
ਨਵਾਂਸ਼ਹਿਰ- ਨਵਾਂਸ਼ਹਿਰ ‘ਚ ਐਤਵਾਰ ਨੂੰ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਦੀ ਡਿਸਪੋਜਲ ਕਾਲੋਨੀ ‘ਚ ਦੇਹ ਵਪਾਰ ਦੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵਲੋਂ ਕੀਤੀ ਜਾ ਰਹੀ ਜਾਂਚ ਦੇ ਬਾਰੇ ਪਤਾ ਚੱਲਣ ‘ਤੇ ਮੌਕੇ ‘ਤੇ ਕਵਰੇਜ ਕਰਨ ਲਈ ਪਹੁੰਚੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੇ ਨਾਲ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਗਲਤ ਵਿਵਹਾਰ ਕੀਤਾ। ਕਵਰੇਜ ਕਰਨ ਤੋਂ ਰੋਕਦੇ ਹੋਏ ਸਬ ਇੰਸਪੈਕਟਰ ਨੇ ਪੱਤਰਕਾਰਾਂ ਨੂੰ ਆਪਣੇ ਕੈਮਰੇ ਬੰਦ ਰੱਖਣ ਦੇ ਲਈ ਕਿਹਾ। ਇਹੀ ਨਹੀਂ ਉਸ ਨੇ ਆਪਣੀ ਬੈਲਟ ਖੋਲ੍ਹ ਲਈ ਅਤੇ ਪੱਤਰਕਾਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜੰਮ ਕੇ ਗਾਲੀ ਗਲੋਚ ਕੀਤਾ। ਹਾਲਾਂਕਿ ਮੌਕੇ ‘ਤੇ ਮੌਜੂਦ ਮੁਹੱਲਾ ਨਿਵਾਸੀਆਂ ਨੇ ਸਬ ਇੰਸਪੈਕਟਰ ਨੂੰ ਅਜਿਹਾ ਕਰਨ ਤੋਂ ਰੋਕਿਆ।




No comments:
Post a Comment