www.sabblok.blogspot.com
ਇਸਾਲਾਮਾਬਾਦ/ਕਰਾਚੀ : ਦੱਖਣ-ਪੱਛਮੀ ਪਾਕਿਸਤਾਨ 'ਚ ਮੰਗਲਵਾਰ ਨੂੰ 7.8 ਦੀ ਤੀਬਰਤਾ ਦਾ ਭੂਚਾਲ ਆਇਆ ਜਿਸ ਵਿਚ ਘੱਟੋ ਘੱਟ 80 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਦੁਕਾਨਾਂ ਅਤੇ ਮਕਾਨ ਤਬਾਹ ਹੋ ਗਏ। ਭੂਚਾਲ ਦਾ ਕੇਂਦਰ ਬਲੋੋਚਿਸਤਾਨ ਸੂਬੇ 'ਚ ਅਵਾਰਾਨ ਤੋਂ 69 ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਇਸ ਦਾ ਝਟਕਾ ਕਰਾਚੀ, ਹੈਦਰਾਬਾਦ, ਲਰਕਾਨਾ ਅਤੇ ਸਿੰਧ ਸੂਬੇ ਦੇ ਹੋਰਨਾਂ ਕਸਬਿਆਂ ਅਤੇ ਸ਼ਹਿਰਾਂ 'ਚ ਮਹਿਸੂਸ ਕੀਤਾ ਗਿਆ। ਸਮਾਚਾਰ ਚੈਨਲ ਜਿਓ ਨਿਊਜ਼ ਦੇ ਮੁਤਾਬਕ, ਬਲੋੋਚਿਸਤਾਨ ਦੇ ਖਜੁਦਾਰ ਜ਼ਿਲ੍ਹੇ ਦੇ ਅਵਾਰਾਨ ਇਲਾਕੇ 'ਚ ਮਲਬੇ 'ਚੋਂ ਦੋ ਲਾਸ਼ਾਂ ਕੱਢ ਲਈਆਂ ਗਈਆਂ ਹਨ। ਘੱਟੋ-ਘੱਟ ਅੱਠ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਇਲਾਕਿਆਂ ਤੋਂ ਜਾਨ ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਬਲੋੋਚਿਸਤਾਨ ਦੇ ਮੁੱਖ ਮੰਤਰੀ ਅਬਦੁੱਲ ਮਲਿਕ ਨੇ ਅਵਾਰਾਨ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.4 ਮਾਪੀ ਗਈ , ਹਾਲਾਂਕਿ ਬਾਅਦ 'ਚ ਇਸ ਨੂੰ 7.8 ਦੱਸਿਆ ਗਿਆ। ਪਾਕਿਸਤਾਨ ਮੌਸਮ ਵਿਭਾਗ ਨੇ ਤੀਬਰਤਾ 7.7 ਦੱਸੀ। ਭੂਚਾਲ ਪਾਕਿਸਤਾਨੀ ਸਮੇਂ ਦੇ ਮੁਤਾਬਕ 4. 29 ਵਜੇ ਆਇਆ। ਇਹ ਬਲੋੋਚਿਸਤਾਨ 'ਚ ਦੱਖਣ ਪੱਛਮੀ ਸ਼ਹਿਰ ਖੁਜਦਾਰ 'ਚ 23 ਕਿੱਲੋਮੀਟਰ ਦੀ ਡੂੰਘਾਈ 'ਤੇ ਆਇਆ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਭੂਚਾਲ ਦਾ ਝਟਕਾ ਲਾਹੌਰ, ਰਾਵਲਪਿੰਡੀ ਅੇਤ ਇਸਲਾਮਾਬਾਦ ਵਰਗੇ ਸ਼ਹਿਰਾਂ 'ਚ ਵੀ ਮਹਿਸੂਸ ਕੀਤਾ ਗਿਆ। ਪਾਕਿਸਤਾਨ ਦੇ ਰਾਸ਼ਟਰੀ ਭੂਚਾਲ ਵਿਗਿਆਨ ਨਿਗਰਾਨੀ ਕੇਂਦਰ ਦੇ ਡਾਇਰੈਕਟਰ ਜਾਹਿਦ ਰਫੀ ਨੇ ਕਿਹਾ ਕਿ ਬਲੋੋਚਿਸਤਾਨ ਦੀ ਰਾਜਧਾਨੀ ਕੋਇਟਾ ਅਤੇ ਕੁਝ ਦੂਜੇ ਇਲਾਕਿਆਂ 'ਚ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ। ਰਫੀ ਨੇ ਕਿਹਾ ਕਿ ਜਾਫਰਾਬਾਦ, ਨੋਸਖੀ, ਕਾਲਤ, ਵਿੰਡਰ, ਨਸੀਰਾਬਾਦ, ਫੁੰਜਗੁਰ ਅਤੇ ਮਸਤੁੰਗ ਆਦਿ ਇਲਾਕੇ ਭੂਚਾਲ ਨਾਲ ਪ੍ਰਭਾਵਿਤ ਹੋਏ। ਹਾਲਾਂਕਿ ਇਨ੍ਹਾਂ ਇਲਾਕਿਆਂ 'ਚੋਂ ਅਜੇ ਪੂਰੀਆਂ ਸੂਚਨਾਵਾਂ ਨਹੀਂ ਮਿਲੀਆਂ। ਫ਼ੌਜ ਨੇ ਇਲਾਕੇ ਵਿਚ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫ਼ੌਜ ਦਾ ਇਕ ਹੈਲੀਕਾਪਟਰ, 200 ਜਵਾਨ ਅਤੇ ਮੈਡੀਕਲ ਤੇ ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ ਰਵਾਨਾ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਗਿਆਨ ਦੇ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਦੂਰ ਇਲਾਕੇ 'ਚ ਹੋਣ ਦੇ ਕਾਰਨ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ। ਕਰਾਚੀ ਦੇ ਚੁੰਦਰੀਗੜ੍ਹ ਰੋਡ ਇਲਾਕੇ ਦੇ ਲੋਕਾਂ 'ਚ ਹਫੜਾ- ਦਫੜੀ ਮਚ ਗਈ। ਸ਼ਹਿਰ 'ਚ ਸਭ ਤੋਂ ਪਹਿਲਾਂ ਇਸੇ ਇਲਾਕੇ 'ਚ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਮਰੀਕਾ ਤੇ ਪਾਕਿਸਤਾਨ ਦੇ ਭੂਚਾਲ ਕੇਂਦਰਾਂ ਨੇ ਦੱਸਿਆ ਕਿ ਝਟਕੇ ਇਕ ਮਿੰਟ ਤਕ ਮਹਿਸੂਸ ਕੀਤੇ ਗਏ। ਕਰਾਚੀ 'ਚ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਆਪਣਿਆਂ ਘਰਾਂ ਵਿਚੋਂ ਬਾਹਰ ਨਿਕਲ ਆਏ। ਉਦਯੋਗਿਕ ਸ਼ਹਿਰ 'ਚ ਥਾਂ ਥਾਂ ਜਾਮ ਲੱਗੇ ਰਹੇ। ਅਕਤੂਬਰ 2005 'ਚ ਮਕਬੂਜ਼ਾ ਕਸ਼ਮੀਰ 'ਚ 7.6 ਦੀ ਤੀਬਰਤਾ ਵਾਲੇ ਭੂਚਾਲ ਜਿਸ ਵਿਚ ਕਰੀਬ ਹਜ਼ਾਰਾਂ ਲੋਕ ਮਾਰੇ ਗਏ ਸਨ। ਬਲੋਚਿਸਤਾਨ 'ਚ ਇਸ ਸਾਲ ਅਪ੍ਰੈਲ ਮਹੀਨੇ ਵਿਚ ਵੀ ਜ਼ਮੀਨ ਕੰਬੀ ਸੀ ਜਿਸ ਕਾਰਨ 40 ਲੋਕਾਂ ਦੀ ਜਾਨ ਗਈ ਸੀ।
No comments:
Post a Comment