www.sabblok.blogspot.com
ਪਹਿਲਾਂ ਵੀ ਇਕ ਔਰਤ ਨੂੰ ਕਾਰ ਨਾਲ ਕੁਚਲ ਕੇ ਮਾਰਨ ਦਾ ਦੋਸ਼ ਲੱਗ ਚੁੱਕਾ ਹੈ
*15000 ਰੁਪਏ ਦੇ ਕੇ ਕੀਤਾ ਰਾਜ਼ੀਨਾਮਾ
ਜਲੰਧਰ – ਪੰਜਾਬੀ ਗਾਇਕ ਮਾਸਟਰ ਸਲੀਮ ‘ਤੇ ਪਹਿਲਾਂ ਵੀ ਇਕ ਔਰਤ ਨੂੰ ਕਾਰ ਨਾਲ ਕੁਚਲ ਕੇ ਮਾਰਨ ਦਾ ਦੋਸ਼ ਲੱਗ ਚੁੱਕਾ ਹੈ ਪਰ ਇਸ ਵਾਰੀ ਉਨ੍ਹਾਂ ਦੇ ਪੁੱਤਰ ਨੇ ਸਵੇਰੇ ਆਪਣੀ ਗੱਡੀ ਨਾਲ ਇੰਡੀਕਾ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਇੰਡੀਕਾ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਜਾਣਕਾਰਾਂ ਅਨੁਸਾਰ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਪੁੱਤਰ ਆਪਣੀ ਸਫਾਰੀ ਗੱਡੀ ਪੀ ਬੀ 08. ਬੀ. ਯੂ. 9001 ਵਿਚ ਮਾਡਲ ਹਾਊਸ ਗਲੀ ਤੋਂ ਨਿਕਲਿਆ ਅਤੇ ਉਸੇ ਸਮੇਂ ਸੜਕ ‘ਤੇ ਜਾ ਰਹੀ ਕਾਰ ਨੂੰ ਉਸਨੇ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇੰਡੀਕਾ ਕਾਰ ਦੇ ਮਾਲਕ ਮਨਦੀਪ ਨੇ ਦੱਸਿਆ ਕਿ ਉਸਦਾ ਬੂਟਾ ਮੰਡੀ ਵਿਚ ਸਟੂਡੀਓ ਹੈ। ਉਹ ਦੁਪਹਿਰ 12 ਵਜੇ ਮਾਡਲ ਹਾਊਸ ਜਾ ਰਹੇ ਸਨ ਕਿ ਅਚਾਨਕ ਗਲੀ ਵਿਚੋਂ ਨਿਕਲੀ ਤੇਜ਼ ਰਫਤਾਰ ਸਫਾਰੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਉਹ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਸਫਾਰੀ ਗੱਡੀ ਦੇ ਮਾਲਕ ਨੂੰ ਕਾਬੂ ਕਰ ਲਿਆ। ਗੱਡੀ ਚਾਲਕ ਨੇ ਦੱਸਿਆ ਕਿ ਉਹ ਮਾਸਟਰ ਸਲੀਮ ਦਾ ਪੁੱਤਰ ਹੈ। ਕਾਰ ਚਾਲਕ ਨੇ ਪਹਿਲਾਂ ਪੁਲਸ ਨੂੰ ਸੂਚਿਤ ਕਰਨਾ ਚਾਹਿਆ ਪਰ ਸਲੀਮ ਦੇ ਪੁੱਤਰ ਨੇ ਉਨ੍ਹ੍ਹਾਂ ਨੂੰ ਪੁਲਸ ਨੂੰ ਸੂਚਿਤ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਕੇ ‘ਤੇ ਬੁਲਾਇਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਇੰਡੀਕਾ ਕਾਰ ਚਾਲਕ ਨੂੰ 15 ਹਜ਼ਾਰ ਰੁਪਏ ਦੇ ਕੇ ਰਾਜ਼ੀਨਾਮਾ ਕਰ ਲਿਆ।

No comments:
Post a Comment