www.sabblok.blogspot.com
ਚੰਡੀਗੜ੍ਹ : ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਬੇਸ਼ੱਕ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ ਪਰ ਪਾਰਟੀ ਦੇ ਸੂਬਾਈ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਏਨਾ ਗੰਭੀਰ ਮੁੱਦਾ ਨਹੀਂ। ਇਸ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ। ਰਾਜਨਾਥ ਸਿੰਘ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਜ਼ਰੂਰ ਹਨ ਪਰ ਇਸ ਮੁੱਦੇ ਨੂੰ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦੇ ਹਨ। ਕੋਰ ਗਰੁੱਪ ਦੀ ਬੈਠਕ 'ਚ ਹਿੱਸਾ ਲੈਣ ਸੋਮਵਾਰ ਨੂੰ ਚੰਡੀਗੜ੍ਹ ਪਹੁੰਚੇ ਰਾਜਨਾਥ ਨੂੰ ਜਦੋਂ ਪ੍ਰੈਸ ਕਲੱਬ 'ਚ ਪੱਤਰਕਾਰਾਂ ਨੇ ਜਦੋਂ ਨਵਜੋਤ ਸਿੱਧੂ ਬਾਰੇ ਸਵਾਲ ਕੀਤੇ ਤਾਂ ਹਰ ਵਾਰ ਰਾਜਨਾਥ ਸਿੰਘ ਨੇ ਬੇਹੱਦ ਸਹਿਜ ਅੰਦਾਜ਼ 'ਚ ਉਸ ਨੂੰ ਟਾਲ ਦਿੱਤਾ। ਨਵਜੋਤ ਸਿੱਧੂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਅਕਾਲੀ ਦਲ ਤੇ ਖ਼ੁਦ ਭਾਜਪਾ ਦੇ ਕਈ ਨੇਤਾ ਖਾਸੇ ਦੁਖੀ ਨਜ਼ਰ ਆ ਰਹੇ ਹਨ। ਇਸ ਮਾਮਲੇ 'ਚ ਰਾਜਨਾਥ ਸਿੰਘ ਖ਼ੁਦ ਵੀ ਸਿੱਧੂ ਨਾਲ ਗੱਲ ਕਰ ਚੁੱਕੇ ਹਨ। ਇਸ ਦੇ ਬਾਵਜੂਦ ਹਾਲੇ ਇਹ ਮਾਮਲਾ ਹੱਲ ਨਹੀਂ ਹੋਇਆ ਹੈ। ਇਹ ਗੱਲ ਖ਼ੁਦ ਰਾਜਨਾਥ ਸਿੰਘ ਨੇ ਵੀ ਮੰਨੀ। ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਇਹ ਏਨਾ ਗੰਭੀਰ ਮੁੱਦਾ ਨਹੀਂ ਹੈ। ਇਸ ਨੂੰ ਹੱਲ ਕਰ ਲਿਆ ਜਾਵੇਗਾ। ਖ਼ਾਸ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਵਲੋਂ ਸਿੱਧੂ 'ਤੇ ਅਨੁਸ਼ਾਸਨਾਤਮਕ ਕਾਰਵਾਈ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉੱਥੇ ਰਾਜਨਾਥ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦਿਆਂ ਕਹਿੰਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ 'ਚ ਪੂਰਾ ਮਾਮਲਾ ਹੈ। ਪਰ ਕੀ ਕਰਨਾ ਹੈ, ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਸ ਨੂੰ ਉਹ ਮੀਡੀਆ 'ਚ ਨਹੀਂ ਲੈ ਕੇ ਜਾ ਸਕਦੇ ਹਨ। ਹਾਲਾਂਕਿ ਇਸ ਦੌਰਾਨ ਰਾਜਨਾਥ ਸਿੰਘ ਇਹ ਸੰਕੇਤ ਜ਼ਰੂਰ ਦਿੰਦੇ ਨਜ਼ਰ ਆਏ ਕਿ ਸਿੱਧੂ ਨੂੰ ਲੈ ਕੇ ਗਠਜੋੜ 'ਤੇ ਕੋਈ ਅਸਰ ਨਹੀਂ ਪਵੇਗਾ। ਜਿਸ ਤੋਂ ਕੁਝ ਹੱਦ ਤੱਕ ਇਹ ਸਪਸ਼ਟ ਹੁੰਦਾ ਹੈ ਕਿ ਆਉਣ ਵਾਲੇ 'ਚ ਪਾਰਟੀ ਪੰਜਾਬ 'ਚ ਸਿੱਧੂ ਦੇ ਕੱਦ ਨੂੰ ਛੋਟਾ ਕਰ ਸਕਦੀ ਹੈ। ਕਿਉਂਕਿ ਰਾਜਨਾਥ ਸਿੰਘ ਨੇ ਇਸ ਗੱਲ ਦੇ ਵੀ ਕੋਈ ਸਪਸ਼ਟ ਸੰਕੇਤ ਨਹੀਂ ਦਿੱਤੇ ਕਿ ਤਿੰਨ ਵਾਰ ਅੰਮਿ੍ਰਤਸਰ ਲੋਕ ਸਭਾ ਸੀਟ ਤੋਂ ਚੋਣ ਜਿੱਤ ਚੁੱਕੇ ਨਵਜੋਤ ਸਿੱਧੂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮੁੜ ਅੰਮਿ੍ਰਤਸਰ ਤੋਂ ਚੋਣ ਲੜਨਗੇ ਜਾਂ ਨਹੀਂ। ਉਹ ਇਸ ਮੁੱਦੇ 'ਤੇ ਇਹੀ ਕਹਿੰਦੇ ਹਨ ਕਿ ਪਾਰਟੀ ਦੀ ਚੋਣ ਕਮੇਟੀ ਹੀ ਇਸ ਦਾ ਫ਼ੈਸਲਾ ਕਰੇਗੀ। ਜਾਹਰ ਹੈ ਕਿ ਸਿੱਧੂ ਨੂੰ ਲੈ ਕੇ ਭਾਜਪਾ ਦੁਚਿੱਤੀ 'ਚ ਹੈ। ਕਿਉਂਕਿ ਆਪਣੀ ਬੋਲਣ ਸ਼ੈਲੀ ਕਾਰਨ ਨਵਜੋਤ ਸਿੱਧੂ ਨੌਜਵਾਨਾਂ 'ਚ ਖਾਸੇ ਹਰਮਨਪਿਆਰੇ ਹਨ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਹ ਪਾਰਟੀ ਲਈ ਖਾਸੇ ਮਦਦਗਾਰ ਸਾਬਤ ਹੋ ਸਕਦੇ ਹਨ। ਜਦਕਿ ਉਥੇ ਪੰਜਾਬ 'ਚ ਅਕਾਲੀ ਦਲ ਭਾਜਪਾ 'ਤੇ ਸਿੱਧੂ 'ਤੇ ਅਨੁਸ਼ਾਸਨਾਤਮਕ ਕਾਰਵਾਈ ਦਾ ਦਬਾਅ ਬਣਾ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਸਿੱਧੂ ਮਾਮਲੇ ਦਾ ਹੱਲ ਕਿਵੇਂ ਹੁੰਦਾ ਹੈ। ਕਿਉਂਕਿ ਇਸੇ ਮਾਮਲੇ ਕਾਰਨ ਅੰਮਿ੍ਰਤਸਰ 'ਚ ਨਵਜੋਤ ਸਿੱਧੂ ਦੀ ਸੀਪੀਐਸ ਪਤਨੀ ਡਾ. ਨਵਜੋਤ ਕੌਰ ਦੇ ਪ੍ਰੋਗਰਾਮਾਂ 'ਚ ਅਕਾਲੀ ਦਲ ਦੇ ਕੌਂਸਲਰਾਂ ਨੇ ਜਾਣਾ ਛੱਡ ਦਿੱਤਾ ਹੈ। ਜਿਸ ਕਾਰਨ ਡਾ. ਸਿੱਧੂ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੱਤਰ ਵੀ ਲਿਖਣਾ ਪਿਆ ਹੈ।
No comments:
Post a Comment