www.sabblok.blogspot.com
ਸ਼ਾਹਜਹਾਂਪੁਰ : ਜੇਲ੍ਹ 'ਚ ਬੰਦ ਕਥਾਵਾਚਕ ਆਸਾਰਾਮ ਬਾਪੂ ਦੀ ਜ਼ਮਾਨਤ ਲਈ ਉਨ੍ਹਾਂ ਦੇ ਹਮਾਇਤੀਆਂ ਨੇ ਹੁਣ ਆਫ਼ਰ ਦਿੱਤਾ ਹੈ। ਬਲਾਤਕਾਰ ਪੀੜਤ ਵਿਦਿਆਰਥਣ ਦੇ ਭਰਾ ਨੂੰ ਫੋਨ ਕਰਕੇ ਕਰੋੜਾਂ ਰੁਪਏ ਦਾ ਲਾਲਚ ਦਿੱਤਾ ਗਿਆ ਹੈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਨਿਊਯਾਰਕ, ਅਮਰੀਕਾ ਦਾ ਰਹਿਣ ਵਾਲਾ ਦੱਸਿਆ। ਪੀੜਤ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹੋਏ ਬੈਂਕ ਅਕਾਊਂਟ ਨੰਬਰ ਵੀ ਮੰਗਿਆ। ਕਿਹਾ, ਤੁਸੀਂ ਆਸਾਰਾਮ ਖ਼ਿਲਾਫ਼ ਲੜਾਈ ਲੜੋ, ਸਾਰਾ ਖ਼ਰਚਾ ਅਸੀਂ ਕਰਾਂਗੇ। ਇਸ ਕਾਲ ਨੂੰ ਪੀੜਤ ਪਰਿਵਾਰ ਫਸਾਉਣ ਦੀ ਸਾਜ਼ਿਸ਼ ਦੱਸ ਰਿਹਾ ਹੈ। ਦੋਸ਼ ਹੈ ਕਿ ਬਲਾਤਕਾਰ ਪੀੜਤ ਵਿਦਿਆਰਥਣ ਦੇ ਪਰਿਵਾਰ ਨੂੰ ਡੇੱਗਣ ਲਈ ਆਸਾਰਾਮ ਹਮਾਇਤੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਕਦੇ ਫੋਨ 'ਤੇ ਧਮਕਾਇਆ ਗਿਆ, ਕਦੇ ਰਿਸ਼ਤੇਦਾਰਾਂ ਨੂੰ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ। ਇਥੋਂ ਤਕ ਕਿ ਵਿਦਿਆਰਥਣ ਦੇ ਸਾਬਕਾ ਸਕੂਲ ਤੋਂ ਨਕਲੀ ਸਰਟੀਫਿਕੇਟ ਬਣਾਉਣ ਦੀ ਕੋਸ਼ਿਸ਼ ਵੀ ਸ਼ੁੱਕਰਵਾਰ ਨੂੰ ਕੀਤੀ ਗਈ। ਸ਼ਨਿਚਰਵਾਰ ਸਵੇਰੇ ਕਰੀਬ ਪੌਣੇ ਤਿੰਨ ਵਜੇ ਪੀੜਤ ਵਿਦਿਆਰਥਣ ਦੇ ਭਰਾ ਕੋਲ ਇਕ ਸ਼ੱਕੀ ਕਾਲ ਆਈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਅਮਰੀਕਾ ਦੇ ਨਿਊਯਾਰਕ ਦਾ ਦੱਸਿਆ। ਆਸਾਰਾਮ ਦੀ ਵੱਡੀ ਸਾਜ਼ਿਸ਼ ਫੋਨ 'ਤੇ ਖਾਤੇ 'ਚ ਪੈਸਾ ਜਮ੍ਹਾ ਕਰਵਾਉਣ ਦੀ ਪੇਸ਼ਕਸ਼ ਨੂੰ ਪੀੜਤ ਪਰਿਵਾਰ ਵੱਡੀ ਸਾਜ਼ਿਸ਼ ਮੰਨ ਰਿਹਾ ਹੈ। ਪਿਤਾ ਦਾ ਕਹਿਣਾ ਹੈ ਕਿ ਆਸਾਰਾਮ ਦੇ ਲੋਕ ਖਾਤੇ 'ਚ ਪੈਸਾ ਜਮ੍ਹਾ ਕਰਵਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ 'ਚ ਹਨ ਕਿ ਆਸਾਰਾਮ ਖ਼ਿਲਾਫ਼ ਵਿਦੇਸ਼ੀ ਸ਼ਕਤੀਆਂ ਦੇ ਇਸ਼ਾਰੇ 'ਤੇ ਮੁਕੱਦਮਾ ਦਰਜ ਕਰਵਾਇਆ ਗਿਆ।
No comments:
Post a Comment