jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 30 September 2013

ਬੀ. ਐੱਡ. ਅਧਿਆਪਕ ਫਰੰਟ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

www.sabblok.blogspot.com
ਪਟਿਆਲਾ :30 ਸਤੰਬਰ (ਬਬ) : ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਇਕਾਈ ਪਟਿਆਲਾ ਵਲੋਂ ਬੱਸ ਸਟੈਂਡ ਵਾਲੇ ਚੌਂਕ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ । ਸੂਬਾ ਕਮੇਟੀ ਵਲੋਂ ਐਲਾਨੇ ਪ੍ਰੋਗ੍ਰਾਮ ਤਹਿਤ ਅੱਜ 200 ਦੇ ਲਗਭਗ ਅਧਿਆਪਕ ਸਥਾਨਕ ਨਹਿਰੂ ਪਾਰਕ ਪਟਿਆਲਾ ਵਿਖੇ ਇਕੱਠੇ ਹੋਏ ਅਤੇ ਜ਼ਿਲਾ ਪ੍ਰਧਾਨ ਨਵਨੀਤ ਅਨਾਇਤਪੁਰੀ, ਸਟੇਟ ਕਮੇਟੀ ਮੈਂਬਰ ਹਾਕਮ ਸਿੰਘ ਖਨੌੜਾ, ਤਲਵਿੰਦਰ ਸਿੰਘ ਸਮਾਣਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।
ਜ਼ਿਲਾ ਪ੍ਰਧਾਨ ਨਵਨੀਤ ਅਨਾਇਤਪੁਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੀ ਹੈ , ਜਿਸ ਕਾਰਨ ਅਧਿਆਪਕਾਂ ਨੂੰ ਸੰਘਰਸ਼ ਦਾ ਰਸਤਾ ਫੜਦੇ ਹੋਏ ਸੜਕਾਂ ਤੇ ਉਤਰਨਾ ਪਿਆ ਹੈ ।ਉਹਨਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਲੰਬੇ ਸਮੇਂ ਤੋਂ ਰੁਕੀਆਂ ਪਈਆਂ ਹਨ, ਸਕੂਲ ਕਲੱਬਿੰਗ ਅਤੇ ਸਕੂਲ ਮਰਜ਼ਿੰਗ ਕਰਕੇ ਸਰਕਾਰ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨਾ ਚਾਹੁੰਦੀ ਹੈ, ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਮਹਿੰਗਾਈ ਭੱਤੇ ਦੀ ਕਿਸ਼ਤ 18% ਬਕਾਇਆ ਹੋ ਗਈ ਹੈ ਪਰ ਸਰਕਾਰ ਟਾਲਾ ਵੱਟੀ ਬੈਠੀ ਹੈ, ਪ੍ਰਾਇਮਰੀ ਅਧਿਆਪਕਾਂ ਨੂੰ 4600 ਰੁਪਏ ਗਰੇਡ ਪੇਅ ਆਦਿ ਮੁੱਖ ਮੰਗਾਂ ਹਨ।ਧਰਨੇ ਨੂੰ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ । ਇਸਤੋਂ ਬਾਅਦ ਸਮੂਹ ਅਧਿਆਪਕ ਰੋਸ ਮਾਰਚ ਕਰਦੇ ਹੋਏ ਬੱਸ ਸਟੈਂਡ ਵਾਲੀਆਂ ਲਾਈਟਾਂ ਤੇ ਪਹੁੰਚੇ ਅਤੇ ਅੱਧਾ ਘੰਟਾ ਚੌਂਕ ਜਾਮ ਕਰੀ ਰੱਖਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸਤੋਂ ਬਾਅਦ ਮੰਗ ਪੱਤਰ ਇੰਸਪੈਕਟਰ ਸ. ਹਰਦੀਪ ਸਿੰਘ ਨੇ ਪ੍ਰਾਪਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਮੰਗ ਪੱਤਰ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾ ਦਿੱਤਾ ਜਾਵੇਗਾ ।ਧਰਨੇ ਨੂੰ ਹਾਕਮ ਸਿੰਘ ਖਨੌੜਾ, ਤਲਵਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਠਰੂਆ, ਇਕਬਾਲ ਸਿੰਘ ਨਾਭਾ, ਡੀ.ਟੀ.ਐੱਫ ਤੋਂ ਬਲਰਾਜ ਜੋਸ਼ੀ, ਹਰਜੀਤ ਸਿੰਘ, ਜੀ.ਟੀ.ਯੂ ਤੋਂ ਰਣਜੀਤ ਮਾਨ, ਜਸਵਿੰਦਰ ਲਖਮੀਰਵਾਲਾ, ਈ.ਟੀ.ਯੂ ਤੋਂ ਕੁਲਦੀਪ ਪਟਿਆਲਵੀ, ਹਰਦੀਪ ਸਿੰਘ, ਗੁਰਪ੍ਰਕਾਸ਼ ਸਿੰਘ, ਐੱਸ.ਐੱਸ.ਏ ਤੋਂ ਹਰਦੀਪ ਟੋਡਰਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਤੇ ਬਲਵਿੰਦਰ ਸਿੰਘ, ਸੰਜੇ ਕੁਮਾਰ, ਵਿਨੋਦ ਕੁਮਾਰ, ਰਾਜਵੰਤ ਸਿੰਘ, ਸੁਖਮਿੰਦਰ ਸਿੰਘ, ਸੁਖਜਿੰਦਰ ਸਿੰਘ, ਕੇਵਲ ਕੁਮਾਰ, ਗੁਰਜੰਟ ਕਕਰਾਲਾ, ਨਿਰੰਜਣ ਸਿੰਘ, ਸੁਖਦੀਪ ਸਿੰਘ, ਅਵਤਾਰ ਚੌਹਾਨ, ਸੁਖਦੀਪ ਕੌਰ, ਰਾਜਕਮਲ ਕੌਰ, ਪ੍ਰਤਿਭਾ, ਮੋਨਿਕਾ ਸ਼ਰਮਾ, ਸੁਨੀਤਾ ਰਾਣੀ, ਅਮਨਦੀਪ ਕੌਰ, ਮੱਘਰ ਸਿੰਘ, ਗੁਰਪਾਲ ਸਿੰਘ, ਇੰਦਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਆਦਿ ਸ਼ਾਮਿਲ ਸਨ ।

No comments: