www.sabblok.blogspot.com
ਬੀਜਿੰਗ, 26 ਸਤੰਬਰ (ਏਜੰਸੀ) - ਚੀਨ 'ਚ ਡਾਕਟਰਾਂ ਨੇ ਇੱਕ ਵਿਅਕਤੀ ਦੇ ਮੱਥੇ 'ਤੇ ਨੱਕ ਉਗਾਇਆ ਹੈ। ਇਸ ਵਿਅਕਤੀ ਦਾ ਨਾਂ ਜਾਓਲਿਅਨ ਹੈ ਤੇ ਉਸ ਦੀ ਨੱਕ 'ਚ ਗੰਭੀਰ ਸੱਟ ਲੱਗ ਗਈ ਸੀ, ਜਿਸ ਦੇ ਬਾਅਦ ਉਸ 'ਚ ਇਨੰਫੈਂਕਸ਼ਨ ਫੈਲ ਗਈ। ਦਰਅਸਲ, 22 ਸਾਲ ਦੇ ਜਾਓਲਿਅਨ ਦਾ ਅਗਸਤ 2012 'ਚ ਐਕਸੀਡੈਂਟ ਹੋ ਗਿਆ ਸੀ। ਨੱਕ 'ਚ ਲੱਗੀ ਗੰਭੀਰ ਸੱਟ ਦੇ ਬਾਵਜੂਦ ਉਂਨਾਂ ਨੇ ਇਲਾਜ ਨਹੀਂ ਕਰਵਾਇਆ, ਜਿਸ ਕਰਕੇ ਇੰਨਫੈਕਸ਼ਨ ਫੈਲ ਗਈ। ਬਾਅਦ 'ਚ ਡਾਕਟਰ ਉਸ ਦੀ ਨੱਕ ਠੀਕ ਨਹੀਂ ਕਰ ਸਕੇ। ਇਹੀ ਨਹੀਂ ਇਨੰਫੈਕਸ਼ਨ ਵੱਧਦੀ ਚਲੀ ਗਈ ਤੇ ਨੱਕ ਕੱਟਣ ਦੀ ਨੌਬਤ ਆ ਗਈ। ਫੇਰ ਡਾਕਟਰਾਂ ਨੇ ਸਟੈਮ ਸੈੱਲ ਤਕਨੀਕ ਨਾਲ ਨਵੀਂ ਨੱਕ ਵਿਕਸਿਤ ਕਰਨ ਦੀ ਸੋਚੀ ਤੇ ਇਸ ਦੇ ਲਈ ਉਨ੍ਹਾਂ ਨੇ ਜਾਓਲਿਅਨ ਦਾ ਮੱਥਾ ਚੁਣਿਆ। ਡਾਕਟਰਾਂ ਨੇ ਸਕਿਨ ਟਿਸ਼ੂ ਨੂੰ ਜਾਓਲਿਅਨ ਦੇ ਮੱਥੇ 'ਤੇ ਪਲਾਂਟ ਕਰ ਦਿੱਤਾ। ਇਸ ਨੂੰ ਡਾਕਟਰਾਂ ਨੇ ਨੱਕ ਦੇ ਰੂਪ 'ਚ ਕੱਟਿਆ ਤੇ ਇਸ 'ਚ ਕਾਰਟੀਲੇਜ (ਪੋਲੀ ਹੱਡੀ) ਲਗਾ ਦਿੱਤੀ। ਇਹ ਹੱਡੀ ਜਾਓਲਿਅਨ ਦੀ ਪਸਲੀ 'ਚੋਂ ਕੱਢੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਨਵਾਂ ਨੱਕ ਚੰਗੀ ਤਰ੍ਹਾਂ ਵਿਕਸਿਤ ਹੋ ਚੁੱਕਾ ਹੈ ਤੇ ਛੇਤੀ ਇਸ ਨੂੰ ਟਰਾਂਸਪਲਾਂਟ ਕਰਨ ਲਈ ਸਰਜਰੀ ਕੀਤੀ ਜਾਵੇਗੀ। ਯਾਨੀ ਕਿ ਹੁਣ ਡਾਕਟਰ ਜਾਓਲਿਅਨ ਦੀ ਇਨੰਫੈਕਟਡ ਨੱਕ ਨੂੰ ਹਟਾ ਕੇ ਉਸ ਦੀ ਜਗ੍ਹਾ ਇਸ ਨਵੀਂ ਨੱਕ ਨੂੰ ਲਗਾ ਦੇਣਗੇ।
No comments:
Post a Comment