jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 30 September 2013

ਬਾਦਲਾਂ ਦਾ ਹਸ਼ਰ ਵੀ ਗੱਦਾਫੀ ਤੇ ਹੁਸਨੀ ਮੁਬਾਰਕ ਵਰਗਾ ਹੋਵੇਗਾ : ਮਨਪ੍ਰੀਤ ਬਾਦਲ

www.sabblok.blogspot.com

manpreet 

ਮਾਲੇਰਕੋਟਲਾ (ਯਾਸੀਨ)- ਪੰਜਾਬ ਦੀ ਵਿਗੜੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆਉਣ ਅਤੇ ਪੰਜਾਬ ਦੀ ਜਨਤਾ ਨੂੰ ਰਿਸ਼ਵਤਖੋਰੀ, ਅਨਪੜ੍ਹਤਾ ਤੋਂ ਛੁਟਕਾਰਾ ਦਿਵਾਉਣ ਅਤੇ ਝੂਠ ਨੂੰ ਹਰਾਉਣ ਲਈ ਪੰਜਾਬ ‘ਚੋਂ ਬਾਦਲਾਂ ਦਾ ਰਾਜ ਖਤਮ ਕਰਨਾ ਪਵੇਗਾ। ਰਸਤਾ ਭਾਵੇਂ ਮੁਸ਼ਕਿਲ ਹੈ ਪਰ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਪੰਜਾਬੀ ਦੋਵੇਂ ਬਾਦਲਾਂ ਦਾ ਹਸ਼ਰ ਗੱਦਾਫੀ ਤੇ ਹੁਸਨੀ ਮੁਬਾਰਕ ਵਰਗਾ ਕਰਨ ਲਈ ਤਿਆਰ ਰਹਿਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਆਫ ਪੰਜਾਬ ਨੇ ਪਾਰਟੀ ਆਗੂ ਯਾਕੂਬ ਟਾਇਰਾਂ ਵਾਲੇ ਦੀ ਰਿਹਾਇਸ਼ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਪ੍ਰਬੰਧ ਜਿਵੇਂ ਪਿਛਲੇ 66 ਸਾਲਾਂ ਤੋਂ ਚਲਦਾ ਆ ਰਿਹਾ ਹੈ, ਉਹ ਗਲਤ ਹੈ। ਆਜ਼ਾਦੀ ਸੰਗਰਾਮੀਆਂ ਨੇ ਅਜਿਹਾ ਦੇਸ਼ ਦੇਖਣ ਲਈ ਅੰਗਰੇਜ਼ਾਂ ਖਿਲਾਫ ਸੰਘਰਸ਼ ਨਹੀਂ ਵਿੱਢਿਆ ਸੀ। ਅੱਜ ਭੁੱਖਮਰੀ, ਬੇਰੋਜ਼ਗਾਰੀ, ਰਿਸ਼ਵਤਖੋਰੀ ਤੇ ਅਨਪੜ੍ਹਤਾ ਨਾਲ ਦੋ-ਚਾਰ ਹੋ ਰਹੇ ਦੇਸ਼ ਵਾਸੀ ਦੇਸ਼ ਵਿਰੋਧੀ ਤਾਕਤਾਂ ਤੋਂ ਛੁਟਕਾਰਾ ਪਾਉਣ ਲਈ ਤਿਆਰ ਬੈਠੇ ਹਨ। ਬਾਦਲ ਨੇ ਕਿਹਾ ਕਿ ਪੰਜਾਬ ਦੀ 40 ਫੀਸਦੀ ਵੋਟ ਦੇ ਸਹਾਰੇ ਸਰਕਾਰ ਚਲਾ ਰਹੇ ਦੋਵੇਂ ਬਾਦਲਾਂ ਨੇ ਪੰਜਾਬ ਨੂੰ ਆਰਥਿਕ ਪੱਖੋਂ ਨੁਕਸਾਨ ਪਹੁੰਚਾ ਕੇ ਸੂਬੇ ਦੇ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੀ. ਪੀ. ਪੀ. ਸੂਬੇ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਸਣੇ ਕਾਂਗਰਸ ਨਾਲ ਵੀ ਗੱਠਜੋੜ ਕਰਨ ਲਈ ਗੱਲਬਾਤ ਚੱਲ ਰਹੀ ਹੈ, ਜਿਸ ਦੇ ਲੋਕ ਸਭਾ ਚੋਣਾਂ ਵਿਚ ਸਾਕਾਰਤਮਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਧਰਮ ਦੀ ਆੜ ਵਿਚ ਸਿਆਸਤ ਕਰਨ ਵਾਲੀਆਂ ਪਾਰਟੀਆਂ ਦੇਸ਼ ਦੀ ਅਰਥਵਿਵਸਥਾ ਤੇ ਭਾਈਚਾਰਕ ਸਾਂਝ ਨੂੰ ਫਾਂਸੀ ਦੇਣ ਵੱਲ ਤੁਰ ਪਈਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਮੁਹੰਮਦ ਨਜ਼ੀਰ ਕਿਲਾ ਰਹਿਮਤਗੜ੍ਹ ਨੂੰ ਪੀ. ਪੀ. ਪੀ. ਦੀ ਸਥਾਨਕ ਇਕਾਈ ਵਿਚ ਸੀਨੀ. ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਗੁਆਰਾ, ਭਰਪੂਰ ਸਿੰਘ ਅਲੀਪੁਰ, ਸੁਰਿੰਦਰ ਸਿੰਘ ਰਟੋਲਾਂ, ਸੁਰਿੰਦਰ ਸਿੰਘ ਗੱਜਨਮਾਜਰਾ, ਜੀਤ ਸਿੰਘ ਰਟੋਲਾਂ, ਜਗਤਾਰ ਸਿੰਘ ਬੁੱਗਰ ਤੱਖਰ ਕਲਾਂ, ਹਰਦੇਵ ਸਿੰਘ ਗੁਆਰਾ, ਹਾਜੀ ਨਿਜ਼ਾਮਦੀਨ, ਹਾਜੀ ਮੁਹੰਮਦ ਬਸ਼ੀਰ, ਮੁਹੰਮਦ ਸ਼ਰੀਫ, ਠੇਕੇਦਾਰ ਮੁਹੰਮਦ ਨਜ਼ੀਰ, ਰੋਸ਼ਨਦੀਨ, ਮੁਹੰਮਦ ਯਾਸੀਨ, ਮੁਹੰਮਦ ਅਕਬਰ, ਅ. ਗਫੂਰ ਅਤੇ ਅਬਦੁੱਲਾ ਆਦਿ ਵੀ ਮੌਜੂਦ ਸਨ।

No comments: