jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 29 September 2013

ਦਿਨੋ ਦਿਨ ਘੱਟ ਰਿਹਾ ਪਾਣੀ ਸੰਬੰਧੀ ਲੋਕ ਜਾਗਰੂਤ ਹੋਣ

www.sabblok.blogspot.com
ਭਿੱਖੀਵਿੰਡ:-29 ਸਤੰਬਰ ( ਭੁਪਿੰਦਰ ਸਿੰਘ ) ਕਿਸਾਨਾ ਵੱਲੋਂ ਵੱਡੇ ਪੱਧਰ ਤੇ ਕੀਤੀ ਕਣਕ ਝੋਨੇ ਦੀ ਬਿਜਾਈ ਦੇ ਕਾਰਣ ਧਰਤੀ ਹੇਠਲਾ ਦਿਨੋ ਦਿਨ ਘੱਟ ਰਿਹਾ ਪਾਣੀ ਸੰਬੰਧੀ ਜਿਥੇ ਬੁੱਧੀਜੀਵ ਤੇ ਸਾਇਸ਼ਕਾਰ ਲੋਕ ਚਿੰਤਤ ਹਨ, ਉਥੇ ਸਕੂਲਾ ਕਾਲਜਾ , ਯੂਨੀਵਰਸਿਟੀਆਂ ਆਦਿ ਅਦਾਰਿਆਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਵੀ ਚਿੰਤਾ ਵਿੱਚ ਡੁੱਬੇ ਪਏ ਹਨ, ਤੇ ਕਾਲਜਾ,ਸਕੂਲਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਧਰਤੀ ਤੇ ਕੀਤੀ ਜਾਂ ਰਹੀ ਬਿਜਾਈ ਨਾਲ ਜਮੀਨ ਹੇਠਲਾ ਪਾਣੀ ਡੂੰਘਾ ਹੋਣ ਤੇ ਵਿਦਿਆਰਥੀਆਂ ਨੂੰ ਧਰਤੀ ਤੇ ਪਾਣੀ ਸੰਬੰਧੀ ਵਿਦਿਆਰਥੀਆਂ ਪਾਸੋ ਚਾਟ ਤਿਆਰ ਕਰਕੇ ਸਕੂਲਾਂ,ਕਾਲਜਾਂ, ਵਿੱਚ ਲਾ ਕੇ ਜਿਥੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਰਹੇ ਹਨ, ਉਥੇ ਪੂਰੇ ਭਾਰਤ ਅੰਦਰ ਪਾਣੀ ਦੀ ਦਿਨੋ-ਦਿਨ ਆ ਰਹੀ ਕਿੱਲਤ ਸੰਬੰਧੀ ਜੰਤਾ ਨੂੰ ਵੀ ਜਾਣੂੰ ਕਰਵਾ ਰਹੇ ਹਨ ! ਇਸ ਸਮੱਸਿਆ ਸੰਬੰਧੀ ਸੂਬਾ ਪੰਜਾਬ ਅੰਦਰ ਭਾਵੇਂ ਲੋਕ ਅਣਜਾਣ ਦਿਖਾਈ ਦੇ ਰਹੇ ਹਨ,ਤੇ ਮਕਾਨਾ,ਦੁਕਾਨਾ,ਗਲ੍ਹੀਆਂ ਮੁਹੱਲਿਆਂ ਤੇ ਗੰਦੇ ਪਾਣੀ ਵਾਲੀਆ ਨਾਲੀਆਂ ਨੂੰ ਸਾਫ. ਕਰਨ ਲਈ ਔਰਤਾ ਤੇ ਮਰਦਾ ਵੱਲੋਂ ਆਪਣੇ ਘਰਾਂ ਅੰਦਰ ਲੱਗੇ ਸਮਰਸੀਬਲ ਪੰਪਾ ਨੂੰ ਬਿਨ੍ਹਾਂ ਲੋੜ ਪਾਣੀ ਵਹਾਅ ਕੇ ਜਿਥੇ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ, ਉਥੇ ਪਾਣੀ ਸੰਬੰਧੀ ਮੁਸ਼ਕਲ ਵੀ ਖੜ੍ਹੀ ਕੀਤੀ ਜਾ ਰਹੀ ਹੈ! ਪਾਣੀ ਦੀ ਮੁਸ਼ਕਲ ਸੰਬੰਧੀ ਸਮਾਜ ਸੇਵਕ ਜਤਿੰਦਰ ਸਿੰਘ ਬਿੱਟੂ,ਪਲਜਿੰਦਰ ਸਿੰਘ ਰਿੱਕੀ ਰਵਿੰਦਰ ਸਿੰਘ ਭਿੱਖੀਵਿੰਡ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋ ਹਰ ਵਿਅਕਤੀ ਨੂੰ ਦੂਰ-ਦਰਾਡੇ ਜਾਣ ਲਈ ਰੇਲਾਂ,ਬੱਸਾਂ ਜਾਂ ਆਪਣੇ ਵਾਹਨਾ ਵਿੱਚ ਸਫ.ਰ ਕਰਨਾ ਪੈਦਾ ਹੈ,ਤਾਂ ਉਸ ਸਮੇਂ ਵਿਅਕਤੀ ਨੂੰ ਰੋਟੀ ਤੋਂ ਪਹਿਲਾ ਪਾਣੀ ਦੀ ਚਿੰਤਾ ਹੁੰਦੀ ਹੈ,ਕਿ ਪੀਣ ਯੋਗ ਪਾਣੀ ਕਿਥੋਂ ਮਿਲੇਗਾ,ਜਦੋਂ ਕਿਸੇ ਪਾਸੋ ਤੋਂ ਪਾਣੀ ਨਹੀ ਮਿਲਦਾ, ਜੇਕਰ ਮਿਲਦਾ ਹੈ,ਉਹ ਵੀ ਸਰਕਾਰੀ ਟੂਟੀਆਂ ਜਿਥੋ ਪਤਾ ਕਦੀ ਹੁੰਦਾ ਕਿ ਪਾਣੀ ਸ਼ੁਧ ਮਿਲੇਗਾ ਜਾਂ ਦੂਸ਼ਿਤ ਪਾਣੀ ,ਇਸ ਡਰ ਦੇ ਕਾਰਣ ਜੰਤਾ ਨੂੰ ਸਫ.ਰ ਕਰਨ ਤੋਂ ਪਹਿਲਾ ਦੁਕਾਨਾ ਤੋਂ ਪਾਣੀ ਵਾਲੀ ਬੋਤਲ ਜੋ ਨਿਰੋਏ ਦੁੱਧ ਤੋਂ ਮਹਿੰਗੀ 20-25 ਰੁਪੈ ਪ੍ਰਤਿ ਬੋਤਲ ਖ੍ਰੀਦ ਕੇ ਸਫ.ਰ ਦੀ ਸ਼ੁਰੂਆਤ ਕੀਤੀ ਜਾਦੀ ਹੈ,ਤਾ ਉਸ ਸਮੇ ਹਰ ਔਰਤ ਅਤੇ ਮਰਦ ਨੂੰ ਪਾਣੀ ਬਾਰੇ ਪਤਾ ਚੱਲਦਾ ਹੈ,ਕਿ ਪਾਣੀ ਦੀ ਲੋੜ ਕਿੰਨੀ ਕੁ ਹੈ, ਕੀਮਤ ਕੀ ਹੈ ? ਕੀ ਇਸ ਸਮੱਸਿਆਂ ਸੰਬੰਧੀ ਲੋਕ ਜਾਗਰੂਤ ਹੋਣਗੇ ਜਾਂ ਅਣਜਾਣ ਬਣੇ ਰਹਿਣਗੇ ? 

No comments: