jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 23 September 2013

ਲੋਕਾਂ ਲਈ ਸਿਰਦਰਦੀ ਬਣੇ ਪਿੰਡਾਂ ‘ਚ ਗੰਦੇ ਪਾਣੀ ਦੇ ਛੱਪੜ

www.sabblok.blogspot.com
ਲੋਕਾਂ ਲਈ ਸਿਰਦਰਦੀ ਬਣੇ ਪਿੰਡਾਂ 'ਚ ਗੰਦੇ ਪਾਣੀ ਦੇ ਛੱਪੜ
ਟਾਂਡਾ(ਜੌੜਾ)-ਬੇਸ਼ੱਕ ਬਾਦਲ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਦੇ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਿਲਾ ਹੁਸ਼ਿਆਰਪੁਰ ਵਿਚ ਬਹੁਗਿਣਤੀ ‘ਚ ਅਜਿਹੇ ਪਿੰਡ ਹਨ ਜਿਥੇ ਪਾਣੀ ਦੇ ਨਿਕਾਸ ਲਈ ਬਣੇ ਛੱਪੜਾਂ ਦਾ ਗੰਦਾ ਪਾਣੀ ਗਲੀਆਂ ‘ਚ ਖੜ੍ਹਾ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਖੋਖਰ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਆਬਾਦੀ ਦੇ 30 ਫੀਸਦੀ ਲੋਕ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਛੱਪੜਾਂ ਤੋਂ ਦੁਖੀ ਹਨ। ਇਸ ਪਿੰਡ ਵਿਚ ਰਿਹਾਇਸ਼ੀ ਆਬਾਦੀ ਦੇ ਵਿਚਕਾਰ ਬਣਿਆ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ-ਨਾਲੀਆਂ ‘ਚ ਵਾਪਸ ਜਾ ਰਿਹਾ ਹੈ ਤੇ ਨਾਲੀਆਂ ਵੀ ਗੰਦੇ ਪਾਣੀ ਨਾਲ ਭਰ ਜਾਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਆਮ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਆਉਣ-ਜਾਣ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਬੀਮਾਰੀਆਂ ਨੂੰ ਸੱਦਾ ਦਿੱਤੇ ਜਾਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੈ ਪਰ ਹੱਲ ਨਹੀਂ ਹੋ ਸਕਿਆ। ਪਿੰਡ ਨੰਗਲ ਫਰੀਦ ਵਿਖੇ ਪਿੰਡ ਦੀ ਆਬਾਦੀ ਦੇ ਵਿਚਕਾਰ ਗੰਦੇ ਪਾਣੀ ਦੇ ਨਿਕਾਸ ਲਈ ਬਣਾਇਆ ਗਿਆ ਛੱਪੜ ਲੋਕਾਂ ਲਈ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਪਿੰਡ ਦੇ ਸਰਪੰਚ ਰਵਿੰਦਰ ਸਿੰਘਾਪੁਰੀ  ਨੇ ਦੱਸਿਆ ਕਿ ਪਿਛਲੇ ਸਾਲਾਂ ‘ਚ ਸਰਕਾਰ ਵਲੋਂ ਛੱਪੜ ਦੀ ਸਫਾਈ ਲਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਛੱਪੜ ਦੀ ਸਫਾਈ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰਕੇ ਲੋਕਾਂ ਨੂੰ ਨਰਕ ‘ਚੋਂ ਬਾਹਰ ਕੱਢਿਆ ਜਾਵੇ। ਰਛਪਾਲ ਸਿੰਘ ਮੱਖਣ ਟਾਂਡਾ ਬਲਾਕ ਦੇ ਹਰਸੀ ਪਿੰਡ ‘ਚ ਇਸ ਵਕਤ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਛੱਪੜ ਦੀ  ਕੋਈ ਚਾਰਦੀਵਾਰੀ ਨਹੀਂ ਹੈ ਜਿਸ ਕਾਰਨ ਲੋਕਾਂ ਦੇ ਘਰਾਂ ਤੋਂ ਆਉਣ ਵਾਲਾ ਗੰਦਾ ਪਾਣੀ ਗਲੀਆਂ ਵਿਚ ਖੁੱਲ੍ਹੇ ਰੂਪ ‘ਚ ਘੁੰਮ ਰਿਹਾ ਹੈ ਅਤੇ ਛੱਪੜ ਦੇ ਖੁੱਲ੍ਹੇ ਪਾਣੀ ਨੇ ਲੋਕਾਂ ਦੇ ਨੇੜਲੇ ਖੇਤਾਂ ‘ਚ ਛੱਪੜ ਬਣਾ ਦਿੱਤਾ ਹੈ। ਪਿੰਡ ਜੌੜਾ ‘ਚ ਵੀ ਛੱਪੜ ਦੇ ਪਾਣੀ ਦੀ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ ਹਨ ਕਿਉਂਕਿ ਬਾਬਾ ਖੁੱਲ੍ਹਾ ਪੀਰ ਜੀ ਦੀ ਦਰਗਾਹ ਦੇ ਨਜ਼ਦੀਕ ਬਣਿਆ ਛੱਪੜ ਕਿਸੇ ਪੰਚਾਇਤੀ ਜਗ੍ਹਾ ਜਾਂ ਸ਼ਾਮਲਾਟ ‘ਚ ਨਹੀਂ ਹੈ ਸਗੋਂ ਕਿਸਾਨਾਂ ਦੀ ਨਿੱਜੀ ਜ਼ਮੀਨ ‘ਤੇ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਵਿਚ ਘਾਹ-ਬੂਟੀ ਪੂਰੀ ਤਰ੍ਹਾਂ ਜੰਮੀ ਪਈ ਹੈ ਪਰ ਫਿਰ ਵੀ ਇਸ ਦੀ ਸਮੇਂ-ਸਮੇਂ ‘ਤੇ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਵਲੋਂ ਕੀਤੇ ਉਪਰਾਲੇ ਨਾਲ ਕਰਵਾਈ ਗਈ ਸਫਾਈ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਟਾਂਡਾ ਸ਼ਹਿਰ ਦੇ ਨਾਲ ਲਗਦੇ ਪਿੰਡ ਮਾਡਲ ਟਾਊਨ ਵਿਖੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਇਸ ਪਿੰਡ ਵਿਚ ਪਿਛਲੀ ਸਰਕਾਰ ਦੀ ਟਰਮ ਵਿਚ ਭਾਵੇਂ ਕਾਫੀ ਹੱਦ ਤੱਕ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਆਈਆਂ ਪਰ ਇਥੇ ਛੱਪੜ ਦੀ ਚਾਰਦੀਵਾਰੀ ਨਾ ਹੋਣ ਕਾਰਨ ਘਰਾਂ ਤੋਂ ਆ ਰਿਹਾ ਗੰਦਾ ਪਾਣੀ ਗਲੀਆਂ ਵਿਚ ਛੱਪੜ ਦਾ ਰੂਪ ਧਾਰਨ ਕਰਕੇ ਖੜ੍ਹਾ ਪਿਆ ਹੈ। ਇਸੇ ਤਰ੍ਹਾਂ ਪਿੰਡਾਂ ‘ਚ ਛੱਪੜਾਂ ਦੇ ਨਿਕਾਸ ਸਬੰਧੀ ਵਿਸਥਾਰਪੂਰਵਕ ਦੱਸਿਆ ਜਾਵੇ ਤਾਂ ਲਿਸਟ ਲੰਬੀ ਹੈ।

No comments: