www.sabblok.blogspot.com
ਬਰਨਾਲਾ, 26 ਸਤੰਬਰ (ਜਗਸੀਰ ਸਿੰਘ ਸੰਧੂ) : ਭਾਵੇਂ ਰੇਤ ਮਾਫੀਏ ਵੱਲੋਂ ਚਲਾਏ ਜਾ ਰਹੇ ਕਾਲੇ ਧੰਦੇ ਦੀ ਪੋਲ ਖੋਲਦਿਆਂ ਸੀਨੀਅਰ ਪੱਤਰਕਾਰ ਜਗਦੀਪ ਮਲਹੋਤਰਾ ਨੂੰ ਆਪਣੀ ਜਾਨ ਗਵਾਉਣੀ ਪਈ ਹੈ, ਪਰ ਰੇਤ ਮਾਫ਼ੀਆ ਵੱਲੋਂ ਗੁੰਡਾ-ਪੁਲਸ-ਰਾਜਨੀਤੀ ਦੇ ਸੁਮੇਲ ਨਾਲ ਇਹ ਗੈਰਕਾਨੂੰਨੀ ਧੰਦਾ ਪੂਰੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ। ਜਿਉਂੰ-ਜਿਉਂ ਪੰਜਾਬ ਅੰਦਰ ਰੇਤ ਮਾਫੀਏ ਦੀਆਂ ਪਰਤਾਂ ਖੁੱਲ ਰਹੀਆਂ ਹਨ, ਤਿਉਂ-ਤਿਉਂ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਗੈਰਕਾਨੂੰਨੀ ਧੰਦੇ ਨੂੰ ਪੁਲਸ ਅਤੇ ਰਾਜਨੀਤਕ ਆਗੂਆਂ ਦੀ ਪੁਸਤਪਨਾਹੀ ਹੋਣ ਕਰਕੇ ਰੇਤ ਮਾਫੀਆ ਵੱਲੋਂ ਬਿਨਾਂ ਕਿਸੇ ਡਰ ਭਾਓ ਦੇ ਸ਼ਰੇਆਮ ਅੰਨੀ ਲੁੱਟ ਮਚਾਈ ਜਾ ਰਹੀ ਹੈ। ਅਜਿਹਾ ਖੁਲਾਸਾ ‘ਪਹਿਰੇਦਾਰ’ ਅਖਬਾਰ ਅਤੇ ‘ਬਰਨਾਲਾ ਟੂਡੇ ਡਾਟ ਕਾਮ’ ਨਿਊਜ ਵੈਬਸਾਇਟ ਦੀ ਇੱਕ ਗੁਪਤ ਟੀਮ ਵੱਲੋਂ ਕੀਤੇ ਗਏ ਇੱਕ ਸਾਂਝੇ ਸਟਿੰਗ ਅਪ੍ਰੇਸ਼ਨ ਰਾਹੀਂ ਹੋਇਆ ਹੈ, ਜਿਸ ਦੀ ਵਿਡੀਓ ਰਿਕਾਰਡਿੰਗ ਵੀ ਸਾਡੀ ਟੀਮ ਦੇ ਕੋਲ ਮੌਜੂਦ ਹੈ। ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਥਾਣੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭੋਤਨਾ ਪਿੰਡ ਨੂੰ ਜਾਂਦੇ ਕੱਚੇ ਰਸਤੇ ‘ਤੇ ਪੈਂਦੇ ਇੱਕ ਖੇਤ ਵਿੱਚੋਂ ਖੱਡਾ ਲਾ ਕੇ ਰੋਜ਼ਾਨਾ ਲੱਖਾਂ ਰੁਪਏ ਦੀ ਰੇਤਾ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਇਸ ਗੈਰਕਾਨੂੰਨੀ ਧੰਦੇ ਦੀ ਭਿਣਕ ਲੱਗਦਿਆਂ ਜਿਉਂ ਹੀ ਸਾਡੀ ਟੀਮ ਖੁਫੀਆ ਕੈਮਰਿਆਂ ਨਾਲ ਲੈਸ ਹੋਕੇ ਪਿੰਡ ਚੰਨਣਵਾਲ ਦੇ ਕਿਸਾਨ ਕੁਲਬੀਰ ਸਿੰਘ ਦੇ ਖੇਤ ਵਿੱਚ ਚੱਲ ਰਹੇ ਇਸ ਖੱਡੇ ‘ਤੇ ਰੇਤੇ ਦੇ ਇੱਕ ਗਾਹਕ ਵੱਜੋਂ ਪੁਹੰਚੀ ਤਾਂ ਇਸ ਖੱਡੇ ‘ਤੇ ਸਾਰੇ ਕੰਮ ਦੀ ਕਮਾਂਡ ਕਰ ਰਹੇ ਇੱਕ ਨੌਜਵਾਨ ਨੇ ਦੱਸਿਆ ਕਿ ਰੇਤੇ ਦੀ ਕੀਮਤ 2000 ਰੁਪਏ ਪ੍ਰਤੀ ਸੈਂਕੜਾ ਫੁੱਟ ਹੈ ਅਤੇ ਤੁਸੀਂ ਰਾਤ ਦੇ ਸਮੇਂ ਇਥੋਂ ਰੇਤਾ ਲਿਜਾ ਸਕਦੇ ਹੋ ਅਤੇ ਰੇਤੇ ਦੀਆਂ ਟਰਾਲੀਆਂ ਭਰਨ ਲਈ ਵੱਡੀ ਜੇ. ਸੀ. ਬੀ ਦਾ ਪ੍ਰਬੰਧ ਵੀ ਹੈ। ਉਸਨੇ ਦੱਸਿਆ ਕਿ ਰੇਤੇ ਉਪਰ ਉਹ ਕੁਝ ਮਿੱਟੀ ਪਾ ਕੇ ਰੱਖਦੇ ਹਨ, ਪਰ ਜਦੋਂ ਕੋਈ ਟਰਾਲੀ ਭਰਨੀ ਹੁੰਦੀ ਹੈ ਤਾਂ ਉਪਰੋਂ ਮਿੱਟੀ ਹਟਾ ਕੇ ਰੇਤਾ ਭਰ ਦਿੱਤਾ ਜਾਂਦਾ ਹੈ। ਉਸਨੇ ਦੱਸਿਆ ਕਿ ਦਿਨ ਸਮੇਂ ਵੀ ਰੇਤੇ ਦੀਆਂ ਕੁਝ ਟਰਾਲੀਆਂ ਭਰ ਦਿੱਤੀ ਜਾਂਦੀਆਂ ਅਤੇ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ ਤਾਂ ਕਿ ਰਸਤੇ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਟਰਾਲੀ ਵਿੱਚ ਰੇਤਾ ਹੈ ਜਾਂ ਮਿੱਟੀ ਹੈ। ਜਦੋਂ ਸਾਡੀ ਟੀਮ ਨੇ ਸਵਾਲ ਕੀਤਾ ਕਿ ਇਥੇ ਪੁਲਸ ਵਗੈਰਾ ਵੱਲੋਂ ਫੜੇ ਜਾਣ ਦਾ ਤਾਂ ਕੋਈ ਖਤਰਾ ਨਹੀ ਹੈ? ਤਾਂ ਉਸਨੇ ਕਿਹਾ ਕਿ ਇੱਕ ਕੈਬਨਿਟ ਮੰਤਰੀ ਅਤੇ ਇਲਾਕੇ ਦੇ ਇੱਕ ਵੱਡੇ ਅਕਾਲੀ ਲੀਡਰ ਦਾ ਉਹਨਾਂ ਦੇ ਸਿਰ ‘ਤੇ ਹੱਥ ਹੈ ਅਤੇ ਬਰਨਾਲਾ ਪੁਲਸ ਦੇ ਨਵੇਂ ਪੁਰਾਣੇ ਸਾਰੇ ਅਫਸਰਾਂ ਨਾਲ ਉਹਨਾਂ ਦੀ ਗੱਲ ਕੀਤੀ ਹੋਈ ਹੈ, ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈ। ਉਸਨੇ ਸਾਡੀ ਟੀਮ ਨੂੰ ਸੈਂਪਲ ਵੱਜੋਂ ਉਥੋਂ ਰੇਤੇ ਦਾ ਇੱਕ ਪੋਲੀਥੀਨ ਦਾ ਲਿਫਾਫ਼ਾ ਵੀ ਭਰ ਕੇ ਦਿੱਤਾ। ਇਸ ਮੌਕੇ ਸਾਡੀ ਟੀਮ ਨੇ ਦੇਖਿਆ ਕਿ ਉਥੇ ਵੱਡੀ ਜੇ. ਸੀ. ਬੀ. ਮਸ਼ੀਨ ਵੀ ਖੜੀ ਸੀ ਅਤੇ ਖੱਡੇ ਵਿਚੋਂ ਕੁਝ ਟਰਾਲੀਆਂ ਭਰ ਕੇ ਬਾਹਰ ਵੀ ਜਾ ਰਹੀਆਂ ਸਨ ਅਤੇ ਉਥੇ ਚਾਰੋਂ ਪਾਸੇ ਕੁਝ ਬੰਦੇ ਨਿਗਰਾਨੀ ਲਈ ਵੀ ਲਾਏ ਹੋਏ ਹਨ। ਇਸ ਮੌਕੇ ਖੱਡੇ ਦੇ ਉਸ ਨੌਜਵਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਵੱਡੀ ਜੇ. ਸੀ. ਬੀ. ਸੱਠ ਲੱਖ ਰੁਪਏ ਦੀ ਕੀਮਤ ਦੀ ਹੈ ਅਤੇ ਉਹਨਾਂ ਨੇ ਇਹ ਮਸ਼ੀਨ ਬੈਂਕ ਲੋਨ ‘ਤੇ ਲਈ ਹੈ, ਜਿਸ ਦੀਆਂ ਕਿਸਤਾਂ ਉਹ ਇਥੋਂ ਰੇਤੇ ਦੀ ਕਮਾਈ ਵਿੱਚੋਂ ਹੀ ਭਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੇ. ਸੀ. ਬੀ. ਮਸ਼ੀਨ ਦਾ ਲੋਨ ਵੀ ਉਹ ਰੇਤੇ ਦੀ ਕਮਾਈ ਵਿਚੋਂ ਭਰ ਚੁੱਕੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਛੋਟੇ ਬਰਨਾਲਾ ਜ਼ਿਲ੍ਹੇ ਵਿੱਚ ਜੇਕਰ ਰੇਤਾ ਮਾਫੀਆ ਵੱਲੋਂ ਇਸ ਤਰਾਂ ਧੱੜਲੇ ਨਾਲ ਖੁਦਾਈ ਕਰਕੇ ਲੱਖਾਂ ਰੁਪਏ ਰੇਤਾ ਰੋਜ਼ਾਨਾ ਵੇਚਿਆ ਜਾ ਰਿਹਾ ਹੈ ਤਾਂ ਪੰਜਾਬ ਵਿੱਚ ਇਹ ਮਾਫੀਆ ਕਿੰਨੀ ਵੱਡੀ ਪੱਧਰ ‘ਤੇ ਇਹ ਕਾਲਾ ਕਾਰੋਬਾਰ ਚੱਲ ਰਿਹਾ ਹੈ। ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਤਪਾ ਮੰਡੀ ਨੇੜੇ ਪਿੰਡ ਮਹਿਤਾ ਵਿੱਚ ਇੱਕ ਸਿਆਸੀ ਅਸਰ ਰਸੂਖ ਵਾਲੇ ਵਿਅਕਤੀ ਦੇ ਖੇਤ ਵਿੱਚ ਚੱਲ ਰਹੇ ਰੇਤੇ ਦੇ ਇੱਕ ਖੱਡੇ ‘ਤੇ ਕਿਸੇ ਬਾਹਰਲੇ ਜ਼ਿਲ੍ਹੇ ਦੀ ਪੁਲਸ ਵੱਲੋਂ ਛਾਪਾ ਮਾਰਿਆ ਗਿਆ ਹੈ, ਪਰ ਜਦੋਂ ਇਸ ਸਬੰਧੀ ਬਰਨਾਲਾ ਪੁਲਸ ਨਾਲ ਗੱਲ ਕੀਤੀ ਗਈ ਤਾਂ ਐਸ. ਪੀ (ਐਚ) ਸਵਰਨ ਸਿੰਘ ਖੰਨਾ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਪੁਲਸ ਨੂੰ ਦੱਸੇ ਬਿਨਾਂ ਬਾਹਰਲੇ ਜ਼ਿਲ੍ਹੇ ਦੀ ਪੁਲਸ ਕਿਵੇਂ ਛਾਪਾਮਾਰੀ ਕਰ ਸਕਦੀ ਹੈ।
ਰੋਜ਼ਾਨਾ ਲੱਖਾਂ ਰੁਪਏ ਦਾ ਰੇਤਾ ਵੇਚਣ ਵਾਲਿਆਂ ਨੇ ਪੁਲਸ ਤੇ ਸਿਆਸੀ ਲੋਕਾਂ ਦੇ ਛਾਏ ਦੀ ਗੱਲ ਕਬੂਲੀ

No comments:
Post a Comment