www.sabblok.blogspot.com
ਜਲੰਧਰ, 23 ਸਤੰਬਰ: ਗ਼ਦਰ ਸ਼ਤਾਬਦੀ ਮੁਹਿੰਮ ਅਤੇ ਪਹਿਲੀ ਨਵੰਬਰ 'ਮੇਲਾ ਗ਼ਦਰ ਸ਼ਤਾਬਦੀ ਦਾ' ਨੂੰ ਸਮਰਪਤ ਚੱਲ ਰਹੀ ਨਾਟ-ਲੜੀ 'ਚ ਸਟਾਈਲ ਆਰਟਸ ਐਸੋਸੀਏਸ਼ਨ ਦੇ ਨਿਰਦੇਸ਼ਕ ਨੀਰਜ ਕੌਸ਼ਿਕ ਦੀ ਰਚਨਾ ਅਤੇ ਉਹਨਾਂ ਦੀ ਹੀ ਨਿਰਦੇਸ਼ਨਾ 'ਚ 'ਆ ਕੇ ਰਹੇਗੀ ਬਸੰਤ' ਅਤੇ ਪ੍ਰੋ. ਪਾਲੀ ਭੁਪਿੰਦਰ ਦੀ ਰਚਨਾ 'ਮੈਂ ਫੇਰ ਆਵਾਂਗਾ' ਪੰਜਾਬ ਕਲਾ ਸੰਗਮ ਫਗਵਾੜਾ ਦੇ ਨਿਰਦੇਸ਼ਕ ਸੁਮਨ ਲਤਾ ਦੀ ਨਿਰਦੇਸ਼ਨਾ 'ਚ 29 ਸਤੰਬਰ ਸ਼ਾਮ ਠੀਕ 7:30 ਵਜੇ ਨਾਟਕ ਮੰਚਣ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਖੇਡੇ ਜਾ ਰਹੇ ਇਹ ਦੋਵੇਂ ਨਾਟਕ ਗ਼ਦਰ ਪਾਰਟੀ ਦੇ ਇਤਿਹਾਸ ਦਾ ਨਵਾਂ ਅਧਿਆਇ ਰਚਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਉਚੇਚੇ ਤੌਰ 'ਤੇ ਮੁਖ਼ਾਤਬ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਨਾਟ ਸਮਾਗਮ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

No comments:
Post a Comment