www.sabblok.blogspot.com
-
ਮੇਰਠ : ਪੱਛਮੀ ਯੂਪੀ ਫਿਰ ਤੋਂ ਸੁਲਘ ਉਠੀ ਹੈ। ਮੁਜ਼ੱਫਰਨਗਰ ਦੰਗਿਆਂ ਨੂੰ ਲੈ ਕੇ ਭਾਜਪਾ ਵਿਧਾਇਕ ਸੰਗੀਤ ਸੋਮ ਦੀ ਗਿ੍ਰਫ਼ਤਾਰੀ ਤੇ ਉਨ੍ਹਾਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਲਗਾਉਣ ਦੇ ਵਿਰੋਧ 'ਚ ਸਰਧਨਾ ਦੇ ਖੇੜਾ ਪਿੰਡ ਦੀ ਮਹਾਪੰਚਾਇਤ 'ਤੇ ਰੋਕ ਦੇ ਬਾਵਜੂਦ 20 ਹਜ਼ਾਰ ਦੀ ਭੀੜ ਇਕੱਠੀ ਹੋਈ। ਕਮਿਸ਼ਨਰ, ਡੀਆਈਜੀ, ਡੀਐਮ ਤੇ ਐਸਐਸਪੀ ਦੀ ਮੌਜੂਦਗੀ 'ਚ ਹਾਲਾਤ ਇਸ ਹੱਦ ਤੱਕ ਵਿਗੜੇ ਕਿ ਭੀੜ ਭੜਕ ਗਈ। ਆਹਲਾ ਅਫਸਰਾਂ ਦੀਆਂ ਗੱਡੀਆਂ ਸਮੇਤ 64 ਸਰਕਾਰੀ ਗੱਡੀਆਂ ਤੇ ਰੋਡਵੇਜ਼ ਬੱਸਾਂ 'ਚ ਤੋੜਭੰਨ ਕੀਤੀ ਗਈ। ਚਾਰ ਗੱਡੀਆਂ 'ਚ ਅੱਗ ਲਗਾ ਦਿੱਤੀ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਤੇ ਗੋਲੀਬਾਰੀ ਤੱਕ ਕਰਨੀ ਪਈ। ਗੋਲੀਬਾਰੀ, ਪਥਰਾਅ 'ਚ ਐਸਪੀ ਕ੍ਰਾਈਮ ਸਮੇਤ 27 ਪੁਲਸ ਮੁਲਾਜ਼ਮ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ 90 ਪਿੰਡਾਂ 'ਚ ਨਾਕੇਬੰਦੀ ਕਰਕੇ 24 ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਸਰਧਨਾ 'ਚ ਅਣਐਲਾਨੇ ਕਰਫਿਊ ਜਿਹੇ ਹਾਲਾਤ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਨੂੰ ਵੀ ਚੌਕਸ ਕਰ ਦਿੱਤਾ ਹੈ। ਇਸ ਦੌਰਾਨ ਲਖਨਊ 'ਚ ਪੁਲਸ ਪ੍ਰਸ਼ਾਸਨ ਨੇ ਕਿਹਾ ਕਿ ਮਾਹੌਲ ਨੂੰ ਵਿਗਾੜਨ 'ਚ ਭਾਜਪਾ ਵਿਧਾਇਕ ਸੰਗੀਤ ਸੋਮ ਦੇ ਭਰਾ ਤੇ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਪਾਈ ਗਈ ਹੈ। ਇਸ ਸਬੰਧ 'ਚ ਮੇਰਠ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਦੀ ਨਾਕਾਬੰਦੀ : ਠਾਕੁਰ ਚੌਬੀਸੀ ਦੀ ਮਹਾਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਸ਼ਨਿਚਰਵਾਰ ਰਾਤ ਤੋਂ ਹੀ ਹਾਲਾਤ ਦਾ ਜਾਇਜ਼ਾ ਨਹੀਂ ਲੈ ਸਕਿਆ। ਪ੍ਰਸ਼ਾਸਨ ਪੰਚਾਇਤ ਮੁਲਤਵੀ ਕਰਨ ਲਈ ਪ੍ਰਬੰਧਕਾਂ ਨੂੰ ਮਨਾ ਰਿਹਾ ਸੀ ਪਰ ਖੇੜਾ 'ਚ ਭਾਰੀ ਭੀੜ ਇਕੱਠੀ ਹੋ ਗਈ। ਜਨਤਾ ਇੰਟਰ ਕਾਲਜ 'ਚ ਅਫਸਰਾਂ ਨੂੰ ਮੰਗ ਪੱਤਰ ਦੇਣ ਗਏ ਲੋਕ ਭੜਕੇ ਹੋਏ ਸਨ ਤੇ ਨਾਅਰੇਬਾਜ਼ੀ ਕਰ ਰਹੇ ਸਨ। ਗੱਲ ਵਧੀ ਤਾਂ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਤੇ ਹਾਲਾਤ ਵਿਗੜ ਗਏ। ਇਸ ਤੋਂ ਬਾਅਦ ਲੋਕਾਂ ਨੇ ਅਫਸਰਾਂ ਤੇ ਪੁਲਸ 'ਤੇ ਹੱਲਾ ਬੋਲ ਦਿੱਤਾ। ਪੁਲਸ ਮੁਲਾਜ਼ਮਾਂ, ਆਰਏਐਫ ਤੇ ਨੀਮ ਫ਼ੌਜੀ ਬਲਾਂ ਨੇ ਮੋਰਚਾ ਸੰਭਾਲਿਆ। ਅੱਥਰੂ ਗੈਸ ਦੇ ਗੋਲੇ ਛੱਡੇ ਤੇ ਹਵਾਈ ਗੋਲੀਬਾਰੀ ਕੀਤੀ। ਭੀੜ ਨੇ ਖੇਤਾਂ ਤੇ ਵੱਖ ਵੱਖ ਮਾਰਗਾਂ 'ਤੇ ਲੁਕ ਕੇ ਨਾਕੇਬੰਦੀ ਕਰ ਲਈ ਤੇ ਪੁਲਸ ਫੋਰਸ ਨੂੰ ਘੇਰ ਲਿਆ।
ਖੇਤਾਂ ਰਾਹੀਂ ਪਹੁੰਚੇ ਲੋਕ : ਮੁੱਖ ਸੜਕਾਂ ਤੇ ਬੈਰੀਕੇਡਿੰਗ ਕੀਤੀ ਜਾਂਦੀ ਰਹੀ ਤੇ ਖੇਤਾਂ ਰਾਹੀਂ 20 ਤੋਂ 25 ਹਜ਼ਾਰ ਦੀ ਭੀੜ ਖੇੜਾ 'ਚ ਇਕੱਠੀ ਹੋ ਗਈ। ਸ਼ਨਿਚਰਵਾਰ ਰਾਤ ਤੋਂ ਹੀ ਕੁਸ਼ਵਾਹਾ ਚੌਬੀਸੀ ਤੇ ਪੁੰਡੀਰ ਦੇ ਪਿੰਡ ਤੋਂ ਭੀੜ ਖੇੜਾ ਪਹੁੰਚਣੀ ਸ਼ੁਰੂ ਹੋ ਗਈ। ਲੋਕ ਖੇਤਾਂ, ਰਜਵਾਹੇ ਤੇ ਨਹਿਰਾਂ ਰਾਹੀਂ ਪੰਚਾਇਤ 'ਚ ਆਏ। ਪੰਚਾਇਤਾਂ ਨੂੰ ਲੈ ਕੇ ਯੂਪੀ ਸਰਕਾਰ ਹੁਣ ਕਰੇਗੀ ਸਖ਼ਤੀ : ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਸਰਧਨਾ ਦੇ ਖੇੜਾ 'ਚ ਪਾਬੰਦੀਸ਼ੁਦਾ ਪੰਚਾਇਤ ਨੂੰ ਸਖ਼ਤੀ ਨਾਲ ਰੋਕਿਆ ਗਿਆ। ਮੇਰਠ ਦੇ ਜ਼ਿਲ੍ਹਾ ਅਧਿਕਾਰੀ, ਐਸਐਸਪੀ, ਡੀਆਈਜੀ ਨੂੰ ਘੇਰ ਲਿਆ। ਇਨ੍ਹਾਂ ਅਧਿਕਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ। ਉਦੋਂ ਪੁਲਸ ਨੇ ਲਾਠੀਚਾਰਜ, ਰਬੜ ਬੁਲੇਟ ਤੇ ਫਿਰ ਹਵਾਈ ਗੋਲੀਬਾਰੀ ਕੀਤੀ। ਆਰਏਐਫ ਦੀ ਮਹਿਲਾ ਸੁਰੱਖਿਆ ਮੁਲਾਜ਼ਮਾਂ ਸਮੇਤ ਦੋ ਦਰਜਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋਏ ਹਨ। ਗ੍ਰਹਿ ਸਕੱਤਰ ਕਮਲ ਸਕਸੈਨਾਂ, ਏਡੀਜੀਪੀ ਤੇ ਆਈਜੀ ਕਾਨੂੰਨ ਵਿਵਸਥਾ ਰਾਜਕੁਮਾਰ ਵਿਸ਼ਵਕਰਮਾ ਨੇ ਕਿਹਾ ਕਿ ਪਾਬੰਦੀ ਤੋੜਨ ਵਾਲਿਆਂ ਨਾਲ ਬੇਹੱਦ ਸਖ਼ਤੀ ਨਾਲ ਨਜਿੱਿਠਆ ਜਾਵੇਗਾ।
No comments:
Post a Comment