jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 23 September 2013

ਦੰਗਾਕਾਰੀਆਂ ਨੂੰ ਬਚਾਅ ਕੇ ਕੌਮੀ ਏਕਤਾ ਪ੍ਰਫੁੱਲਤ ਨਹੀਂ ਹੋ ਸਕਦੀ-ਮਜੀਠੀਆ

www.sabblok.blogspot.com

 
ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)- ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਵਿਖੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅਗਵਾਈ 'ਚ ਹੋਈ ਕੌਮੀ ਏਕਤਾ ਪ੍ਰੀਸ਼ਦ ਦੀ 16 ਵੀਂ ਮੀਟਿੰਗ'ਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਨਾਕਾਮੀ ਅਤੇ ਉਸ ਉਪਰੰਤ ਕਾਤਲਾਂ ਨੂੰ ਉਚ ਅਹੁੱਦਿਆਂ ਨਾਲ ਨਵਾਜ਼ ਕੇ ਕਿਸੇ ਵੀ ਸੂਰਤ ਵਿਚ ਅਮਨ, ਆਪਸੀ ਭਾਈਚਾਰੇ ਅਤੇ ਕੌਮੀ ਏਕਤਾ ਨੂੰ ਪ੍ਰਫੁਲਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 30 ਸਾਲਾਂ ਦੇ ਲੰਬੇ ਇੰਤਜ਼ਾਰ ਉਪਰੰਤ ਪੀੜਤਾਂ ਨੂੰ ਨਿਆਂ ਦੇਣ ਵਿਚ ਅਸਫਲਤਾ ਨੇ ਨਾ ਸਿਰਫ ਲੋਕ ਮਨਾਂ ਅੰਦਰ ਰੋਸ ਪੈਦਾ ਕੀਤਾ ਹੈ ਬਲਕਿ ਬੇਗਾਨਗੀ ਦੀ ਭਾਵਨਾ ਨੂੰ ਵੀ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਸਿਆਸੀ ਆਗੂਆਂ ਦੀ ਸੰਜੀਦਗੀ ਅਤੇ ਨਿਰਪੱਖਤਾ ਦਾ ਵਿਸ਼ਵਾਸ਼ ਲੋਕ ਮਨਾਂ ਅੰਦਰ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਮਿਸਾਲੀ ਅਗਵਾਈ ਤੇ ਅਸਰਦਾਰ ਪੁਲਿਸ ਵਿਵਸਥਾ ਦੀ ਕਾਇਮੀ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਵੋਟ ਬੈਂਕ ਦੀ ਸੌੜੀ ਸਿਆਸਤ ਤੋਂ ਉਪਰ ਉਠਦਿਆਂ ਸਮੂਹ ਭਾਈਚਾਰਿਆਂ ਦੀ ਪ੍ਰਤੀਨਿਧਤਾ ਕਰਦਿਆਂ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਪ੍ਰਤੀ ਸੂਚੇਤ ਰਹਿਣਾ ਚਾਹੀਦਾ ਹੈ। 
ਸ: ਮਜੀਠੀਆ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੇਸ਼ ਦੇ ਕੁੱਝ ਕੁ ਸੂਬਿਆਂ ਵਿਚੋਂ ਇੱਕ ਹੈ ਜਿਥੇ 1947 ਵਿਚ ਆਜ਼ਾਦੀ ਉਪਰੰਤ ਭੋਗੇ ਸੰਤਾਪ ਬਾਅਦ ਅੱਜ ਤੱਕ ਕਦੇ ਫਿਰਕੂ ਜਾਂ ਜਾਤੀ ਅਧਾਰਤ ਹਿੰਸਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਦੇਸ਼ ਦੇ ਲਗਭਗ 20 ਸੂਬਿਆਂ ਵਿਚ ਸੈਂਕੜੇ ਵਿਅਕਤੀ ਫਿਰਕੂ ਟਕਰਾਅ ਦੀ ਭੇਂਟ ਚੜ੍ਹੇ ਹਨ ਅਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਹਨ ਪਰ ਪੰਜਾਬ ਅਜਿਹੀ ਕਿਸੇ ਵੀ ਘਟਨਾ ਤੋਂ ਮੁਕਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜਿਹਾ ਸੂਝਵਾਨ ਆਗੂ ਮਿਲਿਆ ਹੈ ਜਿਨ੍ਹਾਂ ਦੀ ਸੋਚ ਹੈ ਕਿ ਜੇਕਰ ਪੰਜਾਬ ਨੇ ਅੱਗੇ ਵਧਣਾ ਹੈ ਤਾਂ ਸਮਾਜ ਦੇ ਸਮੂਹ ਵਰਗਾਂ ਨੂੰ ਇਕੱਠੇ ਲੈਕੇ ਚਲਣਾ ਪਏਗਾ।

No comments: