jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 21 September 2013

ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ-ਬਾਦਲ

www.sabblok.blogspot.com


ਧੂਰੀ, 21 ਸਤੰਬਰ (ਨਰਿੰਦਰ ਸੇਠ, ਮਨੋਹਰ ਸਿੰਘ ਸੱਗੂ)-ਭਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਅਨਾਜ ਮੰਡੀ ਧੂਰੀ ਵਿਖੇ ਕਰਵਾਇਆ ਗਿਆ | ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਖ਼ਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | 
ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ 'ਤੇ ਵਧਾਈ ਦਿੱਤੀ | ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਕਰੀਬ 66 ਸਾਲ ਹੋ ਗਏ ਹਨ ਜਦੋਂਕਿ ਦੇਸ਼ 'ਤੇ ਕਾਂਗਰਸ ਦਾ ਰਾਜ ਸਭ ਤੋਂ ਵੱਧ ਰਿਹਾ ਅਤੇ ਅੱਜ 10 ਸਾਲਾਂ ਤੋਂ ਲਗਾਤਾਰ ਹਿੰਦੁਸਤਾਨ 'ਤੇ ਕਾਂਗਰਸ ਰਾਜ ਕਰ ਰਹੀ ਹੈ ਅਤੇ ਕਾਂਗਰਸ ਨੇ ਹਮੇਸ਼ਾ ਜਿੱਥੇ ਪੰਜਾਬ ਨਾਲ ਧੱਕਾ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਉਥੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਵੱਡੇ ਘੁਟਾਲਿਆਂ ਕਾਰਨ ਦੇਸ਼ ਭਰ ਵਿਚ ਕਿਸਾਨ, ਮਜ਼ਦੂਰ, ਕਿਰਤੀ ਕਾਮੇ ਭੁੱਖਮਰੀ ਅਤੇ ਕਰਜ਼ੇ ਹੇਠ ਦਬਕੇ ਖੁਦਕੁਸ਼ੀਆਂ ਕਰ ਰਹੇ ਹਨ | ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਡੀਜ਼ਲ ਅਤੇ ਖਾਦਾਂ ਦੇ ਭਾਅ ਨਿੱਤ ਦਿਨ ਵਧਣ, ਸਬਸਿਡੀਆਂ ਖ਼ਤਮ ਕਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਅੱਜ ਦੇਸ਼ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਦੇਸ਼ ਨੂੰ ਬਾਹਰੋਂ ਅਤੇ ਅੰਦਰੂਨੀ ਖ਼ਤਰਾ ਵਧ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 6 ਹਜ਼ਾਰ ਕਰੋੜ ਰੁਪਏ ਸਾਲਾਨਾ ਖ਼ਜ਼ਾਨੇ ਵਿਚੋਂ ਭਰ ਰਹੀ ਹੈ | ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਰੇਕ ਸ਼ਹਿਰ ਵਿਚ ਵਾਟਰ ਸਪਲਾਈ, ਸੀਵਰੇਜ ਅਤੇ ਹੋਰ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਕਰਵਾਏ ਜਾਣਗੇ | ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਸ: ਸੁਖਦੇਵ ਸਿੰਘ ਢੀਂਡਸਾ ਨੂੰ ਵੱਡੇ ਫ਼ਰਕ ਨਾਲ ਜਿਤਾਇਆ ਜਾਵੇ | ਇਸ ਮੌਕੇ 'ਤੇ ਉਨ੍ਹਾਂ ਧੂਰੀ ਦੀਆਂ ਮੁੱਖ ਮੰਗਾਂ ਮੰਨਦਿਆਂ ਕਿਹਾ ਕਿ ਧੂਰੀ ਸ਼ਹਿਰ 'ਚ ਨਵਾਂ ਬੱਸ ਸਟੈਂਡ ਅਤੇ ਫੋਕਲ ਪੁਆਇੰਟ ਬਣਾਉਣ ਲਈ ਜਗ੍ਹਾ ਦੇ ਦਿਓ ਤੇ ਸਰਕਾਰ ਵੱਲੋਂ ਖੁੱਲ੍ਹੇ ਗੱਫੇ ਦਿੱਤੇ ਜਾਣਗੇ | ਉਨ੍ਹਾਂ ਭਾਈ ਲਾਲੋ ਜੀ ਦਾ ਭਵਨ ਚੰਡੀਗੜ੍ਹ ਵਿਖੇ ਬਣਾਉਣ, ਧੂਰੀ 'ਚ ਸੀਵਰੇਜ, ਵਾਟਰ ਸਪਲਾਈ ਲਈ ਹੋਰ ਪੈਸਾ ਭੇਜਣ ਲਈ ਵੀ ਐਲਾਨ ਕੀਤਾ | 
ਉਨ੍ਹਾਂ ਧੂਰੀ ਸ਼ਹਿਰ ਦੇ ਇੰਡੋਰ ਸਟੇਡੀਅਮ ਲਈ 10 ਲੱਖ ਦੇਣ ਦੇ ਨਾਲ ਨਾਲ ਧੂਰੀ 'ਚ ਲੜਕੀਆਂ ਦੀ ਆਈ. ਟੀ. ਆਈ. ਦੀ ਮੰਗ ਨੂੰ ਵੀ ਪੂਰਾ ਕਰਨ ਦਾ ਐਲਾਨ ਕੀਤਾ | ਇਸ ਮੌਕੇ 'ਤੇ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਖ਼ਜ਼ਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਸ: ਹੀਰਾ ਸਿੰਘ ਗਾਬੜੀਆ, ਸ: ਇਕਬਾਲ ਸਿੰਘ ਝੂੰਦਾਂ ਵਿਧਾਇਕ, ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ, ਬਾਬੂ ਪ੍ਰਕਾਸ਼ ਚੰਦ ਗਰਗ, ਭਾਈ ਗੋਬਿੰਦ ਸਿੰਘ ਲੌਾਗੋਵਾਲ, ਜਥੇ: ਰਾਜਿੰਦਰ ਸਿੰਘ ਕਾਂਝਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਵੱਲੋਂ ਮੰਚ ਸੰਚਾਲਨ ਕੀਤਾ | ਇਸ ਮੌਕੇ ਅਮਨਵੀਰ ਸਿੰਘ ਚੈਰੀ, ਨੁਸਰਤ ਇਕਰਾਮ ਖਾਂ ਬੱਗੇ, ਮਨਿੰਦਰਪਾਲ ਸਿੰਘ ਬਰਾੜ, ਜੋਗੀ ਰਾਮ ਸਾਹਨੀ, ਵਿਕਾਸ ਜੈਨ, ਜਗਦੇਵ ਜਿੰਦਲ, ਸੁਖਵੰਤ ਸਿੰਘ ਸਰਾਓ, ਗਿਆਨ ਸਿੰਘ ਬਾਵਾ, ਜੋਗਾ ਸਿੰਘ ਘਨੌਰ, ਮਲਕੀਤ ਸਿੰਘ ਚੰਗਾਲ, ਜਸਬੀਰ ਸਿੰਘ ਦਿਓਲ, ਹਰਜੀਤ ਸਿੰਘ ਬੁਗਰਾ, ਜਥੇ: ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਬਲਵੰਤ ਸਿੰਘ ਮੀਮਸਾ, ਰਘਵੀਰ ਸਿੰਘ ਜਖੇਪਲ, ਰਵਿੰਦਰ ਸਿੰਘ ਚੀਮਾ, ਜਥੇ: ਨਛੱਤਰ ਸਿੰਘ ਜਹਾਂਗੀਰ, ਜਤਿੰਦਰ ਸਿੰਘ ਸੋਨੀ ਮੰਡੇਰ, ਸਤਿਗੁਰ ਸਿੰਘ ਨਮੋਲ, ਤਲਵੀਰ ਸਿੰਘ ਧਨੇਸਰ, ਬੰਤ ਸਿੰਘ ਐਮ. ਡੀ., ਪਰਮਜੀਤ ਸਿੰਘ ਪੰਮਾ, ਜਥੇ: ਜੋਗਾ ਸਿੰਘ ਘਨੌਰ, ਬੰਤ ਸਿੰਘ ਵਿਰਕ, ਗੁਰਮੀਤ ਸਿੰਘ ਮੌੜ ਬੇਨੜਾ, ਦਵਿੰਦਰ ਕੁਮਾਰ ਬਿੰਦਾ, ਹੰਸ ਰਾਜ ਬਜਾਜ, ਹੰਸ ਰਾਜ ਗਰਗ, ਜਰਨੈਲ ਸਿੰਘ ਧੂਰੀ, ਪਰਮਿੰਦਰ ਸਿੰਘ ਪੇਧਨੀ ਕਲਾਂ, ਭਗਵੰਤ ਸਿੰਘ ਟੀਟੂ, ਜਸਦੇਵ ਸਿੰਘ ਜੱਸਾ, ਬਲਵੀਰ ਸਿੰਘ ਬੀਰਾ, ਵਿਕਾਸ ਜੈਨ, ਅਸ਼ੋਕ ਵਰਮਾ, ਮਨਵਿੰਦਰ ਸਿੰਘ ਬਿੰਨਰ, ਸੁਖਵਿੰਦਰ, ਚਮਕੌਰ ਸਿੰਘ ਬਿੱਟੂ, ਕਰਮਜੀਤ ਸਿੰਘ ਪੰਮੀ, ਡਾ: ਸੁਖਵਿੰਦਰ ਸਿੰਘ ਧਾਂਦਰਾ, ਵਿੱਕੀ ਪਰੋਚਾ, ਗੁਰਜੀਤ ਸਿੰਘ ਚਾਂਗਲੀ, ਕੁਲਵਿੰਦਰ ਰੰਧਾਵਾ, ਭਰਪੂਰ ਬੇਨੜਾ ਆਦਿ ਹਾਜ਼ਰ ਸਨ |

No comments: