www.sabblok.blogspot.com
ਟਾਂਡਾ – ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ 10 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਟ੍ਰੈਵਲ ਏਜੰਟਾਂ ਖਿਲਾਫ ਟਾਂਡਾ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਜਸਵਿੰਦਰ ਸਿੰਘ ਪੁੱਤਰ ਪ੍ਰੇਮ ਚੰਦ ਨਿਵਾਸੀ ਜ਼ਹੂਰਾ ਦੇ ਬਿਆਨਾਂ ਦੇ ਆਧਾਰ ‘ਤੇ ਟ੍ਰੈਵਲ ਏਜੰਟ ਬਖਸ਼ੀਸ਼ ਸਿੰਘ ਪੁੱਤਰ ਵਿਕਰਮ ਸਿੰਘ ਵਾਸੀ ਜੈਦਾ ਭੁਲੱਥ ਅਤੇ ਪ੍ਰਕਾਸ਼ ਮਸੀਹ ਪੁੱਤਰ ਮੁਨਸ਼ੀ ਰਾਮ ਵਾਸੀ ਛਾਗਲਾ ਖਿਲਾਫ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਾਏ ਗਏ ਬਿਆਨਾਂ ‘ਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਟ੍ਰੈਵਲ ਏਜੰਟ ਨੇ 5 ਫਰਵਰੀ 2012 ਨੂੰ ਉਸ ਦੇ ਪੁੱਤਰ ਪਲਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ‘ਚ ਗੱਲਬਾਤ ਕੀਤੀ ਸੀ ਤੇ 10 ਲੱਖ ਰੁਪਏ ਤੋਂ ਇਲਾਵਾ ਪਾਸਪੋਰਟ ਵੀ ਲੈ ਲਿਆ ਪਰ ਬਾਅਦ ‘ਚ ਨਕਲੀ ਵੀਜ਼ਾ ਅਤੇ ਟਿਕਟਾਂ ਦੇ ਦਿੱਤੀਆਂ। ਬਾਅਦ ‘ਚ ਕਈ ਵਾਰ ਪੰਚਾਇਤ ਹੋਣ ਦੇ ਬਾਵਜੂਦ ਵੀ ਉਸ ਨੂੰ 10 ਲੱਖ ਰੁਪਏ ਵਾਪਸ ਨਹੀਂ ਕੀਤੇ ਜਾ ਰਹੇ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:
Post a Comment