੀ, ਤੇਜਵੀਰ ਸਿੰਘ ਖਾਂਗ, ਵਰੁਣ ਕੁਮਾਰ ਕਾਂਸਲ, ਮਦਨ ਲਾਲ ਸ਼ੁਤਰਾਣਾ, ਵਿਨੋਦ ਕੁਮਾਰ ਜਿੰਦਲ, ਸੁਖਜੀਤ ਸਿੰਘ ਹੈਪੀ ਕਾਲੇਕਾ, ਸੁਖਵਿੰਦਰ ਸਿੰਘ ਬਰਾਸ, ਤਜਿੰਦਰ ਸਿੰਘ ਤੇਜੀ, ਨਾਜਰ ਸਿੰਘ ਕਕਰਾਲਾ, ਹਰਨੇਕ ਸਿੰਘ ਘੱਗਾ, ਅੰਗਰੇਜ਼ ਸਿੰਘ ਲਾਲਵਾ, ਜਸਪਾਲ ਮੈਣੀ, ਗੋਬਿੰਦ ਸਿੰਘ ਵਿਰਦੀ, ਰਣਧੀਰ ਸਿੰਘ ਬਿੱਲੂ, ਬਲਿਹਾਰ ਸਿੰਘ ਹਰਿਆਊ, ਪ੍ਰੇਮ ਸਿੰਘ ਮੋਲਵੀਵਾਲਾ, ਫ਼ਕੀਰ ਚੰਦ ਗੋਇਲ, ਰਸ਼ਪਾਲ ਸਿੰਘ ਬਰਾਸ, ਮੇਜਰ ਸਿੰਘ ਸੇਖੋਂ, ਹਰਵਿੰਦਰ ਸਿੰਘ ਕੰਗ, ਸੁਖਦੇਵ ਸਿੰਘ ਸੇਖੋਂ, ਪਵਨ ਕੁਮਾਰ ਖੇਤਲਾ, ਸੁਦੇਸ਼ ਕੁਮਾਰੀ, ਵਿਜੈ ਕੁਮਾਰ, ਹਰੀਸ਼ ਕੁਮਾਰ ਬਰਾਸ, ਜੈ ਸਿੰਘ ਉੱਪਲ, ਗੁਰਿੰਦਰ ਸਿੰਘ ਭੰਗੂ, ਕੁਲਦੀਪ ਸਿੰਘ ਰੇਡੂ, ਜਸਵੀਰ ਕੌਰ ਸਿੱਧੂ, ਮਨਜੀਤ ਸਿੰਘ ਜੱਗੀ ਚਹਿਲ, ਰਵਿੰਦਰ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਜੌਲੀ, ਜੋਰਾ ਸਿੰਘ ਪਾਤੜ, ਬਲਦੇਵ ਸਿੰਘ ਚੀਮਾ, ਜਸਵਿੰਦਰ ਸਿੰਘ ਕੰਬੋਜ਼, ਰੇਸ਼ਮ ਸਿੰਘ ਘੱਗਾ, ਨਰਿੰਦਰ ਸਿੰਘ ਬਿੱਟੂ, ਪ੍ਰੀਤਮ ਸਿੰਘ ਚੀਮਾ, ਭੁਪਿੰਦਰ ਸਿੰਘ ਸੇਲਵਾਲਾ, ਦਲਜੀਤ ਸਿੰਘ ਗਲੋਲੀ, ਜਥੇ: ਅਵਤਾਰ ਸਿੰਘ ਕਾਹਨਗੜ੍ਹ, ਗੁਰਬਚਨ ਸਿੰਘ ਮੌਲਵੀਵਾਲਾ, ਕਿ੍ਸ਼ਨ ਸਿੰਘ ਦੁਗਾਲ, ਮੋਹਣ ਸਿੰਘ, ਰਾਮਫਲ ਸਿੰਘ, ਦਰਬਾਰਾ ਸਿੰਘ ਦੁਗਾਲ, ਦਵਿੰਦਰ ਸਿੰਘ ਸਿੱਧੂ, ਪੁਸ਼ਪਿੰਦਰ ਸਿੰਘ ਕਾਲੇਕਾ, ਅਰਸ਼ਦੀਪ ਸਿੰਘ ਧੂਹੜ, ਸਚਿਨ ਆਜ਼ਾਦ ਮੋਨੂ, ਬਲਵੰਤ ਸਿੰਘ ਸਮਰਾ, ਨਿਧਾਨ ਸਿੰਘ ਜੈਖਰ, ਸੰਤੋਖ ਸਿੰਘ, ਗੁਰਚਰਨ ਸਿੰਘ ਘੰਗਰੌਲੀ, ਕਲਵਾਣੂੰ, ਗੁਰਪਿੰਦਰ ਸਿੰਘ ਕਾਲੇਕਾ, ਬਲਜਿੰਦਰ ਸਿੰਘ ਮਾਨ, ਲਲਿਤ ਕੁਮਾਰ, ਦਵਿੰਦਰ ਸਿੰਘ ਗੋਗੀ, ਜਸਪਾਲ ਸਿੰਘ ਭੁਪਾਲ, ਹਰੀ ਸਿੰਘ ਮੋਮੀਆਂ, ਸੁਖਦੀਪ ਸਿੰਘ ਮਾਨ, ਗੁਰਮੇਜ ਸਿੰਘ ਪਾਤੜਾਂ, ਸੰਤੋਖ ਸਿੰਘ ਖਿੰਡਾ, ਨਿਸ਼ਾਨ ਸਿੰਘ ਅਤਾਲਾ, ਨਰਿੰਦਰ ਸਿੰਘ ਬਜਾਜ, ਸੁਖਵਿੰਦਰ ਸਿੰਘ ਮਤੌਲੀ, ਤਰਸੇਮ ਸਿੰਘ, ਜਗਜੀਤ ਸਿੰਘ ਭੰਗੂ, ਹਰਵਿੰਦਰ ਸ਼ਰਮਾ ਮਿੱਠੂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |

No comments: