www.sabblok.blogspot.com
ਨਵੀਂ ਦਿੱਲੀ, 30 ਸਤੰਬਰ (ਪੀ. ਟੀ. ਆਈ.)-ਅੱਜ ਦਿੱਲੀ ਦੀ ਇਕ ਅਦਾਲਤ ਨੇ ਵਿਵਾਦਪੂਰਨ ਵਪਾਰੀ ਅਭਿਸ਼ੇਕ ਵਰਮਾ ਦੇ ਨਾਲ ਪ੍ਰਧਾਨ ਮੰਤਰੀ ਨੂੰ ਕਥਿਤ ਜਾਲ੍ਹਸਾਜੀ ਨਾਲ ਪੱਤਰ ਭੇਜਣ ਦੇ ਮਾਮਲੇ ਵਿਚ ਚਾਰਜਸ਼ੀਟ ਕੀਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੀ ਜ਼ਮਾਨਤ ਮਨਜੂਰ ਕਰ ਲਈ ਹੈ। ਵਿਸ਼ੇਸ਼ ਜੱਜ ਵੀ ਕੇ ਗੁਪਤਾ ਨੇ ਕਿਹਾ ਕਿ ਜ਼ਮਾਨਤ ਟਾਈਟਲਰ ਦੇ ਦੋ ਲੱਖ ਦੇ ਨਿੱਜੀ ਮਚੱਲਕਾ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਾਮਨੀਆਂ ਨਾਲ ਮਨਜੂਰ ਕੀਤੀ ਜਾਂਦੀ ਹੈ। ਟਾਈਟਲਰ ਅੱਜ ਸੰਮਨਾਂ ਦੀ ਤਾਮੀਲ ਪਿੱਛੋਂ ਅਦਾਲਤ ਵਿਚ ਪੇਸ਼ ਹੋਇਆ ਅਤੇ ਅਦਾਲਤ ਵਿਚ ਜ਼ਮਾਨਤ ਅਰਜ਼ੀ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਨਹੀਂ।
No comments:
Post a Comment