www.sabblok.blogspot.com
ਸ਼ਿਕਾਗੋ. 30 ਸਤੰਬਰ (ਏਜੰਸੀ) - ਅਮਰੀਕਾ ਦੇ ਸ਼ਿਕਾਗੋ 'ਚ ਯੋਗਗੁਰੂ ਬਾਬਾ ਰਾਮਦੇਵ ਨੇ ਯੂਪੀਏ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2014 'ਚ ਹੋਣ ਵਾਲੀਆਂ ਲੋਕਸਭਾ ਚੋਣਾਂ 'ਚ ਕਾਂਗਰਸ 100 ਸੀਟਾਂ 'ਤੇ ਸਿਮਟ ਜਾਵੇਗੀ। ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਖਰੀ-ਖੋਟੀ ਸੁਣਾਈ। ਉਨ੍ਹਾਂ ਨੇ ਕਿਹਾ ਕਿ 2014 ਲੋਕਸਭਾ ਚੋਣਾਂ 'ਚ ਕਾਂਗਰਸ ਦੀ ਹਾਲਤ ਬਹੁਤ ਭੈੜੀ ਹੋ ਜਾਵੇਗੀ। ਕਾਂਗਰਸ ਦੇ ਪਾਪ ਦਾ ਘੜਾ ਭਰ ਗਿਆ ਹੈ। ਦੇਹਾਤੀ ਔਰਤ ਵਾਲੇ ਮੁੱਦੇ 'ਤੇ ਵੀ ਰਾਮਦੇਵ ਨੇ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੋਕ ਦੇਸ਼ 'ਚ ਛੇੜਦੇ ਸਨ ਤੇ ਹੁਣ ਇਹ ਵਿਦੇਸ਼ 'ਚ ਹੋ ਰਿਹਾ ਹੈ। ਰਾਮਦੇਵ ਨੇ ਕਿਹਾ ਕਿ ਇੰਨਾ ਕਮਜੋਰ ਪ੍ਰਧਾਨ ਮੰਤਰੀ ਅਸੀਂ ਕਦੇ ਨਹੀਂ ਵੇਖਿਆ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੇਰੇ ਤੋਂ ਲੋਕ ਪੁੱਛਦੇ ਹਨ ਕਿ ਲੋਕਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ 272 ਸੀਟਾਂ ਕਿਵੇਂ ਲਏਗੀ, ਮੈਂ ਕਹਿੰਦਾ ਹਾਂ 2014 ਦੇ ਆਮ ਚੋਣਾਂ 'ਚ ਭਾਜਪਾ ਨਰਿੰਦਰ ਮੋਦੀ ਦੀ ਅਗਵਾਈ 'ਚ 300 ਸੀਟਾਂ 'ਤੇ ਕਬਜ਼ਾ ਕਰੇਗੀ ਤੇ ਕਾਂਗਰਸ 100 ਸੀਟਾਂ ਦੇ ਅੰਦਰ ਹੀ ਸਿਮਟ ਜਾਵੇਗੀ। ਯੂਪੀਏ ਸਰਕਾਰ ਆਪਣੇ ਕੁਕਰਮਾਂ ਨਾਲ ਨਸ਼ਟ ਹੋ ਜਾਵੇਗੀ।
No comments:
Post a Comment