jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 29 September 2013

ਮੋਦੀ ਵੱਲੋਂ ਕਾਂਗਰਸ ਨੂੰ ਹਰਾਉਣ ਦਾ ਸੱਦਾ

www.sabblok.blogspot.com
ਜਗਤਾਰ ਸਿੰਘ
ਨਵੀਂ ਦਿੱਲੀ, 29 ਸਤੰਬਰ-ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਭਾਜਪਾ ਦੀ ਵਿਕਾਸ ਰੈਲੀ ਦੌਰਾਨ ਤਕਰੀਰ ਕਰਦਿਆਂ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀ ਕਾਰਜਸ਼ੈਲੀ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਸ਼ੀਲਾ ਦੀਕਸ਼ਤ ਦੇ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਦੇਸ਼ ਦੀ ਜਨਤਾ ਨੂੰ, ਕਾਂਗਰਸ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਅਪੀਲ ਕੀਤੀ। ਡਾ: ਮਨਮੋਹਨ ਸਿੰਘ 'ਤੇ ਵਿਅੰਗ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਸਰਦਾਰ ਤਾਂ ਹੈ ਪਰੰਤੂ ਅਸਰਦਾਰ ਨਹੀਂ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਨੀਤੀਆਂ ਦੇ ਮਾਮਲੇ'ਚ ਅਸੀਂ ਦੇਸ਼ ਵਿਚ ਆਪਣੇ ਪ੍ਰਧਾਨ ਮੰਤਰੀ ਨਾਲ ਲੜਾਂਗੇ ਪਰੰਤੂ ਕੋਈ ਬਾਹਰਲਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਰਾ ਭਲਾ ਕਹੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨੇ ਪਾਕਿ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਖਿਲਾਫ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮਾਂ-ਬੇਟੇ ਦੀ ਸਰਕਾਰ ਹੈ ਜਦ ਕਿ ਨਵੀਂ ਦਿੱਲੀ ਵਿਚ ਮਾਂ ਤੇ ਬੇਟੇ ਸਮੇਤ ਦਾਮਾਦ ਦੀ ਸਰਕਾਰ ਵੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਗੜੀ ਉਛਾਲੀ ਹੈ, ਇਸ ਕਾਰਨ ਹੀ ਪਾਕਿ ਪ੍ਰਧਾਨ ਮੰਤਰੀ ਦੀ ਡਾ: ਮਨਮੋਹਨ ਸਿੰਘ ਨੂੰ ਬੁਰਾ ਭਲਾ ਕਹਿਣ ਦੀ ਹਿੰਮਤ ਪਈ। ਦਿੱਲੀ 'ਚ ਜਬਰ ਜਨਾਹ ਦੀਆਂ ਘਟਨਾਵਾਂ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਘੁਟਾਲੇ ਲਈ ਦਿੱਲੀ ਦੀ ਮੁੱਖ ਮੰਤਰੀ ਦੀ ਆਲੋਚਨਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਦੁਨੀਆਂ ਦੀ ਸਭ ਤੋਂ ਸੁਖੀ ਮੁੱਖ ਮੰਤਰੀ ਹੈ ਕਿਉਂਕਿ ਰੋਜ਼ਾਨਾ ਫੀਤੇ ਕੱਟਣ ਤੋਂ ਸਿਵਾ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਤੈਅ ਨਹੀਂ ਹੈ। ਮੋਦੀ ਨੇ ਯੂ.ਪੀ.ਏ. ਸਰਕਾਰ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਵੀ ਲਤਾੜਿਆ। ਆਪਣੇ ਭਾਸ਼ਨ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਨ੍ਹਾਂ ਨੂੰ ਸ਼ਹਿਜਾਦੇ ਦੀ ਉਪਾਧੀ ਦੇ ਦਿੱਤੀ। ਮੋਦੀ ਨੇ ਰੈਲੀ ਦੇ ਅੰਤ ਵਿਚ ਭਰੋਸਾ ਦਿਵਾਇਆ ਕਿ ਭਾਜਪਾ ਵੱਲੋਂ ਦੇਸ਼ ਦੀ ਜਨਤਾ ਦਾ ਭਰੋਸਾ ਤੋੜਿਆ ਨਹੀਂ ਜਾਵੇਗਾ ਬਲਕਿ ਸੁਸ਼ਾਸਨ ਹੀ ਭਾਜਪਾ ਦਾ ਸੰਕਲਪ ਹੈ ਅਤੇ ਇਸ 'ਤੇ ਪੂਰੀ ਤਨਦੇਹੀ ਨਾਲ ਪਹਿਰਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਨਿਤਿਨ ਗਡਕਰੀ ਨੇ ਆਪਣੇ ਸੰਬੋਧਨ ਦੌਰਾਨ ਸਪਸ਼ਟ ਕੀਤਾ ਕਿ ਭਾਜਪਾ ਘੱਟ ਗਿਣਤੀਆਂ ਦੀ ਵਿਰੋਧੀ ਨਹੀਂ ਹੈ ਬਲਕਿ ਅੱਤਵਾਦ ਦੀ ਵਿਰੋਧੀ ਹੈ। ਉਨ੍ਹਾਂ ਨੇ ਕਾਂਗਰਸ ਨੂੰ ਮੋਦੀ ਵਿਰੋਧੀ ਪੋਸਟਰ ਲਗਾਉਣ 'ਤੇ ਵੀ ਖਰੀਆਂ ਖਰੀਆਂ ਸੁਣਾਈਆਂ। 
ਸੰਸਦ ਮੈਂਬਰ ਤੇ ਦਿੱਲੀ ਦੇ ਸਹਿ ਪ੍ਰਭਾਰੀ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ 2014 ਦੌਰਾਨ ਨਰਿੰਦਰ ਮੋਦੀ ਦੇ ਕਿਰਦਾਰ 'ਤੇ ਸਰਕਾਰ ਬਣੇਗੀ। ਕਾਂਗਰਸ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਰੁਪਿਆ ਡਿੱਗ ਰਿਹਾ ਹੈ ਤੇ ਸਰਕਾਰ ਵੀ ਡਿੱਗ ਰਹੀ ਹੈ ਬਲਕਿ ਕਾਂਗਰਸ ਤਾਂ 'ਮੁੰਨੀ' ਤੋਂ ਵੀ ਜ਼ਿਆਦਾ ਬਦਨਾਮ ਹੋ ਗਈ ਹੈ। ਸਿੱਧੂ ਨੇ ਕਿਹਾ ਕਿ ਭਾਜਪਾ ਕੋਲ ਲਾੜਾ ਵੀ ਹੈ ਤੇ ਬਰਾਤ ਵੀ ਹੈ ਜਦ ਕਿ ਕਾਂਗਰਸ ਵਿਚ ਮਨਮੋਹਨ ਸਿੰਘ ਦੇ ਪਿੱਛੇ ਚੋਰਾਂ ਦੀ ਬਰਾਤ ਹੈ। ਸਿੱਧੂ ਨੇ ਕਿਹਾ ਕਿ ਨਰੇਂਦਰ ਮੋਦੀ ਦੇਸ਼ ਨੂੰ ਸੋਨੇ ਦੀ ਚਿੜ੍ਹੀਆ ਬਣਾਉਣਾ ਚਾਹੁੰਦੇ ਹਨ ਪਰੰਤੂ ਮਨਮੋਹਨ ਸਿੰਘ ਇਸ ਨੂੰ ਸੋਨੀਆ ਦੀ ਚਿੜ੍ਹੀਆ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ 'ਆਮ ਆਦਮੀ ਪਾਰਟੀ' ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਸ ਨਾਲ ਕਾਂਗਰਸ ਦਾ ਦੋਸਤਾਨਾ ਮੈਚ ਹੈ। ਉਨ੍ਹਾਂ ਕਿਹਾ ਕਿ ਪੰਜਾਬੀ 'ਚ ਕਹਾਵਤ ਹੈ ਝੋਟਾ ਮਾਰ ਦਿਓ ਚਿਚੜ ਆਪਣੇ ਆਪ ਮਰ ਜਾਣਗੇ, ਇਸੇ ਤਰ੍ਹਾਂ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਣ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਖਤਮ ਹੋ ਜਾਵੇਗੀ। ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਵਿਜੈ ਗੋਇਲ ਨੇ ਸ਼ੀਲਾ ਦੀਕਸ਼ਤ ਨੂੰ ਦਾਦੀ ਦੇ ਨਾਂਅ ਨਾਲ ਸੰਬੋਧਨ ਕੀਤਾ ਅਤੇ ਕਿਹਾ ਕਿ ਕਾਂਗਰਸ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਇਸ ਲਈ ਉਨ੍ਹਾਂ ਨੂੰ ਬੋਰੀਆ ਬਿਸਤਰਾ ਲਪੇਟ ਲੈਣਾ ਚਾਹੀਦਾ ਹੈ।

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਨਿਰਾਦਰ ਕੀਤਾ-ਮੋਦੀ
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਉਸ ਉਪਰ ਦੋਸ਼ ਲਾਇਆ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਤਾਕਤ ਨੂੰ ਘਟਾ ਕੇ ਵੇਖ ਰਹੇ ਹਨ। ਮੋਦੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਫੈਸਲਾ ਕਰਨ ਕਿ ਕੀ ਦੇਸ਼ ਸੰਵਿਧਾਨ ਦੇ ਅਧਾਰ 'ਤੇ ਚਲਾਇਆ ਜਾਣਾ ਹੈ ਜਾਂ ''ਰਾਜਕੁਮਾਰ'' ਦੀ ਖਾਹਿਸ਼ ਅਨੁਸਾਰ ਚੱਲਣਾ ਹੈ। ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ) ਸਰਕਾਰਾਂ ਵਿਚ ਸਰਕਾਰਾਂ ਦੇ ਬੋਝ ਹੇਠਾਂ ਦਬਿਆ ਪਿਆ ਹੈ ਜਿਸ ਕਾਰਨ ਦੇਸ਼ ਦਾ ਸਮੁੱਚਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਣ ਸਨਮਾਨ ਨੂੰ ਉਸ ਦੀ ਆਪਣੀ ਪਾਰਟੀ ਨੇ ਹੀ ਘਟਾਇਆ ਹੈ ਤੇ ਕਾਂਗਰਸ ਦੇ ਉੱਪ ਪ੍ਰਧਾਨ ਨੇ ਪ੍ਰਧਾਨ ਮੰਤਰੀ ਦਾ ਨਿਰਾਦਰ ਕਰਕੇ ਪਾਪ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਭਾਰਤੀ ਸੰਵਿਧਾਨ, ਸੰਸਦ, ਲੋਕਤੰਤਰ ਤੇ ਕੈਬਨਿਟ ਦਾ ਨਿਰਾਦਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂ.ਪੀ.ਏ ਦੀਆਂ ਭਾਈਵਾਲ ਸਾਰੀਆਂ ਰਾਜਸੀ ਪਾਰਟੀਆਂ ਆਪਣੀਆਂ ਵਿਅਕਤੀਗਤ ਸਰਕਾਰਾਂ ਚਲਾ ਰਹੀਆਂ ਹਨ ਜਿਸ ਕਾਰਨ ਦੇਸ਼ ਦੀ ਤਰੱਕੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਤਾਧਾਰੀ ਗਠਜੋੜ ਨੇ ਸਮਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ। ਯੂ. ਪੀ. ਏ ਭਾਈਵਾਲ ਗਾਂਧੀ ਭਗਤੀ ਵਿਚ ਲੀਨ ਹਨ ਅਰਥਾਤ ਉਹ ਨੋਟ ਇਕੱਠੇ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਿਸ਼ਟਾਚਾਰ ਵਿਚ ਗਲਤਾਨ ਸਾਂਝਾ ਪ੍ਰਗਤੀਸ਼ੀਲ ਗਠਜੋੜ ਨੂੰ ਸਤਾ ਤੋਂ ਵਗਾਹ ਮਾਰਨ।

No comments: