SABBLOK.. Sachi Khabar-Sach Da Haani
online newspaper
jd1
NES
www.sabblok.blogspot.com
LPU
RDAP
sab
Pages
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
ਤਾਜਾ ਖਬਰਾਂ
Sunday, 29 September 2013
ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼
www.sabblok.blogspot.com
ਟਾਂਡਾ(ਜੌੜਾ/ਪੱਪੂ)-ਅੱਜ ਸਵੇਰੇ ਉੜਮੁੜ ਸ਼ਹਿਰ ਦੇ ਸਵਰਨ ਕੰਪਲੈਕਸ ਦੀ ਇਕ ਦੁਕਾਨ ‘ਤੇ ਕੰਮ ਕਰਦੀ 22 ਸਾਲਾ ਲੜਕੀ ਨਾਲ ਇਕ ਅਣਪਛਾਤੇ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਟਾਂਡਾ ‘ਚ ਇਲਾਜ ਲਈ ਲਿਆਂਦੀ ਲੜਕੀ ਪ੍ਰੀਆ (ਕਾਲਪਨਿਕ ਨਾਂ) ਨਿਵਾਸੀ ਅਹੀਆਪੁਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 7-8 ਸਾਲਾਂ ਤੋਂ ਉੜਮੁੜ ਸ਼ਹਿਰ ਵਿਚ ਬਣੇ ਸ਼ਾਪਿੰਗ ਕੰਪਲੈਕਸ ਵਿਚ ਇਕ ਦੁਕਾਨ ‘ਤੇ ਕੰਮ ਕਰਦੀ ਹੈ। ਇਕ 25 ਤੋਂ 30 ਸਾਲ ਦੇ ਦਰਮਿਆਨ ਅਣਪਛਾਤਾ ਨੌਜਵਾਨ ਮੇਰੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਹੀ ਉਥੇ ਖੜ੍ਹਾ ਸੀ, ਜਦੋਂ ਮੈਂ ਦੁਕਾਨ ਖੋਲ੍ਹ ਕੇ ਅੰਦਰ ਗਈ ਤਾਂ ਉਹ ਨੌਜਵਾਨ ਦੁਕਾਨ ਅੰਦਰ ਆ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਜਦੋਂ ਮੈਂ ਰੌਲਾ ਪਾਇਆ ਤਾਂ ਇੰਨੇ ਨੂੰ ਨਾਲ ਦੀਆਂ ਦੁਕਾਨਾਂ ‘ਤੇ ਨੌਕਰ ਸਫਾਈ ਕਰ ਰਹੇ ਸਨ, ਉਹ ਵੀ ਇਕੱਠੇ ਹੋ ਗਏ। ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਲੋਕ ਇਕੱਠੇ ਹੋ ਕੇ ਦੁਕਾਨ ‘ਤੇ ਪਹੁੰਚੇ ਤਾਂ ਇੰਨੇ ਨੂੰ ਨੌਜਵਾਨ ਭੱਜਣ ‘ਚ ਸਫਲ ਹੋ ਗਿਆ। ਪੀੜਤ ਲੜਕੀ ਮੁਤਾਬਕ ਉਸ ਨੌਜਵਾਨ ਨੇ ਉਸਦਾ ਜਾਂਦੇ ਵਕਤ ਜ਼ੋਰ ਨਾਲ ਗਲਾ ਵੀ ਘੁੱਟਿਆ ਅਤੇ ਰੌਲਾ ਪਾਉਣ ਦੀ ਸੂਰਤ ‘ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜ ਗਿਆ। ਟਾਂਡਾ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਉਕਤ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ ਅੰਦਰ ਵੀ ਲੜਕੀਆਂ ਸੁਰੱਖਿਅਤ ਨਹੀਂ : ਦੁਕਾਨ ਮਾਲਕਣ ਰਣਜੀਤ ਕੌਰ ਪਤਨੀ ਰਜਿੰਦਰ ਸਿੰਘ ਨਿਵਾਸੀ ਵਾਰਡ ਨੰਬਰ-3 ਉੜਮੁੜ ਨੇ ਕਿਹਾ ਕਿ ਬਾਜ਼ਾਰ ਅੰਦਰ ਆਪਣੀਆਂ ਦੁਕਾਨਾਂ ‘ਚ ਕੰਮ ਕਰਦੀਆਂ ਲੜਕੀਆਂ ਵੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਹੋਰ ਥਾਵਾਂ ‘ਤੇ ਕੀ ਹਾਲ ਹੋ ਸਕਦਾ ਹੈ। ਉਨ੍ਹਾਂ ਟਾਂਡਾ ਪੁਲਸ ਨੂੰ ਅਪੀਲ ਕੀਤੀ ਕਿ ਜਲਦੀ ਹੀ ਇਸ ਘਟਨਾ ਦੀ ਜਾਂਚ ਕਰਕੇ ਮਾਮਲਾ ਦਰਜ ਹੋਵੇ ਅਤੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤ ਲੜਕੀ ਨੂੰ ਇਨਸਾਫ ਦੁਆਇਆ ਜਾਵੇ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment